ਕੇਅਰ ਰੇਟਿੰਗਸ ਨੇ ਆਪਣੇ ਮੈਨੇਜਿੰਗ ਡਾਇਰੈਕਟਰ ਮੋਕਾਸ਼ੀ ਨੂੰ ਇਸ ਕਾਰਨ ਛੁੱਟੀ ''ਤੇ ਭੇਜਿਆ

Thursday, Jul 18, 2019 - 02:58 PM (IST)

ਨਵੀਂ ਦਿੱਲੀ — ਇੰਕਰਾ ਦੇ ਬਾਅਦ ਹੁਣ ਕੇਅਰ ਰੇਟਿੰਗਸ ਨੇ ਆਪਣੇ ਮੈਨੇਜਿੰਗ ਡਾਇਰੈਕਟਰ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਰਾਜੇਸ਼ ਮੋਕਾਸ਼ੀ ਨੂੰ ਛੁੱਟੀ 'ਤੇ ਭੇਜ ਦਿੱਤਾ ਹੈ। ਭਾਰਤੀ ਸਕਿਓਰਿਟੀਜ਼ ਅਤੇ ਐਕਸਚੇਂਜ ਬੋਰਡ(ਸੇਬੀ) ਨੂੰ ਮੋਕਾਸ਼ੀ ਦੇ ਖਿਲਾਫ ਇਕ ਗੁੰਮਨਾਮ ਸ਼ਿਕਾਇਤ ਮਿਲੀ ਸੀ। ਇਸ ਸ਼ਿਕਾਇਤ 'ਤੇ ਜਾਂਚ ਪੂਰੀ ਹੋਣ ਤੱਕ ਮੋਕਾਸ਼ੀ ਨੂੰ ਛੁੱਟੀ 'ਤੇ ਭੇਜਿਆ ਗਿਆ ਹੈ। ਕੇਅਰ ਰੇਟਿੰਗਸ ਨੇ ਬੁੱਧਵਾਰ ਨੂੰ ਸ਼ੇਅਰ ਬਜ਼ਾਰ ਨੂੰ ਦਿੱਤੀ ਸੂਚਨਾ 'ਚ ਕਿਹਾ ਕਿ ਕੰਪਨੀ ਨੇ ਟੀ.ਐਨ.ਅਰੁਣ ਕੁਮਾਰ ਨੂੰ ਅੰਤਰਿਮ ਮੁੱਖ ਕਾਰਜਕਾਰੀ ਨਿਯੁਕਤ ਕੀਤਾ ਹੈ। ਹੁਣ ਤੱਕ ਇਹ ਕਾਰਜਕਾਰੀ ਨਿਰਦੇਸ਼ਕ(ਰੇਟਿੰਗਸ) ਹਨ। ਇਸ ਵਿਚ ਕਿਹਾ ਗਿਆ ਹੈ ਕਿ ਕੰਪਨੀ ਦੇ ਬੋਰਡ ਆਫ ਡਾਇਰੈਕਟਰ ਦੀ ਬੈਠਕ ਵਿਚ ਫੈਸਲਾ ਕੀਤਾ ਹੈ ਕਿ ਸੇਬੀ ਨੂੰ ਮੋਕਾਸ਼ੀ ਦੇ ਖਿਲਾਫ ਮਿਲੀ ਗੁਪਤ ਸ਼ਿਕਾਇਤ ਦੇ ਆਧਾਰ 'ਤੇ ਜਾਂਚ ਪੂਰੀ ਹੋਣ ਤੱਕ ਉਨ੍ਹਾਂ ਨੂੰ ਛੁੱਟੀ 'ਤੇ ਭੇਜ ਦਿੱਤਾ ਜਾਵੇ। 

ਇਸ ਤੋਂ ਪਹਿਲਾਂ ਇਸੇ ਹਫਤੇ ਇੰਕਰਾ ਨੇ ਆਪਣੇ ਮੈਨੇਜਿੰਗ ਡਾਇਰੈਕਟਰ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਨਰੇਸ਼ ਟੱਕਰ ਨੂੰ ਜ਼ਬਰਦਸਤੀ ਛੁੱਟੀ 'ਤੇ ਭੇਜਿਆ ਸੀ। ਸੇਬੀ ਨੇ ਕੁਝ ਚਿੰਤਾਵਾਂ ਵੀ ਜ਼ਾਹਰ ਕੀਤੀਆਂ ਸਨ ਜਿਸ ਕਾਰਨ ਜਾਂਚ ਪੂਰੀ ਹੋਣ ਤੱਕ ਟੱਕਰ ਨੂੰ ਛੁੱਟੀ 'ਤੇ ਭੇਜ ਦਿੱਤਾ ਗਿਆ ਸੀ। ਮੀਡੀਆ ਦੀ 9 ਮਈ ਨੂੰ ਆਈਆਂ ਖਬਰਾਂ ਵਿਚ ਕਿਹਾ ਗਿਆ ਹੈ ਕਿ 0000 ਦੀ ਟ੍ਰਿਪਲ ਏ ਰੇਟਿੰਗ ਨੂੰ ਪ੍ਰਭਾਵਿਤ ਕਰਨ ਨੂੰ ਲੈ ਕੇ ਇੰਕਰਾ ਦੇ ਸਿਖਰ ਅਧਿਕਾਰੀਆਂ ਦੀ ਜਾਂਚ ਚਲ ਰਹੀ ਹੈ। ਟੱਕਰ ਕਾਫੀ ਸਮੇਂ ਤੋਂ ਇੰਕਰਾ ਵਿਚ ਹੈ ਅਤੇ ਰਿਜ਼ਰਵ ਬੈਂਕ ਨੇ ਹੁਣੇ ਜਿਹੇ ਉਨ੍ਹਾਂ ਨੂੰ ਹਾਉਸਿੰਗ ਫਾਈਨਾਂਸ ਸਕਿਊਰਿਟੀਜੇਸ਼ਨ ਮਾਰਕੀਟ ਦੇ ਵਿਕਾਸ 'ਤੇ ਕਮੇਟੀ ਦਾ ਮੈਂਬਰ ਨਿਯੁਕਤ ਕੀਤਾ  ਹੈ। ਇਸ ਕਮੇਟੀ ਦੇ ਪ੍ਰਮੁੱਖ  ਬੇਨ ਐਂਡ ਕੰਪਨੀ ਦੇ ਹਰਸ਼ਵਰਧਨ ਹਨ। 


Related News