ਅੱਜ ਤੋਂ ਬਦਲ ਗਏ SBI ਦੇ ATM ਤੋਂ ਨਕਦ ਕਢਵਾਉਣ ਦੇ ਨਿਯਮ, ਜਾਣੋ ਇਸ ਬਾਰੇ ਸਭ ਕੁਝ

09/15/2020 6:47:37 PM

ਨਵੀਂ ਦਿੱਲੀ — ਦੇਸ਼ ਦੇ ਸਰਕਾਰੀ ਬੈਂਕ ਸਟੇਟ ਬੈਂਕ ਆਫ਼ ਇੰਡੀਆ (ਐਸ.ਬੀ.ਆਈ.) ਵਲੋਂ ਆਪਣੇ ਗ੍ਰਾਹਕਾਂ ਨੂੰ ਏ.ਟੀ.ਐਮ. ਧੋਖਾਧੜੀ ਤੋਂ ਬਚਾਉਣ ਲਈ 1 ਜਨਵਰੀ 2020 ਤੋਂ ਰਾਤ ਦੇ ਸਮੇਂ ਓ.ਟੀ.ਪੀ. ਅਧਾਰਤ ਏ.ਟੀ.ਐਮ. ਤੋਂ ਪੈਸੇ ਕਢਵਾਉਣ ਦੀ ਸਹੂਲਤ ਦਿੱਤੀ ਗਈ। ਇਸਦੇ ਤਹਿਤ ਰਾਤ 8 ਵਜੇ ਤੋਂ ਸਵੇਰੇ 8 ਵਜੇ ਤੱਕ ਐਸ.ਬੀ.ਆਈ. ਦੇ ਏ.ਟੀ.ਐਮ. ਤੋਂ 10,000 ਰੁਪਏ ਅਤੇ ਇਸ ਤੋਂ ਜ਼ਿਆਦਾ ਦੀ ਨਕਦੀ ਕਢਵਾਉਂਦੇ ਸਮੇਂ ਓ.ਟੀ.ਪੀ. ਦੀ ਲੋੜ ਹੁੰਦੀ ਹੈ। ਹੁਣ ਬੈਂਕ ਨੇ 15 ਸਤੰਬਰ, 2020 ਤੋਂ ਦੇਸ਼ ਦੇ ਸਾਰੇ ਐਸ.ਬੀ.ਆਈ. ਏ.ਟੀ.ਐਮਜ਼ ਵਿਚ ਦਿਨ ਭਰ 'ਚ 10,000 ਰੁਪਏ ਜਾਂ ਇਸ ਤੋਂ ਵਧ ਪੈਸੇ ਕਢਵਾਉਣ ਲਈ ਓ.ਟੀ.ਪੀ. ਅਧਾਰਤ ਨਕਦੀ ਕਢਵਾਉਣ ਦੀ ਮਿਆਦ ਦਾ ਵਿਸਥਾਰ ਕੀਤਾ ਹੈ।

24 ਘੰਟੇ ਜ਼ਰੂਰਤ ਰਹੇਗੀ OTP ਦੀ

24*7 ਓ.ਟੀ.ਪੀ. ਅਧਾਰਤ ਨਕਦ ਕਢਵਾਉਣ ਦੀ ਸਹੂਲਤ ਦੀ ਸ਼ੁਰੂਆਤ ਦੇ ਨਾਲ ਐਸ.ਬੀ.ਆਈ. ਨੇ ਏ.ਟੀ.ਐਮ. ਨਕਦ ਕਢਵਾਉਣ ਵਿਚ ਸੁਰੱਖਿਆ ਦੇ ਪੱਧਰ ਨੂੰ ਹੋਰ ਮਜ਼ਬੂਤ ​​ਕੀਤਾ ਹੈ। ਦਿਨ ਭਰ ਇਸ ਸਹੂਲਤ ਨੂੰ ਲਾਗੂ ਕਰਨ ਨਾਲ ਐਸ.ਬੀ.ਆਈ. ਡੈਬਿਟ ਕਾਰਡ ਧਾਰਕ ਧੋਖਾਧੜੀ, ਅਣ-ਅਧਿਕਾਰਤ ਨਿਕਾਸੀ, ਕਾਰਡ ਸਕਿਮਿੰਗ, ਕਾਰਡ ਕਲੋਨਿੰਗ ਅਤੇ ਹੋਰ ਜੋਖਮਾਂ ਤੋਂ ਬਚ ਸਕਣਗੇ।

ਇਹ ਵੀ ਪੜ੍ਹੋ-  ਪਸ਼ੂ ਕਿਸਾਨ ਕ੍ਰੈਡਿਟ ਕਾਰਡ: 3.66 ਲੱਖ ਕਿਸਾਨਾਂ ਨੇ ਦਿੱਤੀ ਅਰਜ਼ੀ, ਤੁਸੀਂ ਵੀ ਲੈ ਸਕਦੇ ਹੋ ਲਾਭ

ਇਹ ਸਹੂਲਤ ਸਿਰਫ ਐਸ.ਬੀ.ਆਈ. ਦੇ ਏ.ਟੀ.ਐਮ. 'ਚ ਉਪਲਬਧ ਹੋਵੇਗੀ

ਓ.ਟੀ.ਪੀ. ਅਧਾਰਤ ਨਕਦ ਕਢਵਾਉਣ ਦੀ ਸਹੂਲਤ ਸਿਰਫ ਐਸ.ਬੀ.ਆਈ. ਦੇ ਏ.ਟੀ.ਐਮ. 'ਤੇ ਉਪਲਬਧ ਹੈ ਕਿਉਂਕਿ ਗੈਰ- ਐਸ.ਬੀ.ਆਈ. ਏ.ਟੀ.ਐਮਜ਼. ਵਿਚ ਰਾਸ਼ਟਰੀ ਵਿੱਤੀ ਸਵਿੱਚ (ਐਨ.ਐਫ.ਐਸ.) ਦਾ ਵਿਕਾਸ ਨਹੀਂ ਕੀਤਾ ਗਿਆ ਹੈ। ਓ.ਟੀ.ਪੀ. ਇੱਕ ਸਿਸਟਮ-ਜਨਰੇਟਿਡ-ਨਿਊਮੈਰਿਕ ਸਟ੍ਰਿੰਗ ਹੈ ਜੋ ਉਪਭੋਗਤਾ ਨੂੰ ਸਿੰਗਲ ਟ੍ਰਾਂਜੈਕਸ਼ਨ ਲਈ ਪ੍ਰਮਾਣਿਤ ਕਰਦਾ ਹੈ। ਜਦੋਂ ਗਾਹਕ ਏ.ਟੀ.ਐਮ. ਵਿਚੋਂ ਨਕਦੀ ਕਢਵਾਉਣ ਲਈ ਰਕਮ ਦਾਖਲ(ਦਰਜ) ਕਰ ਦਿੰਦੇ ਹਨ, ਤਾਂ ਫਿਰ ਏ.ਟੀ.ਐਮ. ਦੀ ਸਕ੍ਰੀਨ ਓਟੀਪੀ ਦੀ ਮੰਗ ਕਰੇਗੀ, ਜਿੱਥੇ ਤੁਹਾਨੂੰ ਆਪਣੇ ਰਜਿਸਟਰਡ ਮੋਬਾਈਲ ਨੰਬਰ 'ਤੇ ਪ੍ਰਾਪਤ ਓ.ਟੀ.ਪੀ. ਦਰਜ ਕਰਨੀ ਪਵੇਗੀ।

ਐਸ.ਬੀ.ਆਈ. ਦੇ ਮੈਨੇਜਿੰਗ ਡਾਇਰੈਕਟਰ ਸੀ.ਐਸ. ਸ਼ੈੱਟੀ (ਪ੍ਰਚੂਨ ਅਤੇ ਡਿਜੀਟਲ ਬੈਂਕਿੰਗ) ਨੇ ਕਿਹਾ, 'ਐਸ.ਬੀ.ਆਈ. ਤਕਨੀਕੀ ਸੁਧਾਰਾਂ ਅਤੇ ਸੁਰੱਖਿਆ ਪੱਧਰਾਂ ਵਿਚ ਵਾਧਾ ਕਰਕੇ ਆਪਣੇ ਗਾਹਕਾਂ ਨੂੰ ਸਹੂਲਤ ਅਤੇ ਸੁਰੱਖਿਆ ਪ੍ਰਦਾਨ ਕਰਨ ਵਿਚ ਹਮੇਸ਼ਾ ਮੋਹਰੀ ਰਿਹਾ ਹੈ। ਸਾਨੂੰ ਭਰੋਸਾ ਹੈ ਕਿ 24*7 ਓ.ਟੀ.ਪੀ. ਪ੍ਰਮਾਣਤ ਏ.ਟੀ.ਐਮ. ਨਕਦੀ ਕਢਵਾਉਣ ਨਾਲ, ਐਸ.ਬੀ.ਆਈ. ਗਾਹਕ ਸੁਰੱਖਿਅਤ ਅਤੇ ਜੋਖਮ ਮੁਕਤ ਨਕਦ ਕਢਵਾਉਣ ਦਾ ਅਨੁਭਵ ਕਰ ਸਕਨਗੇ।

ਇਹ ਵੀ ਪੜ੍ਹੋ-  ਹੁਣ RBI ਸਹਿਕਾਰੀ ਬੈਂਕਾਂ 'ਤੇ ਵੀ ਰੱਖੇਗਾ ਨਜ਼ਰ, ਜਾਣੋ ਖਾਤਾਧਾਰਕਾਂ 'ਤੇ ਕੀ ਪਵੇਗਾ ਅਸਰ

ਕਿਵੇਂ ਕੰਮ ਕਰੇਗੀ ਐਸ.ਬੀ.ਆਈ. ਦੀ ਇਹ ਸਹੂਲਤ?

  • ਐਸ.ਬੀ.ਆਈ. ਏਟੀਐਮ ਤੋਂ ਨਕਦ ਕਢਵਾਉਣ ਲਈ ਗਾਹਕਾਂ ਨੂੰ ਪਿੰਨ ਨੰਬਰ ਦੇ ਨਾਲ ਇੱਕ ਓ.ਟੀ.ਪੀ. ਵੀ ਦਰਜ ਕਰਨਾ ਪਏਗਾ। ਇਹ ਓ.ਟੀ.ਪੀ. ਖ਼ਾਤਾਧਾਰਕ ਵਲੋਂ ਐਸ.ਬੀ.ਆਈ. ਨਾਲ ਰਜਿਸਟਰਡ ਮੋਬਾਈਲ ਨੰਬਰ 'ਤੇ ਭੇਜੀ ਜਾਏਗੀ।
  • ਐਸ.ਬੀ.ਆਈ. ਦੀ ਓਟੀਪੀ ਅਧਾਰਤ ਏ.ਟੀ.ਐਮ. ਕਢਵਾਉਣ ਦੀ ਇਹ ਸਹੂਲਤ ਸਿਰਫ 10 ਹਜ਼ਾਰ ਰੁਪਏ ਜਾਂ ਇਸ ਤੋਂ ਵੱਧ ਨਕਦੀ ਕਢਵਾਉਣ 'ਤੇ ਉਪਲਬਧ ਹੋਵੇਗੀ।
  • ਐਸ.ਬੀ.ਆਈ. ਨੇ ਇਹ ਸਹੂਲਤ ਪੇਸ਼ ਕੀਤੀ ਹੈ ਤਾਂ ਕਿ ਐਸ.ਬੀ.ਆਈ. ਡੈਬਿਟ ਕਾਰਡ ਧਾਰਕਾਂ ਨੂੰ ਕਿਸੇ ਵੀ ਸੰਭਾਵਿਤ ਸਕਿਮਿੰਗ, ਧੋਖਾਧੜੀ ਜਾਂ ਕਾਰਡ ਕਲੋਨਿੰਗ ਤੋਂ ਸੁਰੱਖਿਅਤ ਰੱਖਿਆ ਜਾ ਸਕੇ।

ਇਹ ਵੀ ਪੜ੍ਹੋ-   Paytm ਫਸਟ ਗੇਮਜ਼ ਨੇ ਸਚਿਨ ਤੇਂਦੁਲਕਰ ਨੂੰ ਬ੍ਰਾਂਡ ਅੰਬੈਸਡਰ ਨਿਯੁਕਤ ਕੀਤਾ


Harinder Kaur

Content Editor

Related News