ਹੁਣ ਮਲਟੀਨੇਸ਼ਨਲ ਕੰਪਨੀਆਂ ਤੋਂ ਚੀਨੀ ਨੌਜਵਾਨਾਂ ਦਾ ਮੋਹ ਹੋਣ ਲੱਗਾ ਭੰਗ

Thursday, May 20, 2021 - 12:08 PM (IST)

ਬੀਜਿੰਗ- ਚੀਨ ਦੀ ਰਾਜਧਾਨੀ ਬੀਜਿੰਗ ਵਿਚ ਰਹਿਣ ਵਾਲੀ ਝੂ ਲਿੰਗ ਨੇ ਪਿਛਲੇ ਸਾਲ ਗ੍ਰੈਜੂਏਸ਼ਨ ਕੀਤੀ ਹੈ। ਦੇਸ਼ ਦੀ ਸਭ ਤੋਂ ਬਿਹਤਰ ਯੂਨੀਵਰਸਿਟੀ ਵਿਚੋਂ ਇਕ ਵਿਚ ਪੜ੍ਹਾਈ ਤੋਂ ਬਾਅਦ ਉਸ ਨੂੰ ਚੰਗੀ ਤਨਖ਼ਾਹ ਵਾਲੀ ਨੌਕਰੀ ਮਿਲ ਰਹੀ ਸੀ ਪਰ ਝੂ ਸਿਰਫ਼ ਸਰਕਾਰੀ ਨੌਕਰੀ ਕਰਨਾ ਚਾਹੁੰਦੀ ਹੈ। ਇਸ ਲਈ ਉਹ ਸਰਕਾਰੀ ਨੌਕਰੀ ਦੇ ਟੈਸਟ ਲਈ ਤਿਆਰੀ ਕਰ ਰਹੀ ਹੈ। ਕੁਝ ਅਜਿਹਾ ਹੀ ਹਾਲ ਚੀਨ ਦੇ ਜ਼ਿਆਦਾਤਰ ਨੌਜਵਾਨਾਂ ਦਾ ਹੈ। ਉਨ੍ਹਾਂ ਵਿਚ ਭਵਿੱਖ ਨੂੰ ਲੈ ਕੇ ਅਸਰੁੱਖਿਆ ਇਸ ਹਦ ਤੱਕ ਵੱਧ ਗਈ ਹੈ ਕਿ ਸਰਕਾਰੀ ਨੌਕਰੀ ਤੋਂ ਇਲਾਵਾ ਹੋਰ ਕੁਝ ਨਹੀਂ ਕਰਨਾ ਚਾਹੁੰਦੇ।

ਪੰਜ ਸਾਲ ਪਹਿਲਾਂ ਤੱਕ ਚੀਨ ਦੇ ਨੌਜਵਾਨਾਂ ਵਿਚ ਅਲਬੀਬਾਬਾ, ਟੈਂਸੇਂਟ, ਹੁਵਾਵੇ ਵਰਗੀਆਂ ਵੱਡੀਆਂ ਕੰਪਨੀਆਂ ਵਿਚ ਕੰਮ ਕਰਨ ਦੀ ਹੋੜ ਸੀ। ਇਸ ਦੀ ਵਜ੍ਹਾ ਵਧੀਆ ਤਨਖ਼ਾਹ, ਕੰਮਕਾਰ ਦਾ ਵਧੀਆ ਵਾਤਾਵਰਣ ਅਤੇ ਨੌਜਵਾਨਾਂ ਨੂੰ ਜ਼ਿਆਦਾ ਮੌਕੇ ਮਿਲਣਾ ਸੀ ਪਰ ਮਹਾਮਾਰੀ ਤੋਂ ਬਾਅਦ ਇਸ ਵਿਚ ਬਦਲਾਅ ਦਿਸ ਰਿਹਾ ਹੈ।

ਮਲਟੀਨੇਸ਼ਨਲ ਕੰਪਨੀਆਂ ਤੋਂ ਚੀਨੀ ਨੌਜਵਾਨਾਂ ਦਾ ਮੋਹ ਭੰਗ ਹੋ ਰਿਹਾ ਹੈ। ਉਹ ਹੁਣ ਬੈਂਕ, ਸਿਹਤ, ਸਿੱਖਿਆ, ਤਕਨਾਲੋਜੀ ਵਰਗੇ ਖੇਤਰਾਂ ਵਿਚ ਨੌਕਰੀ ਲੱਭ ਰਹੇ ਹਨ। ਇਸ ਦਾ ਅੰਦਾਜ਼ਾ ਇਸ ਤੋਂ ਲਾਇਆ ਜਾ ਸਕਦਾ ਹੈ ਕਿ 25,700 ਅਹੁਦਿਆਂ ਲਈ ਹੋਈ ਪ੍ਰੀਖਿਆ ਵਿਚ 16 ਲੱਖ ਨੌਜਵਾਨ ਸ਼ਾਮਲ ਹੋਏ। ਇਹ ਪਿਛਲੀ ਵਾਰ ਤੋਂ ਡੇਢ ਲੱਖ ਜ਼ਿਆਦਾ ਹਨ। ਝੂ ਕਹਿੰਦੀ ਹੈ, "ਮਲਟੀਨੇਸ਼ਨਲ ਕੰਪਨੀਆਂ ਚੰਗਾ ਪੈਸਾ ਦਿੰਦੀਆਂ ਹਨ, ਦੁਨੀਆ ਘੁੰਮਣ ਦਾ ਮੌਕਾ ਮਿਲਦਾ ਹੈ ਪਰ ਅੱਜ ਕੱਲ੍ਹ ਏਸ਼ੀਆਈ ਜਾਂ ਚੀਨ ਦੇ ਲੋਕਾਂ ਨਾਲ ਭੇਦਭਾਵ ਦਿਸਣ ਲੱਗਾ ਹੈ। ਦੂਜਾ, ਸਾਨੂੰ ਉੱਚੇ ਅਹੁਦੇ 'ਤੇ ਪਹੁੰਚਣ ਦਾ ਮੌਕਾ ਨਹੀਂ ਮਿਲਦਾ, ਜ਼ਿਆਦਾ ਤੋਂ ਜ਼ਿਆਦਾ ਮਿਡਲ ਮੈਨੇਜਮੈਂਟ ਤੱਕ ਪਹੁੰਚ ਪਾਉਂਦੇ ਹਾਂ। ਉੱਥੇ ਹੀ, ਜਦੋਂ ਮੰਦੀ ਜਾਂ ਕੰਪਨੀ ਦੀ ਮਾਲੀ ਹਾਲਤ ਖ਼ਰਾਬ ਹੁੰਦੀ ਹੈ ਤਾਂ ਸਭ ਤੋਂ ਜ਼ਿਆਦਾ ਸ਼ਿਕਾਰ ਅਸੀਂ ਹੀ ਹੁੰਦੇ ਹਾਂ।"


Sanjeev

Content Editor

Related News