ਦੇਸ਼ 'ਚ ਸਭ ਤੋਂ ਵਧ ਤਨਖ਼ਾਹ ਲੈਣ ਵਾਲੇ CEO ਬਣੇ ਚੰਦਰਸ਼ੇਖ਼ਰਨ, 100 ਕਰੋੜ ਦੇ ਪਾਰ ਹੋਈ ਸੈਲਰੀ

Sunday, Sep 08, 2024 - 05:13 PM (IST)

ਦੇਸ਼ 'ਚ ਸਭ ਤੋਂ ਵਧ ਤਨਖ਼ਾਹ ਲੈਣ ਵਾਲੇ CEO ਬਣੇ ਚੰਦਰਸ਼ੇਖ਼ਰਨ, 100 ਕਰੋੜ ਦੇ ਪਾਰ ਹੋਈ ਸੈਲਰੀ

ਮੁੰਬਈ : ਟਾਟਾ ਗਰੁੱਪ ਦੇ ਚੇਅਰਮੈਨ ਐਨ ਚੰਦਰਸ਼ੇਖਰਨ ਨੂੰ ਵਿੱਤੀ ਸਾਲ 2024 ਵਿੱਚ ਕੁੱਲ 135 ਕਰੋੜ ਰੁਪਏ ਦੀ ਤਨਖਾਹ ਮਿਲੀ ਹੈ, ਜੋ ਪਿਛਲੇ ਵਿੱਤੀ ਸਾਲ ਨਾਲੋਂ 20 ਫੀਸਦੀ ਵੱਧ ਹੈ। ਇਸ ਤਨਖਾਹ ਨਾਲ ਚੰਦਰਸ਼ੇਖਰਨ ਨੇ ਦੇਸ਼ ਦੇ ਸਭ ਤੋਂ ਵੱਧ ਤਨਖਾਹ ਲੈਣ ਵਾਲੇ ਪੇਸ਼ੇਵਰ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਹੋਣ ਦਾ ਮਾਣ ਹਾਸਲ ਕੀਤਾ ਹੈ। ਇਸ ਦੇ ਨਾਲ ਹੀ ਟਾਟਾ ਸਟੀਲ ਦੇ ਮੈਨੇਜਿੰਗ ਡਾਇਰੈਕਟਰ ਅਤੇ ਗਲੋਬਲ ਸੀਈਓ ਟੀਵੀ ਨਰੇਂਦਰਨ ਨੂੰ ਵਿੱਤੀ ਸਾਲ 2024 ਵਿੱਚ 17 ਕਰੋੜ ਰੁਪਏ ਦੀ ਤਨਖਾਹ ਮਿਲੀ। ਟਾਟਾ ਗਰੁੱਪ ਦੇ ਮੁੱਖ ਵਿੱਤੀ ਅਧਿਕਾਰੀ (ਸੀਐੱਫਓ) ਸੌਰਭ ਅਗਰਵਾਲ ਦੀ ਕਮਾਈ 30 ਕਰੋੜ ਰੁਪਏ ਰਹੀ। ਜ਼ਿਕਰਯੋਗ ਹੈ ਕਿ ਚੰਦਰਸ਼ੇਖਰਨ ਦੀ ਇਸ ਮੋਟੀ ਕਮਾਈ ਵਿਚ 122 ਕਰੋੜ ਰੁਪਏ ਕੰਪਨੀ ਦੇ ਮੁਨਾਫ਼ੇ 'ਤੇ ਅਧਾਰਿਤ ਕਮਿਸ਼ਨ ਦੇ ਰੂਪ ਵਿਚ ਸ਼ਾਮਲ ਹੈ ਜਦਕਿ ਬਾਕੀ 13 ਕਰੋੜ ਰੁਪਏ ਉਨ੍ਹਾਂ ਨੂੰ ਤਨਖਾਹ ਅਤੇ ਹੋਰ ਭੱਤਿਆਂ ਵਜੋਂ ਦਿੱਤੇ ਗਏ ਹਨ। 

ਇਹ ਵੀ ਪੜ੍ਹੋ :    ਹਥਿਆਰਾਂ ਦੇ ਜ਼ੋਰ ’ਤੇ 11 ਔਰਤਾਂ ਨਾਲ ਜਬਰ-ਜ਼ਨਾਹ ਦੇ ਦੋਸ਼ੀ ਨੂੰ ਰਾਹਤ, ਸਰਕਾਰ ਨੇ ਸ਼ਰਤਾਂ ਨਾਲ ਦਿੱਤੀ ਪੈਰੋਲ

ਸੌਰਭ ਨੇ ਵੀ 30 ਕਰੋੜ ਰੁਪਏ ਦੀ ਕਮਾਈ ਨਾਲ ਮਜ਼ਬੂਤ ​​ਸਥਿਤੀ ਹਾਸਲ ਕੀਤੀ ਹੈ। ਉਸਦੀ ਤਨਖਾਹ ਟੀਸੀਐਸ, ਟਾਟਾ ਸਟੀਲ ਅਤੇ ਆਈਐਚਸੀਐਲ (ਤਾਜ ਹੋਟਲ ਚਲਾਉਣ ਵਾਲੀ ਕੰਪਨੀ) ਵਰਗੀਆਂ ਪ੍ਰਮੁੱਖ ਸਮੂਹ ਸਹਾਇਕ ਕੰਪਨੀਆਂ ਦੇ ਮੁਖੀਆਂ ਨਾਲੋਂ ਵੱਧ ਹੈ। ਸੌਰਭ ਦੀ ਕਮਾਈ ਪਿਛਲੇ ਵਿੱਤੀ ਸਾਲ ਦੇ ਮੁਕਾਬਲੇ ਲਗਭਗ ਅੱਠ ਫੀਸਦੀ ਵੱਧ ਹੈ।

ਇਹ ਵੀ ਪੜ੍ਹੋ :    ਡੰਕੀ ਲਾ ਅਮਰੀਕਾ ਜਾਂਦੇ ਫੜ੍ਹੇ ਗਏ 130 ਭਾਰਤੀ, ਕਰ 'ਤੇ ਡਿਪੋਰਟ

TCS ਦੇ CEO ਕੇ ਕ੍ਰਿਤਿਵਾਸਨ, IHCL ਦੇ ਮੁਖੀ ਪੁਨੀਤ ਛਤਵਾਲ ਅਤੇ ਟਾਟਾ ਸਟੀਲ ਦੇ ਮੁਖੀ ਟੀਵੀ ਨਰੇਂਦਰਨ ਨੂੰ FY24 ਵਿੱਚ ਕ੍ਰਮਵਾਰ 25 ਕਰੋੜ, 19 ਕਰੋੜ ਅਤੇ 17 ਕਰੋੜ ਰੁਪਏ ਦੀ ਤਨਖਾਹ ਮਿਲੀ। ਕ੍ਰਿਤੀਵਾਸਨ ਦੀ ਕੁੱਲ ਤਨਖਾਹ ਵਿੱਚ 1 ਅਪ੍ਰੈਲ 2023 ਤੋਂ 31 ਮਈ, 2023 ਤੱਕ TCS ਦੇ BFSI ਦੇ ਗਲੋਬਲ ਹੈੱਡ ਵਜੋਂ ਅਤੇ 1 ਜੂਨ, 2023 ਤੋਂ 31 ਮਾਰਚ, 2024 ਤੱਕ ਕੰਪਨੀ ਦੇ CEO ਵਜੋਂ ਤਨਖਾਹ ਸ਼ਾਮਲ ਹੈ। ਰਾਜੇਸ਼ ਗੋਪੀਨਾਥਨ ਦੇ ਅਚਾਨਕ ਕੰਪਨੀ ਛੱਡਣ ਤੋਂ ਬਾਅਦ ਕ੍ਰਿਤੀਵਾਸਨ ਨੂੰ ਟੀਸੀਐਸ ਦਾ ਸੀਈਓ ਬਣਾਇਆ ਗਿਆ ਸੀ। ਟਾਟਾ ਸੰਨਜ਼ ਦੀ ਆਮਦਨ ਵਿੱਚ ਟੀਸੀਐਸ ਦਾ ਸਭ ਤੋਂ ਵੱਡਾ ਯੋਗਦਾਨ ਹੈ।

ਇਹ ਵੀ ਪੜ੍ਹੋ :     ਚਾਹ ਦੀ ਚੁਸਕੀ ਹੋਵੇਗੀ ਮਹਿੰਗੀ! ਦੇਸ਼ ਦੇ ਵੱਡੇ ਬ੍ਰਾਂਡਸ ਵਧਾ ਰਹੇ ਮੁੱਲ

ਇਹ ਵੀ ਪੜ੍ਹੋ :      ਸੁਨੀਤਾ ਵਿਲੀਅਮਜ਼ ਦੇ ਬਿਨਾਂ ਪੁਲਾੜ ਤੋਂ ਮੁੜ ਆਇਆ 'ਸਟਾਰਲਾਈਨਰ', ਜਾਣੋ ਕੀ ਰਹੀ ਵਜ੍ਹਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8

 


author

Harinder Kaur

Content Editor

Related News