ਬੈਂਕ ਖਾਤਿਆਂ ''ਚ ਹੁਣ ਨਹੀਂ ਹੋਵੇਗੀ ਧਾਂਦਲੀ, CBI-ED ਰੱਖਣਗੇ ਨਜ਼ਰ

11/17/2018 4:25:05 PM

ਬਿਜ਼ਨੈੱਸ ਡੈਸਕ — ਆਰਥਿਕ ਅਪਰਾਧ 'ਤੇ ਰੋਕ ਲਗਾਉਣ ਲਈ ਸੀ.ਬੀ.ਆਈ., ਈ.ਡੀ. ਅਤੇ ਆਮਦਨ ਟੈਕਸ ਵਿਭਾਗ ਵਰਗੀਆਂ ਜਾਂਚ ਏਜੰਸੀਆਂ ਹੁਣ ਬੈਂਕਿੰਗ ਟਰਾਂਜੈਕਸ਼ਨ 'ਤੇ ਨਜ਼ਰ ਰੱਖਣਗੀਆਂ। ਖਾਤੇ ਵਿਚ ਕਿਸੇ ਵੀ ਤਰ੍ਹਾਂ ਦੀ ਗੜਬੜੀ ਹੋਣ 'ਤੇ ਜਾਂਚ ਏਜੰਸੀਆਂ ਬੈਂਕਾਂ ਨੂੰ ਅਲਰਟ ਭੇਜਣਗੀਆਂ, ਤਾਂ ਜੋ ਸਮਾਂ ਰਹਿੰਦੇ ਵਿੱਤੀ ਧੋਖਾਧੜੀ ਨੂੰ ਰੋਕਿਆ ਜਾ ਸਕੇ ਅਤੇ ਬੈਂਕਾਂ ਦਾ ਘੱਟੋ-ਘੱਟ ਨੁਕਸਾਨ ਹੋਵੇ। ਵਿੱਤ ਮੰਤਰਾਲੇ 'ਚ ਵਿੱਤ ਵਿਭਾਗ ਅਤੇ ਜਾਂਚ ਏਜੰਸੀਆਂ ਵਿਚਕਾਰ ਹੋਈ ਮੀਟਿੰਗ ਇਸ ਸਮੱਸਿਆ ਦਾ ਹੱਲ ਕੱਢਿਆ ਗਿਆ। ਜਾਂਚ ਏਜੰਸੀਆਂ ਨੇ ਭਰੋਸਾ ਦਿੱਤਾ ਕਿ ਘਪਲੇਬਾਜ਼ੀ ਦੀ ਜਾਣਕਾਰੀ ਸਾਰੇ ਬੈਂਕਾਂ ਨਾਲ ਸਾਂਝੀ ਕਰਨ ਦਾ ਮਕੈਨਿਜ਼ਮ ਜਲਦੀ ਹੀ ਬਣਾਉਣਗੀਆਂ, ਤਾਂ ਜੋ ਲੋਕ ਬੈਂਕਾਂ ਨੂੰ ਆਪਣੀ ਧੋਖਾਧੜੀ ਦਾ ਸ਼ਿਕਾਰ ਨਾ ਬਣਾ ਸਕਣ।

ਸੂਤਰਾਂ ਨੇ ਦੱਸਿਆ ਕਿ ਵਿੱਤ ਮੰਤਰਾਲੇ 'ਚ ਹੋਈ ਸੈਂਟਰਲ ਇਕਨਾਮਿਕਸ ਇੰਟੈਲੀਜੈਂਸੀ ਕੌਂਸਲ ਦੀ ਤਾਜ਼ਾ ਬੈਠਕ 'ਚ ਇਸ ਫੈਸਲੇ 'ਤੇ ਸਹਿਮਤੀ  ਬਣੀ ਹੈ। ਕੌਂਸਲ ਦੇ ਚੇਅਰਮੈਨ ਵਿੱਤ ਮੰਤਰੀ ਅਰੁਣ ਜੇਤਲੀ ਹਨ ਜਦੋਂਕਿ ਵਿੱਤ ਮਾਮਲਿਆਂ ਦੇ ਵਿਭਾਗ ਅਤੇ ਜਾਂਚ ਏਜੰਸੀਆਂ ਦੇ ਪ੍ਰਮੁੱਖ ਇਸ ਦੇ ਮੈਂਬਰ ਹਨ। ਬੈਠਕ ਵਿਚ ਬੈਂਕ ਅਧਿਕਾਰੀਆਂ ਵਲੋਂ ਸਵਾਲ ਖੜ੍ਹਾ ਕੀਤਾ ਗਿਆ ਕਿ ਜਾਂਚ ਏਜੰਸੀਆਂ ਤਾਂ ਬੈਂਕਾਂ ਨਾਲ ਕਿਸੇ ਵੀ ਘਪਲੇ ਤੋਂ ਬਾਅਦ ਕਿਸੇ ਵੀ ਵਿਅਕਤੀ ਅਤੇ ਖਾਤੇ ਨਾਲ ਜੁੜੀ ਸਾਰੀ ਜਾਣਕਾਰੀ ਮੰਗ ਲੈਂਦੀਆਂ ਹਨ ਪਰ ਆਪਣੀ ਜਾਂਚ ਦੌਰਾਨ ਮਿਲੀ ਜਾਣਕਾਰੀ ਬੈਂਕ ਨਾਲ ਸਾਂਝਾ ਨਹੀਂ ਕਰਦੀਆਂ ਹਨ।

ਬੈਂਕ ਨਾਲ ਜੁੜੇ ਇਕ ਅਧਿਕਾਰੀ ਨੇ ਦੱਸਿਆ ਕਿ ਬੈਠਕ ਵਿਚ ਜਾਂਚ ਏਜੰਸੀਆਂ ਨੂੰ ਕਿਹਾ ਗਿਆ ਹੈ ਕਿ ਉਹ ਕਿਸੇ ਵੀ ਘਪਲੇ ਬਾਜ਼ ਵਿਅਕਤੀ ਅਤੇ ਖਾਤੇ ਦੀ ਜਾਣਕਾਰੀ ਹੋਰ ਬੈਂਕਾਂ ਨੂੰ ਵੀ ਭੇਜਣ, ਤਾਂ ਜੋ ਅਜਿਹੇ ਲੋਕਾਂ ਤੋਂ ਬੈਂਕਿੰਗ ਸਿਸਟਮ ਚੌਕੰਣਾਂ ਹੋ ਜਾਵੇ। ਆਮਦਨ ਕਰ ਵਿਭਾਗ ਵੀ ਜੇਕਰ ਕਿਸੇ ਵਿਅਕਤੀ ਦੀ ਜਾਂਚ ਕਰ ਰਿਹਾ ਹੈ ਤਾਂ ਉਸ ਦੀ ਜਾਣਕਾਰੀ ਸਾਰੇ ਬੈਂਕਾਂ ਨੂੰ ਭੇਜੇਗਾ। ਬੈਠਕ ਵਿਚ ਏਜੰਸੀਆਂ ਵਲੋਂ ਭਰੋਸਾ ਦਿੱਤਾ ਗਿਆ ਹੈ ਕਿ ਉਹ ਬੈਂਕਾਂ ਨੂੰ ਇਸ ਤਰ੍ਹਾਂ ਦੇ ਸਾਰੇ ਅੰਕੜੇ ਸਾਂਝੇ ਕਰਨਗੀਆਂ। ਇਸ ਲਈ ਜਲਦੀ ਹੀ ਇਸ ਤਰ੍ਹਾਂ ਦੀ ਵਿਵਸਥਾ ਬਣਾਈ ਜਾਵੇਗੀ ਜਿਸ ਦੇ ਜ਼ਰੀਏ ਖਾਤਿਆਂ ਵਿਚ ਗੜਬੜੀ ਹੋਣ 'ਤੇ ਜਾਂਚ ਏਜੰਸੀਆਂ ਬੈਂਕਾਂ ਨੂੰ ਸਾਵਧਾਨ ਕਰ ਸਕਣ।


Related News