ਚੀਨ ਨੂੰ ਗੈਰ-ਬਾਸਮਤੀ ਚੌਲ ਬਰਾਮਦ ਕਰਨ ਦੀ 5 ਹੋਰ ਚੌਲ ਮਿੱਲਾਂ ਨੂੰ ਮਨਜ਼ੂਰੀ

Thursday, Oct 25, 2018 - 08:37 PM (IST)

ਨਵੀਂ ਦਿੱਲੀ— ਭਾਰਤ ਦੀਆਂ 5 ਹੋਰ ਚੌਲ ਮਿੱਲਾਂ ਨੂੰ ਚੀਨ ਨੂੰ ਗੈਰ-ਬਾਸਮਤੀ ਚੌਲ ਬਰਾਮਦ ਕਰਨ ਦੀ ਮਨਜ਼ੂਰੀ ਮਿਲੀ ਹੈ । ਇਨ੍ਹਾਂ ਨੂੰ ਮਿਲਾ ਕੇ ਕੁਲ 24 ਮਿੱਲਾਂ ਨੂੰ ਚੀਨ ਨੂੰ ਚੌਲ ਬਰਾਮਦ ਕਰਨ ਦੀ ਆਗਿਆ ਮਿਲ ਗਈ ਹੈ । ਵਣਜ ਮੰਤਰਾਲਾ ਨੇ ਇਹ ਜਾਣਕਾਰੀ ਦਿੱਤੀ ।
ਸਤੰਬਰ 'ਚ 100 ਟਨ ਗੈਰ-ਬਾਸਮਤੀ ਚੌਲ ਦੀ ਪਹਿਲੀ ਖੇਪ ਨਾਗਪੁਰ ਤੋਂ ਚੀਨ ਭੇਜੀ ਗਈ ਸੀ । ਮੰਤਰਾਲਾ ਨੇ ਬਿਆਨ 'ਚ ਕਿਹਾ ਕਿ ਇਸ ਸਾਲ ਮਈ 'ਚ ਚੀਨ ਦੇ ਅਧਿਕਾਰੀਆਂ ਨੇ ਮਿੱਲਾਂ ਦੀ ਜਾਂਚ ਕੀਤੀ ਸੀ ਤਾਂ ਕਿ ਪਤਾ ਲੱਗ ਸਕੇ ਕਿੰਨੀਆਂ ਮਿੱਲਾਂ ਚੌਲ ਬਰਾਮਦ ਕਰਨ ਦੇ ਯੋਗ ਹਨ । ਇਸ ਦੌਰਾਨ 19 ਚੌਲ ਮਿੱਲਾਂ ਅਤੇ ਪ੍ਰੋਸੈਸਿੰਗ ਇਕਾਈਆਂ ਨੂੰ ਬਰਾਮਦ ਲਈ ਸੂਚੀਬੱਧ ਕੀਤਾ ਗਿਆ ਸੀ । ਚੀਨ ਦੁਨੀਆ ਦਾ ਸਭ ਤੋਂ ਵੱਡਾ ਝੋਨਾ ਉਤਪਾਦਕ ਅਤੇ ਚੌਲ ਬਰਾਮਦਕਾਰ ਦੇਸ਼ ਹੈ ਅਤੇ ਇਹ ਸਾਲਾਨਾ 50 ਲੱਖ ਟਨ ਚੌਲ ਖਰੀਦਦਾ ਹੈ । ਭਾਰਤ ਦੀ ਕੁਲ ਚੌਲ ਬਰਾਮਦ 2016-17 'ਚ 1.08 ਕਰੋੜ ਟਨ ਤੋਂ ਵਧ ਕੇ 2017-18 'ਚ 1.27 ਕਰੋੜ ਟਨ ਹੋ ਗਈ ।


Related News