ਨਕਦੀ ਵਧਾਉਣ ਦੇ ਉਪਾਅ ਨਾਲ ਕਾਰਪੋਰੇਟ ਬਾਂਡ ਬਾਜ਼ਾਰ ''ਚ ਵਿੱਤੀ ਲਾਗਤ ਦਹਾਕੇ ਦੇ ਹੇਠਲੇ ਪੱਧਰ ''ਤੇ : RBI

07/15/2020 1:05:42 AM

ਮੁੰਬਈ–ਕੋਵਿਡ-19 ਕਾਰਨ ਵਿੱਤੀ ਬਾਜ਼ਾਰ 'ਚ ਪੈਦਾ ਹੋਈ ਗੜਬੜੀ ਨੂੰ ਦੂਰ ਕਰਨ ਲਈ ਰਿਜ਼ਰਵ ਬੈਂਕ ਨੇ ਨਕਦੀ ਵਧਾਉਣ ਦੇ ਜੋ ਉਪਾਅ ਕੀਤੇ ਉਨ੍ਹਾਂ ਦੀ ਬਦੌਲਤ ਕਾਰਪੋਰੇਟ ਬਾਂਡ ਬਾਜ਼ਾਰ 'ਚ ਵਿੱਤੀ ਲਾਗਤ ਦਹਾਕੇ ਦੇ ਹੇਠਲੇ ਪੱਧਰ 'ਤੇ ਆ ਗਈ ਹੈ। ਆਰ.ਬੀ.ਆਈ. ਬੁਲੇਟਿਨ 'ਚ ਪ੍ਰਕਾਸ਼ਿਤ ਇਕ ਲੇਖ 'ਚ ਇਹ ਕਿਹਾ ਗਿਆ ਹੈ। ਇਹ ਲੇਖ ਰਿਜ਼ਰਵ ਬੈਂਕ ਦੇ ਵਿੱਤੀ ਬਾਜ਼ਾਰ ਆਪ੍ਰੇਟਿੰਗ ਵਿਭਾਗ ਦੇ ਰਾਧਾ ਸ਼ਿਆਮ ਰਾਠੋ ਅਤੇ ਪ੍ਰਦੀਪ ਕੁਮਾਰ ਨੇ ਤਿਆਰ ਕੀਤਾ ਹੈ।

ਆਰ. ਬੀ. ਆਈ. ਦੇ ਜੁਲਾਈ ਮਹੀਨੇ ਦੇ ਬੁਲੇਟਿਨ 'ਚ ਇਹ ਲੇਖ ਪ੍ਰਕਾਸ਼ਿਤ ਹੋਇਆ ਹੈ। ਇਸ 'ਚ ਕਿਹਾ ਗਿਆ ਹੈ ਕਿ ਰਿਜ਼ਰਵ ਬੈਂਕ ਨੇ ਵਿੱਤੀ ਬਾਜ਼ਾਰ 'ਚ ਨਾਰਮਲ ਆਪ੍ਰੇਟਿੰਗ ਹਾਲਾਤ ਬਹਾਲ ਕਰਨ ਲਈ ਕਈ ਪਰੰਪਰਾਗਤ ਅਤੇ ਗੈਰ-ਪ੍ਰੰਪਰਾਗਤ ਉਪਾਅ ਦੀ ਸ਼ੁਰੂਆਤ ਕੀਤੀ। ਲੇਖ 'ਚ ਕਿਹਾ ਗਿਆ ਹੈ ਕਿ ਰਿਜ਼ਰਵ ਬੈਂਕ ਵਲੋਂ ਜੇਨਰਿਕ ਦੇ ਨਾਲ ਹੀ ਟਾਰਗੈਟੇਡ ਉਪਾਅ (ਟੀ. ਐੱਲ. ਟੀ. ਆਰ. ਓ.) ਅਤੇ ਐਲਾਨੇ ਨੀਤੀਗਤ ਉਪਾਅ ਰਾਹੀਂ ਵਿੱਤੀ ਸਿਸਟਮ 'ਚ ਜੋ ਵਿਆਪਕ ਨਕਦੀ ਮੁਹੱਈਆ ਕਰਵਾਈ ਗਈ ਉਸ ਨਾਲ ਕਾਰਪੋਰੇਟ ਬਾਂਡ ਬਾਜ਼ਾਰ 'ਚ ਲਾਗਤ ਨੂੰ ਹੇਠਾਂ ਲਿਆਉਣ 'ਚ ਮਦਦ ਮਿਲੀ ਹੈ। ਇਹ ਲਾਗਤ ਦਹਾਕੇ ਦੇ ਹੇਠਲੇ ਪੱਧਰ 'ਤੇ ਆ ਗਈ। ਇਸ ਨਾਲ ਗੈਰ-ਏ. ਏ. ਏ. ਰੇਟਿੰਗ ਵਾਲੀਆਂ ਇਕਾਈਆਂ ਦੀ ਪਹੁੰਚ ਵੀ ਵਧੀ ਹੈ ਅਤੇ ਮੁੱਢਲੇ ਪੱਧਰ 'ਤੇ ਰਿਕਾਰਡ ਆਉਟਪੁਟ ਹੋਏ ਹਨ।


Karan Kumar

Content Editor

Related News