ਮੁੱਖ ਮੰਤਰੀ ਭਗਵੰਤ ਮਾਨ ਨੂੰ ਕਦੇ ਇਸ ਕੰਮ ਲਈ ਮਿਲਿਆ ਸੀ ''ਰਾਸ਼ਟਰੀ ਪੁਰਸਕਾਰ''

Thursday, Oct 17, 2024 - 02:09 PM (IST)

ਐਂਟਰਟੇਨਮੈਂਟ ਡੈਸਕ - ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਆਪਣਾ ਬਰਥਡੇ ਸੈਲੀਬ੍ਰੇਟ ਕਰ ਰਹੇ ਹਨ। ਜਿਵੇਂ ਕਿ ਸਾਰਿਆਂ ਨੂੰ ਪਤਾ ਹੀ ਹੈ ਕਿ ਮੁੱਖ ਮੰਤਰੀ ਬਣਨ ਤੋਂ ਪਹਿਲਾ ਭਗਵੰਤ ਮਾਨ ਇੱਕ ਕਾਮੇਡੀਅਨ ਅਤੇ ਅਦਾਕਾਰ ਸਨ। ਉਨ੍ਹਾਂ ਨੇ ਕਾਮੇਡੀ ਅਤੇ ਫਿਰ ਅਦਾਕਾਰੀ ਨਾਲ ਲੋਕਾਂ ਦੇ ਦਿਲਾਂ 'ਚ ਆਪਣੀ ਖਾਸ ਜਗ੍ਹਾ ਬਣਾਈ।

PunjabKesari

ਭਗਵੰਤ ਮਾਨ ਨੇ ਮਨੋਰੰਜਨ ਤੋਂ ਲੈ ਕੇ ਰਾਜਨੀਤਿਕ ਤੱਕ ਸਫ਼ਲਤਾ ਹਾਸਲ ਕੀਤੀ ਹੈ। ਉਨ੍ਹਾਂ ਦਾ ਜਨਮ 17 ਅਕਤੂਬਰ ਨੂੰ ਪੰਜਾਬ ਦੇ ਜ਼ਿਲ੍ਹਾ ਸੰਗਰੂਰ ਦੇ ਸਤੋਜ ਪਿੰਡ 'ਚ ਹੋਇਆ ਸੀ। ਰੀਜਨੀਤਿਕ 'ਚ ਕਦਮ ਰੱਖਣ ਤੋਂ ਪਹਿਲਾ ਉਨ੍ਹਾਂ ਨੇ ਆਪਣੀ ਕਾਮੇਡੀ ਨਾਲ ਲੋਕਾਂ ਨੂੰ ਖ਼ੂਬ ਹਸਾਇਆ।

PunjabKesari

ਕਾਮੇਡੀ ਦੀ ਸ਼ੁਰੂਆਤ
ਭਗਵੰਤ ਮਾਨ ਨੇ ਆਪਣੀ ਸ਼ੁਰੂਆਤੀ ਪੜ੍ਹਾਈ ਪਿੰਡ ਤੋਂ ਹੀ ਹਾਸਲ ਕੀਤੀ ਹੈ। ਇਸ ਤੋਂ ਬਾਅਦ 11ਵੀਂ ਦੀ ਪੜ੍ਹਾਈ ਲਈ ਉਨ੍ਹਾਂ ਨੇ ਸ਼ਹੀਦ ਉਧਮ ਸਿੰਘ ਸਕੂਲ 'ਚ ਦਾਖਲਾ ਲੈ ਲਿਆ ਸੀ। ਇੱਥੋ ਹੀ ਇੱਕ ਕਲਾਕਾਰ ਦੇ ਤੌਰ 'ਤੇ ਉਨ੍ਹਾਂ ਨੇ ਆਪਣਾ ਪਹਿਲਾ ਕਦਮ ਚੁੱਕਿਆ। ਸ਼ੁਰੂਆਤੀ ਦਿਨਾਂ 'ਚ ਮਾਨ ਸਾਬ੍ਹ ਕਾਮੇਡੀ ਕਰਕੇ ਲੋਕਾਂ ਨੂੰ ਹਸਾਇਆ ਕਰਦੇ ਸਨ। ਕਿਹਾ ਜਾਂਦਾ ਹੈ ਕਿ ਉਹ ਟੀਵੀ ਸਿਤਾਰਿਆਂ ਦੀ ਚੰਗੀ ਨਕਲ ਕਰ ਲੈਂਦੇ ਸਨ।

PunjabKesari

ਇਸ ਸ਼ੋਅ ਨੇ ਬਦਲੀ ਮਾਨ ਦੀ ਕਿਸਮਤ
ਭਗਵੰਤ ਮਾਨ ਨੇ 'ਦਿ ਗ੍ਰੇਟ ਇੰਡੀਅਨ ਲਾਫ਼ਟਰ ਚੈਲੇਂਜ' ਸ਼ੋਅ ਵੀ ਕੀਤਾ ਹੈ। ਇਸ ਸ਼ੋਅ ਨੇ ਉਨ੍ਹਾਂ ਦੀ ਜਿੰਦਗੀ ਬਦਲ ਕੇ ਰੱਖ ਦਿੱਤੀ। ਇਸ ਸ਼ੋਅ ਰਾਹੀ ਭਗਵੰਤ ਮਾਨ ਦੇਸ਼ ਭਰ 'ਚ ਪ੍ਰਸਿੱਧੀ ਹਾਸਲ ਕੀਤੀ ਹੈ। ਸਾਲ 2006 'ਚ ਪ੍ਰਸਾਰਿਤ ਇਸ ਸ਼ੋਅ 'ਚ ਭਗਵੰਤ ਮਾਨ ਦੀ ਕਾਮੇਡੀ ਨੇ ਲੋਕਾਂ ਦਾ ਦਿਲ ਜਿੱਤ ਲਿਆ ਸੀ। ਹਾਲਾਂਕਿ, ਇਸ ਸ਼ੋਅ ਨੂੰ ਉਹ ਜਿੱਤ ਨਹੀਂ ਸਕੇ ਸੀ, ਪਰ ਉਨ੍ਹਾਂ ਦੇ ਪ੍ਰਸ਼ੰਸਕਾਂ ਦੀ ਗਿਣਤੀ 'ਚ ਕਾਫ਼ੀ ਵਾਧਾ ਹੋਇਆ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਸਾਲ 2001 'ਚ 'ਭਗਵੰਤ ਮਾਨ ਨਾਨ ਸਟਾਪ' ਕਾਮੇਡੀ ਸ਼ੋਅ ਵੀ ਕੀਤਾ ਸੀ।

PunjabKesari

ਫ਼ਿਲਮੀ ਸਫ਼ਰ
ਕਾਮੇਡੀ ਸ਼ੋਅ ਤੋਂ ਇਲਾਵਾ ਭਗਵੰਤ ਮਾਨ ਕਈ ਫ਼ਿਲਮਾਂ 'ਚ ਵੀ ਨਜ਼ਰ ਆ ਚੁੱਕੇ ਹਨ। ਮੁੱਖ ਮੰਤਰੀ ਭਗਵੰਤ ਮਾਨ ਸਾਲ 2015 'ਚ '22ਜੀ ਘੈਂਟ ਹੋ', ਸਾਲ 2011 'ਚ 'ਹੀਰੋ ਹਿਟਲਰ ਇਨ ਲਵ' 'ਚ ਨਜ਼ਰ ਆ ਚੁੱਕੇ ਹਨ। ਇਸ ਤੋਂ ਇਲਾਵਾ ਰਾਸ਼ਟਰੀ ਪੁਰਸਕਾਰ ਵਿਜੇਤਾ ਫ਼ਿਲਮ 'ਮੈਂ ਮਾਂ ਪੰਜਾਬ ਦੀ' 'ਚ ਵੀ ਮੁੱਖ ਮੰਤਰੀ ਭਗਵੰਤ ਮਾਨ ਭੂਮਿਕਾ ਨਿਭਾ ਚੁੱਕੇ ਹਨ।

PunjabKesari

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


sunita

Content Editor

Related News