ਚੀਨ ਦੇ ਨਵੇਂ ਨਿਯਮਾਂ ਨਾਲ ਜੈਕ ਮਾ ਨੂੰ ਝਟਕਾ, ਕੰਪਨੀ ਨੂੰ ਹੋਇਆ ਜ਼ਬਰਦਸਤ ਨੁਕਸਾਨ

11/11/2020 10:27:50 PM

ਨਵੀਂ ਦਿੱਲੀ-ਚੀਨ ਦੇ ਸਟਾਕ ਮਾਰਕੀਟ ਰੈਗੂਲੇਟਰ ਚਾਈਨਾ ਬੈਂਕਿੰਗ ਐਂਡ ਇੰਸ਼ੋਰੈਂਸ ਰੈਗੂਲੇਟਰੀ ਕਮਿਸ਼ਨ (CBIRC) ਨੇ ਮੰਗਲਵਾਰ ਨੂੰ ਇੰਟਰਨੈੱਟ ਪਲੇਟਫਾਰਮ 'ਤੇ ਕੰਪਨੀਆਂ ਦੀ ਮਨੋਪਲੀ ਖਤਮ ਕਰਨ ਲਈ ਮੰਗਲਵਾਰ ਨੂੰ ਕੁਝ ਡਰਾਫਟ ਗਾਈਡਲਾਇੰਸ ਜਾਰੀ ਕੀਤੀਆਂ। ਬੁੱਧਵਾਰ ਨੂੰ CBIRC ਦੇ ਇਸ ਕਦਮ ਨਾਲ ਦਹਿਸ਼ਤ 'ਚ ਆਈਆਂ 5 ਚੀਨੀ ਤਕਨਾਲੋਜੀ ਕੰਪਨੀਆਂ ਦੇ 280 ਬਿਲੀਅਨ ਡਾਲਰ ਭਾਵ 20.85 ਲੱਖ ਕਰੋੜ ਰੁਪਏ ਡੁੱਬ ਗਏ। ਚੀਨੀ ਸਰਕਾਰ ਵੱਲੋਂ ਬਿਜ਼ਨੈੱਸ ਨੂੰ ਕਟੰਰੋਲ ਕਰਨ ਅਤੇ CBIRC ਵੱਲੋਂ ਟ੍ਰੈਡਿੰਗ ਲਈ ਰੈਗੂਲੇਟਰੀ ਨਿਯਮਾਂ 'ਚ ਬਦਲਾਅ ਕਰਨ ਦੇ ਖਦਸ਼ਿਆਂ ਕਾਰਣ ਹਾਂਗਕਾਂਗ ਅਤੇ ਸ਼ੰਘਾਈ ਸ਼ੇਅਰ ਬਾਜ਼ਾਰ 'ਚ ਇਨ੍ਹਾਂ ਕੰਪਨੀਆਂ ਦੇ ਸ਼ੇਅਰ 'ਚ ਜ਼ਬਰਦਸਤ ਗਿਰਾਵਟ ਆਈ ਅਤੇ ਇਨ੍ਹਾਂ ਕੰਪਨੀਆਂ ਦੀ ਬਾਜ਼ਾਰ ਪੂੰਜੀ (m-cap) 20.85 ਲੱਖ ਕਰੋੜ ਰੁਪਏ ਘੱਟ ਹੋ ਗਈ।

ਇਹ ਵੀ ਪੜ੍ਹੋ : ਜਲਦ ਲਾਂਚ ਹੋਵੇਗਾ 5 ਦਿਨ ਦੀ ਬੈਟਰੀ ਲਾਈਫ ਵਾਲਾ ਪਲੈਟੀਨਮ ਦਾ ਫੋਨ, ਕੀਮਤ 3 ਲੱਖ ਰੁਪਏ

ਚੀਨ ਦੇ ਨਵੇਂ ਨਿਯਮਾਂ ਨਾਲ ਜਿਨ੍ਹਾਂ ਟੈਕ ਕੰਪਨੀਆਂ ਨੂੰ ਸਭ ਤੋਂ ਜ਼ਿਆਦਾ ਨੁਕਸਾਨ ਹੋਇਆ ਹੈ ਉਨ੍ਹਾਂ 'ਚ ਜੈਕ ਮਾ (Jack Maa) ਦੀ ਅਲੀਬਾਬਾ ਗਰੁੱਪ, ਟੈਨਸੈਂਟ, ਸ਼ਾਓਮੀ, ਜੇਡੀ.ਡਾਟ ਕਾਮ (JD.com) ਅਤੇ Meituan Dianping ਸ਼ਾਮਲ ਹਨ। ਬੁੱਧਵਾਰ ਨੂੰ ਹਾਂਗਕਾਂਗ ਕਾਂਗ ਸਟਾਕ ਐਕਸਚੇਂਜ 'ਚ ਅਲੀਬਾਬਾ ਗਰੁੱਪ ਦੇ ਸ਼ੇਅਰ 'ਚ 9.8 ਫੀਸਦੀ, ਟੈਨਸੈਂਟ ਦੇ ਸ਼ੇਅਰ 'ਚ 7.39 ਫੀਸਦੀ, ਸਮਾਰਟਫੋਨ ਬਣਾਉਣ ਵਾਲੀ ਕੰਪਨੀ ਸ਼ਾਓਮੀ ਦੇ ਸ਼ੇਅਰ 'ਚ 8.18 ਫੀਸਦੀ, Meituan Dianping ਦੇ ਸ਼ੇਅਰ 'ਚ 9.67 ਫੀਸਦੀ ਅਤੇ ਦਿੱਗਜ ਈ-ਕਾਮਰਸ ਕੰਪਨੀ JD.com ਦੇ ਸ਼ੇਅਰ 'ਚ 9.2 ਫੀਸਦੀ ਦੀ ਭਾਰੀ ਗਿਰਾਵਟ ਆਈ। ਚੀਨ ਦੇ ਨਵੇਂ ਡਰਾਫਟ ਗਾਈਡਲਾਇੰਸ ਕਾਰਣ ਬੁੱਧਵਾਰ ਨੂੰ ਹਾਂਗਕਾਂਗ ਸਟਾਕ ਐਕਸਚੇਂਜ ਦੇ Hang Seng Tech index 'ਚ 6.23 ਫੀਸਦੀ ਗਿਰਾਵਟ ਆਈ ਅਤੇ ਇਹ 7,465.44 ਅੰਕਾਂ 'ਤੇ ਬੰਦ ਹੋਇਆ।

ਇਹ ਵੀ ਪੜ੍ਹੋ :ਵਟਸਐਪ 'ਚ ਸ਼ਾਮਲ ਹੋਇਆ ਨਵਾਂ ਸ਼ਾਪਿੰਗ ਬਟਨ, ਜਾਣੋ ਕਿਵੇਂ ਕਰਦਾ ਹੈ ਕੰਮ

ਮਾਰਕੀਟ ਵੈਲਿਊਏਸ਼ਨ 280 ਬਿਲੀਅਨ ਡਾਲਰ ਹੋਇਆ ਘੱਟ
CNBC ਦੇ ਅੰਕੜਿਆਂ ਮੁਤਾਬਕ ਮੰਗਲਵਾਰ ਅਤੇ ਬੁੱਧਵਾਰ ਇਨ੍ਹਾਂ ਦੋ ਦਿਨਾਂ 'ਚ ਇਨ੍ਹਾਂ ਪੰਜਾਂ ਟੈਕ ਕੰਪਨੀਆਂ ਦੀ ਮਾਰਕੀਟ ਵੈਲਿਊਏਸ਼ਨ 'ਚ ਸੰਯਕੁਤ ਤੌਰ 'ਤੇ 280 ਬਿਲੀਅਨ ਡਾਲਰ ਭਾਵ ਕਰੀਬ 20.85 ਲੱਖ ਕਰੋੜ ਰੁਪਏ ਦੀ ਕਮੀ ਆਈ ਹੈ। ਚਾਈਨਾ ਬੈਂਕਿੰਗ ਐਂਡ ਇੰਸ਼ੋਰੈਂਸ ਰੈਗੂਲੇਟਰੀ ਕਮਿਸ਼ਨ ਇੰਟਰਨੈੱਟ ਪਲੇਟਫਾਰਮ 'ਤੇ ਮਨੋਪਲੀ ਖਤਮ ਕਰਨ ਲਈ ਇਹ ਰੈਗੂਲੇਸ਼ਨ ਬੈਂਕਾਂ ਨੂੰ ਖਤਮ ਮਸੌਦਾ ਨਿਯਮਾਂ ਦਾ ਪਾਲਣ ਕਰਨ ਦਾ ਹੁਕਮ ਦੇਣ ਦੇ ਇਕ ਹਫਤੇ ਬਾਅਦ ਲੈ ਕੇ ਆਈ ਹੈ। ਇਸ ਤੋਂ ਪਹਿਲਾਂ CBIRC ਨੇ ਜੈਕ ਮਾ ਦੀ ਕੰਪਨੀ ਆਂਟ ਗਰੁੱਪ (Ant group) ਦੇ 35 ਅਰਬ ਡਾਲਰ ਦੇ IPO ਨੂੰ ਸਸਪੈਂਡ ਕਰ ਦਿੱਤਾ ਸੀ।


Karan Kumar

Content Editor

Related News