ਭਾਰਤ ਨੂੰ ਮਹਿੰਗੀ ਪੈ ਰਹੀ ਹੈ ਚੀਨ ਦੀ ਮੈਡੀਕਲ ਸਪਲਾਈ, ਚੀਨ ਨੇ ਦੱਸੀ ਇਹ ਵਜ੍ਹਾ

Sunday, May 16, 2021 - 08:09 PM (IST)

ਭਾਰਤ ਨੂੰ ਮਹਿੰਗੀ ਪੈ ਰਹੀ ਹੈ ਚੀਨ ਦੀ ਮੈਡੀਕਲ ਸਪਲਾਈ, ਚੀਨ ਨੇ ਦੱਸੀ ਇਹ ਵਜ੍ਹਾ

ਪੇਈਚਿੰਗ (ਇੰਟ.) – ਚੀਨ ਨੇ ਕਿਹਾ ਕਿ ਭਾਰਤੀ ਕੰਪਨੀਆਂ ਵਲੋਂ ਚੀਨੀ ਨਿਰਮਾਤਾਵਾਂ ਤੋਂ ਖਰੀਦੀ ਜਾਣ ਵਾਲੀ ਆਕਸੀਜਨ ਕੰਸਨਟ੍ਰੇਟਰ ਵਰਗੀ ਕੁਝ ਕੋਵਿਡ-19 ਮੈਡੀਕਲ ਸਪਲਾਈ ਇਸ ਲਈ ਮਹਿੰਗੀ ਹੋ ਗਈ ਹੈ ਕਿਉਂਕਿ ਉਨ੍ਹਾਂ ਨੂੰ ਭਾਰਤ ਦੀ ਮੰਗ ਪੂਰੀ ਕਰਨ ਲਈ ਕੱਚੇ ਮਾਲ ਦੀ ਦਰਾਮਦ ਕਰਨੀ ਪੈ ਰਹੀ ਹੈ। ਹਾਂਗਕਾਂਗ ’ਚ ਭਾਰਤ ਦੀ ਕੌਂਸਲੇਟ ਜਨਰਲ ਪ੍ਰਿਯੰਕਾ ਚੌਹਾਨ ਨੇ ਹਾਲ ਹੀ ’ਚ ਚੀਨ ਨੂੰ ਮੈਡੀਕਲ ਸਪਲਾਈ ਦੀਆਂ ਕੀਮਤਾਂ ’ਚ ਵਾਧਾ ਰੋਕਣ ਲਈ ਕਿਹਾ ਸੀ। ਇਸ ’ਤੇ ਟਿੱਪਣੀ ਕਰਦੇ ਹੋਏ ਚੀਨ ਦੇ ਵਿਦੇਸ਼ ਮੰਤਰਾਲਾ ਦੀ ਬੁਲਾਰਨ ਹੁਆ ਚੁਨਯਿੰਗ ਨੇ ਕਿਹਾ ਕਿ ਚੀਨ ਭਾਰਤ ਦੀ ਮੰਗ ਨੂੰ ਪੂਰਾ ਕਰਨ ਲਈ ਆਪਣੀਆਂ ਕੰਪਨੀਆਂ ਨੂੰ ਉਤਸ਼ਾਹਿਤ ਕਰ ਰਿਹਾ ਹੈ।

ਇਹ ਵੀ ਪੜ੍ਹੋ : LIC ਦੀ ਇਸ ਪਾਲਸੀ 'ਚ ਲਗਾਓ ਪੈਸਾ, ਤੁਹਾਨੂੰ ਹਰ ਮਹੀਨੇ ਮਿਲਣਗੇ 9 ਹਜ਼ਾਰ ਰੁਪਏ

ਚੌਹਾਨ ਨੇ ਇਸ ਹਫਤੇ ਕਿਹਾ ਸੀ ਕਿ ਆਕਸੀਜਨ ਕੰਸਨਟ੍ਰੇਟਰਾਂ ਵਰਗੀ ਮੈਡੀਕਲ ਸਪਲਾਈ ਦੀਆਂ ਕੀਮਤਾਂ ’ਚ ਵਾਧਾ ਅਤੇ ਭਾਰਤ ਲਈ ਕਾਰਗੋ ਉਡਾਣਾਂ ਦੇ ਪ੍ਰਭਾਵਿਤ ਹੋਣ ਕਾਰਨ ਮੈਡੀਕਲ ਸਾਮਾਨ ਦੀ ਆਮਦ ਧੀਮੀ ਹੋ ਰਹੀ ਹੈ। ਚੀਨ ਦੇ ਵਿਦੇਸ਼ ਮੰਤਰਾਲਾ ਦੀ ਬੁਲਾਰਨ ਨੇ ਕਿਹਾ ਕਿ ਚੀਨੀ ਨਿਰਮਾਤਾਵਾਂ ਦੀ ਪ੍ਰਤੀਕਿਰਿਆ ਤੋਂ ਪਤਾ ਲਗਦਾ ਹੈ ਕਿ ਉਨ੍ਹਾਂ ਨੂੰ ਭਾਰਤ ਦੀ ਅੰਦਰੂਨੀ ਮੰਗ ਨੂੰ ਪੂਰਾ ਕਰਨ ਲਈ ਕੱਚੇ ਮਾਲ ਦੀ ਦਰਾਮਦ ਕਰਨੀ ਪੈ ਰਹੀ ਹੈ।

ਹੁਆ ਨੇ ਕਿਹਾ ਕਿ ਉਦਾਹਰਣ ਦੇ ਤੌਰ ’ਤੇ ਆਕਸੀਜਨ ਕੰਸਨਟ੍ਰੇਟਰ ਦੀ ਮੰਗ ਭਾਰਤ ’ਚ ਕੁਝ ਸਮੇਂ ’ਚ ਕਈ ਗੁਣਾ ਵਧ ਗਈ ਹੈ ਅਤੇ ਕੱਚੇ ਮਾਲ ਦੀ ਵੀ ਕਮੀ ਹੈ। ਕਾਰਗੋ ਉਡਾਣਾਂ ਦੇ ਪ੍ਰਭਾਵਿਤ ਹੋਣ ਬਾਰੇ ਹੁਆ ਨੇ ਕੋਈ ਸਿੱਧਾ ਜਵਾਬ ਨਹੀਂ ਦਿੱਤਾ ਪਰ ਕਿਹਾ ਕਿ ਪੇਈਚਿੰਗ ਉਦਯੋਗਿਕ ਸਪਲਾਈ ਚੇਨਜ਼ ਨੂੰ ਖੁੱਲ੍ਹਾ ਰੱਖਣ ਲਈ ਵਚਨਬੱਧ ਹੈ। ਉਨ੍ਹਾਂ ਨੇ ਕਿਹਾ ਕਿ ਚੀਨ ਕੌਮਾਂਤਰੀ ਉਦਯੋਗਿਕ ਅਤੇ ਸਪਲਾਈ ਚੇਨਜ਼ ਨੂੰ ਸੁਚਾਰੂ ਬਣਾਉਣ ਲਈ ਵਚਨਬੱਧ ਹੈ ਅਤੇ ਉਹ ਉਮੀਦ ਕਰਦਾ ਹੈ ਕਿ ਸਾਰੇ ਪੱਖ ਕੌਮਾਂਤਰੀ ਉਦਯੋਗਿਕ ਸਥਿਰਤਾ ਯਕੀਨੀ ਕਰਨਗੇ ਅਤੇ ਸਿਆਸੀ ਟੀਚਿਆਂ ਲਈ ਇਨ੍ਹਾਂ ਚੇਨਜ਼ ਦੇ ਖੁੱਲੇਪਨ ਨੂੰ ਪ੍ਰਭਾਵਿਤ ਕਰਨ ਦੀ ਥਾਂ ਮਿਲ ਕੇ ਕੰਮ ਕਰਨਗੇ।

ਇਹ ਵੀ ਪੜ੍ਹੋ : GoAir ਬਦਲ ਕੇ ਹੋਈ Go First, ਜਾਣੋ ਕੰਪਨੀ ਨੂੰ ਕਿਉਂ ਲੈਣਾ ਪਿਆ ਇਹ ਫ਼ੈਸਲਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News