ਭਾਰਤ ਅਤੇ ਤਾਈਵਾਨ ਦੇ ਸਬੰਧਾਂ ਨੇ ਚੀਨ ਦੀ ਵਧਾਈ ਚਿੰਤਾ

Friday, Nov 27, 2020 - 11:50 AM (IST)

ਨਵੀਂ ਦਿੱਲੀ - ਜਿਵੇਂ-ਜਿਵੇਂ ਚੀਨ ਦੀਆਂ ਭਾਰਤ ਪ੍ਰਸ਼ਾਂਤ ਖੇਤਰ ਵਿਚ ਵੱਧ ਰਹੀਆਂ ਗਤੀਵਿਧੀਆਂ ਦੇ ਮੱਦੇਨਜ਼ਰ ਭਾਰਤ, ਤਾਈਵਾਨ ਅਤੇ ਅਮਰੀਕਾ ਵਿੱਚਾਲੇ ਸਬੰਧ ਮਜਬੁਤ ਹੋ ਰਹੇ ਹਨ। ਇਸ ਤਹਿਤ ਲੱਗਦਾ ਹੈ ਕਿ ਚੀਨ ਦੇ ਮੀਡੀਆ ਦੀ ਚਿੰਤਾ ਇਸ ਤੋਂ ਵੱਧਣ ਲੱਗੀ ਹੈ।

ਚੀਨ ਦੇ ਮੀਡੀਆ ਵਲੋਂ ਇਹ ਕਿਹਾ ਗਿਆ ਹੈ ਕਿ,'ਜੇਕਰ ਭਾਰਤ ਤਾਈਵਾਨ ਕਰਾਡ ਖੇਡਦਾ ਹੈ, ਤਾਂ ਇਸ ਗੱਲ ਦਾ ਖਿਆਲ ਰੱਖਣਾ ਚਾਹੀਦਾ ਹੈ ਕਿ ਚੀਨ ਵੀ ਭਾਰਤੀ ਵੱਖਵਾਦੀ ਕਾਰਡ ਖੇਡ ਸਕਦਾ ਹੈ। ਇਹ ਵੀ ਕਿਹਾ ਗਿਆ ਕਿ 'ਜੇ ਭਾਰਤ ਤਾਈਵਾਨ ਦੀ ਆਜ਼ਾਦੀ ਦਾ ਸਮਰਥਨ ਕਰਨ ਲਈ ਕਦਮ ਚੁੱਕਦਾ ਹੈ , ਤਾਂ ਚੀਨ ਕੋਲ ਉੱਤਰੀ ਪੂਰਬੀ ਭਾਰਤੀ ਰਾਜਾਂ ਜਿਵੇਂ ਕਿ  ਤ੍ਰਿਪੁਰਾ, ਆਸਾਮ. ਮਿਜ਼ੋਰਮ, ਮੇਘਾਲਿਆ, ਮਣੀਪੁਰ, ਅਤੇ ਨਾਗਾਲੈਂਡ ਵਿੱਚ ਵੱਖਵਾਦੀ ਤਾਕਤਾਂ ਦਾ ਸਮਰਥਨ ਕਰਨ ਦੇ ਸਭ ਕਾਰਨ ਹਨ।ਚੀਨ ਸਿੱਕਮ ਦੇ ਪੁਨਰ ੳੱਥਾਨ ਦਾ ਵੀ ਸਮਰਥਨ ਕਰ ਸਕਦਾ ਹੈ।

ਪਿਛਲੇ ਮਹੀਨੇ ਇੱਕ ਲੇਖ ਵਿੱਚ ਗਲੋਬਲ ਟਾਈਮਜ਼ ਨੇ ਲਿਖਆ ਸੀ ਕਿ ਤਾਈਵਾਨ ਦਾ ਸਵਾਲ ਕੋਈ ਅਜਿਹਾ ਕਾਰਡ ਨਹੀਂ ਹੈ ਜਿਸਦਾ  ਸਰਹੱਦ ਦੇ ਮੁੱਦੇ 'ਤੇ ਭਾਰਤ ਸੌਦੇਬਾਜ਼ੀ ਵਜੋਂ ਕੋਈ ਲਾਭ ਉੱਠਾ ਸਕਦਾ ਹੈ। ਭਾਰਤ ਦੇ ਇੱਕ ਚੀਨ ਸਿਧਾਂਤ ਨੂੰ ਸਵੀਕਾਰਨਾ ਅਤੇ ਤਾਈਵਾਨ ਦੀ ਆਜ਼ਾਦੀ ਦਾ ਸਮਰਥਨ ਨਾ ਕਰਨ ਦੀ ਵੱਚਨਬੱਧਤਾ 'ਤੇ  ਚੀਨ ਵਲੋਂ ਜਵਾਬ ਵਿਚ ਕਿਹਾ ਵਾਅਦਾ ਕੀਤਾ ਗਿਆ ਸੀ ਕਿ ਉਹ ਭਾਰਤ ਵਿਚ ਵੱਖਵਾਦੀ ਤਾਕਤਾਂ ਦਾ ਸਮਰਥਨ ਨਹੀਂ ਕਰੇਗਾ। ਇਹ ਜਵਾਬ ਭਾਰਤ ਅਤੇ ਤਾਈਵਾਨ ਦੀਆਂ ਦੁਵੱਲੀ ਵਪਾਰਕ ਸਬੰਧਾਂ ਨੂੰ ਮਜ਼ਬੂਤ ਕਰਨ ਬਾਰੇ ਵਿਚਾਰਾਂ ਦੀਆਂ ਮੀਡੀਆਂ ਰਿਪੋਰਟਾਂ ਦੇ ਜਵਾਬ  ਵਿੱਚ ਕਿਹਾ ਗਿਆ ਹੈ।

ਸਭ ਤੋਂ ਪਹਿਲਾਂ ਬਰੰੀ ਅਖਬਾਰ ਵਿੱਚ ਇਹ ਕਾਰਨ ਦਿੱਤਾ ਗਿਆ ਹੈ ਕਿ ਤਾਈਵਾਨ  ਇੱਕ ਮੋਹਰਲੀ ਵਿਸ਼ਵ ਸ਼ਕਤੀ ਬਣਨ ਵਿੱਚ ਚੀਨ ਦੀ ਲਾਲਸਾ ਦਾ ਕੇਂਦਰ ਹੈ। ਜੇ ਚੀਨ ਦਾ ਤਾਈਵਾਨ ਨੂੰ ਮੁੱਖ ਭੂਮੀ ਵਿੱਚ ਏਕੀਕ੍ਰਿਤ ਕਰਨ ਦਾ ਸੁਪਨਾ ਸੱਚ ਹੋਇਆ, ਤਾਂ ਉਹ ਬੀਜਿੰਗ ਨੂੰ ਆਪਣੀ ਪ੍ਰਮਾਣੂ ਪਣਡੂਬੀਆਂ ਨੂਂੰ ਉਸ ਦੇ ਡੁੰਘੇ ਜਲ ਪੋਰਟਾਂ ਵਿੱਚ ਸਥਾਪਤ ਕਰਨ ਦੇਵੇਗਾ। ਜਿਸ ਨਾਲ ਉਨ੍ਹਾਂ ਨੂੰ ਵਿਸ਼ਾਲ ਮਹਾਸਾਗਰ ਵਿਚ ਅਣਚਾਹੇ ਪਹੁੰਚ ਦੀ ਆਗਿਆ ਮਿਲੇਗੀ ਅਤੇ ਚੀਨੀ ਜਲ ਸੈਨਾ ਨੂੰ ਇੱਕ ਪ੍ਰਮਾਣਤ ਜਲ ਸ਼ਕਤੀ ਬਣਾ ਦਿੱਤਾ ਜਾਵੇਗਾ।


Harinder Kaur

Content Editor

Related News