ਨਹੀਂ ਮਿਲੇਗੀ ਦੀਵਾਲੀ ਦੀ ਛੁੱਟੀ, ਸਿਰਫ਼1 ਦਿਨ ਲਈ ਬੰਦ ਰਹਿਣਗੇ ਸਕੂਲ

Monday, Oct 28, 2024 - 09:31 AM (IST)

ਨੈਸ਼ਨਲ ਡੈਸਕ : ਦੀਵਾਲੀ ਭਾਰਤ ਦੇ ਸਭ ਤੋਂ ਮਹੱਤਵਪੂਰਨ ਤਿਉਹਾਰਾਂ 'ਚ ਸ਼ਾਮਲ ਹੈ। ਵਿਦੇਸ਼ਾਂ 'ਚ ਵਸੇ ਭਾਰਤੀ ਵੀ ਇਸ ਨੂੰ ਬੜੀ ਧੂਮ-ਧਾਮ ਨਾਲ ਮਨਾਉਂਦੇ ਹਨ। ਇਸ ਨੂੰ ਰੌਸ਼ਨੀ ਦਾ ਤਿਉਹਾਰ ਮੰਨਿਆ ਜਾਂਦਾ ਹੈ। ਦੀਵਾਲੀ ਦੇ ਖ਼ਾਸ ਮੌਕੇ ‘ਤੇ ਸਕੂਲਾਂ, ਕਾਲਜਾਂ, ਹੋਰ ਵਿਦਿਅਕ ਅਦਾਰਿਆਂ ਅਤੇ ਦਫ਼ਤਰਾਂ 'ਚ ਛੁੱਟੀ ਹੁੰਦੀ ਹੈ। ਯੂਪੀ, ਬਿਹਾਰ, ਦਿੱਲੀ ਸਮੇਤ ਕਈ ਰਾਜਾਂ 'ਚ ਦੀਵਾਲੀ ਮੌਕੇ 4-5 ਦਿਨਾਂ ਦੀ ਛੁੱਟੀ ਹੁੰਦੀ ਹੈ ਪਰ ਭਾਰਤ 'ਚ ਕੁਝ ਰਾਜ ਅਜਿਹੇ ਹਨ, ਜਿੱਥੇ ਸਕੂਲਾਂ 'ਚ ਮਾਮੂਲੀ ਛੁੱਟੀ ਹੈ।

ਇਸ ਸਾਲ ਦੀਵਾਲੀ ਕਦੋਂ ਹੈ ? 
ਤਿਉਹਾਰ ਦੀਆਂ ਤਰੀਕਾਂ ਨੂੰ ਲੈ ਕੇ ਚੱਲ ਰਿਹਾ ਭੰਬਲਭੂਸਾ ਹੁਣ ਖ਼ਤਮ ਹੋ ਗਿਆ ਹੈ। ਦੀਵਾਲੀ ਦਾ ਤਿਉਹਾਰ 31 ਅਕਤੂਬਰ 2024 (ਵੀਰਵਾਰ) ਨੂੰ ਮਨਾਇਆ ਜਾਵੇਗਾ। ਇਸ ਦੇ ਨਾਲ ਹੀ ਕੁਝ ਲੋਕ ਅਜੇ ਵੀ 1 ਨਵੰਬਰ (ਸ਼ੁੱਕਰਵਾਰ) ਨੂੰ ਤਿਉਹਾਰ ਮਨਾਉਣ ‘ਤੇ ਜ਼ੋਰ ਦੇ ਰਹੇ ਹਨ। ਭਾਰਤ ਤੋਂ ਇਲਾਵਾ ਕਈ ਹੋਰ ਦੇਸ਼ ਵੀ ਦੀਵਾਲੀ ‘ਤੇ ਛੁੱਟੀ ਦਾ ਐਲਾਨ ਕਰਦੇ ਹਨ। ਸਕੂਲ ਛੁੱਟੀਆਂ ਦੇ ਕੈਲੰਡਰ 'ਚ ਵੀ ਦੀਵਾਲੀ ਦੀ ਛੁੱਟੀ ਦਾ ਵਿਸ਼ੇਸ਼ ਜ਼ਿਕਰ ਹੁੰਦਾ ਹੈ। ਜਾਣੋ ਕਿਨ੍ਹਾਂ ਸੂਬਿਆਂ ‘ਚ ਦੀਵਾਲੀ ਦੀ ਛੁੱਟੀ ਦਾ ਕੋਈ ਮਹੱਤਵ ਨਹੀਂ ਹੈ।

ਇਹ ਖ਼ਬਰ ਵੀ ਪੜ੍ਹੋ - ਬੱਚਿਆਂ ਤੇ ਔਰਤਾਂ ਲਈ ਨੀਤਾ ਅੰਬਾਨੀ ਦਾ ਵੱਡਾ ਐਲਾਨ

ਕੇਰਲ ਅਤੇ ਹਿਮਾਚਲ ਪ੍ਰਦੇਸ਼
ਦੀਵਾਲੀ ਦਾ ਤਿਉਹਾਰ ਮੁੱਖ ਤੌਰ ‘ਤੇ ਉੱਤਰੀ ਭਾਰਤ 'ਚ ਮਨਾਇਆ ਜਾਂਦਾ ਹੈ ਪਰ ਦੱਖਣ ਭਾਰਤ ਦੇ ਕੁਝ ਰਾਜਾਂ 'ਚ ਇਸ ਦੀ ਬਹੁਤੀ ਮਹੱਤਤਾ ਨਹੀਂ ਹੈ। ਯੂਪੀ, ਐੱਮ. ਪੀ, ਬਿਹਾਰ, ਦਿੱਲੀ ਵਰਗੇ ਰਾਜਾਂ ਵਾਂਗ ਕੇਰਲ 'ਚ ਦੀਵਾਲੀ ਨਹੀਂ ਮਨਾਈ ਜਾਂਦੀ। ਇਸ ਲਈ ਕੇਰਲ 'ਚ ਦੀਵਾਲੀ ਦੀ ਛੁੱਟੀ ਸਿਰਫ 1 ਦਿਨ ਯਾਨੀ 1 ਨਵੰਬਰ ਨੂੰ ਹੋਵੇਗੀ। ਇਸ ਦੇ ਨਾਲ ਹੀ ਹਿਮਾਚਲ ਪ੍ਰਦੇਸ਼ ‘ਚ ਦੀਵਾਲੀ ‘ਤੇ ਕੋਈ ਖਾਸ ਛੁੱਟੀ ਨਹੀਂ ਹੈ।

ਇਹ ਖ਼ਬਰ ਵੀ ਪੜ੍ਹੋ - ਰਾਕੇਸ਼ ਟਿਕੈਤ ਦੀ ਸਲਮਾਨ ਖ਼ਾਨ ਨੂੰ ਖ਼ਾਸ ਸਲਾਹ, ਦੱਸਿਆ ਕਿਵੇਂ ਹੋਵੇਗਾ ਵੈਰ ਖ਼ਤਮ

ਉਤਰਾਖੰਡ
ਉੱਤਰਾਖੰਡ 'ਚ 1 ਨਵੰਬਰ ਤੋਂ 3 ਨਵੰਬਰ ਤੱਕ ਸਕੂਲ ਬੰਦ ਰਹਿਣਗੇ ਪਰ ਦੀਵਾਲੀ ਦੀ ਤਰੀਕ 'ਚ ਬਦਲਾਅ ਕਾਰਨ ਇਸ ਛੁੱਟੀ 'ਚ ਵੀ ਬਦਲਾਅ ਕੀਤਾ ਜਾ ਸਕਦਾ ਹੈ। ਹੁਣ ਤੱਕ ਛੁੱਟੀਆਂ ਦੇ ਕੈਲੰਡਰ ਅਨੁਸਾਰ, ਉੱਤਰਾਖੰਡ 'ਚ ਦੀਵਾਲੀ ‘ਤੇ ਕੋਈ ਵਿਸ਼ੇਸ਼ ਛੁੱਟੀ ਨਹੀਂ ਦਿੱਤੀ ਗਈ ਹੈ। ਇੱਥੋਂ ਦੇ ਸਕੂਲਾਂ 'ਚ ਸਿਰਫ਼ 1 ਨਵੰਬਰ ਨੂੰ ਦੀਵਾਲੀ ਦੀ ਛੁੱਟੀ ਐਲਾਨੀ ਗਈ ਹੈ। 2 ਅਤੇ 3 ਸ਼ਨੀਵਾਰ-ਐਤਵਾਰ ਹਨ।

ਇਹ ਖ਼ਬਰ ਵੀ ਪੜ੍ਹੋ -  ਗੁਰਲੇਜ਼ ਅਖ਼ਤਰ ਤੇ ਸ਼੍ਰੀ ਬਰਾੜ ਮੁਸ਼ਕਿਲਾਂ 'ਚ, ਜਾਰੀ ਹੋ ਗਿਆ ਨੋਟਿਸ

ਜੰਮੂ ਅਤੇ ਕਸ਼ਮੀਰ
ਜੰਮੂ-ਕਸ਼ਮੀਰ ਵਰਗੇ ਪਹਾੜੀ ਇਲਾਕਿਆਂ ‘ਚ ਵੀ ਦੀਵਾਲੀ ਦੀ ਛੁੱਟੀ ਨਹੀਂ ਹੈ। ਇੱਥੋਂ ਦੇ ਵਸਨੀਕ ਆਪਣੀਆਂ ਸਥਾਨਕ ਪਰੰਪਰਾਵਾਂ ਅਤੇ ਤਿਉਹਾਰਾਂ ਨੂੰ ਪਹਿਲ ਦਿੰਦੇ ਹਨ। ਕੁਝ ਲੋਕ ਇੱਥੇ ਦੀਵਾਲੀ ਮਨਾਉਂਦੇ ਵੀ ਹਨ ਪਰ ਉਨ੍ਹਾਂ 'ਚ ਦੂਜੇ ਰਾਜਾਂ ਵਾਂਗ ਉਤਸ਼ਾਹ ਨਹੀਂ ਹੈ। ਜੰਮੂ-ਕਸ਼ਮੀਰ ‘ਚ ਦੀਵਾਲੀ ਦੀ ਸਰਕਾਰੀ ਛੁੱਟੀ ਨਹੀਂ ਹੈ। ਜੇਕਰ ਕੋਈ ਇਸ ਨੂੰ ਆਪਣੇ ਤੌਰ ‘ਤੇ ਲੈਣਾ ਚਾਹੁੰਦਾ ਹੈ, ਤਾਂ ਵੱਖਰੀ ਗੱਲ ਹੈ।

ਮੇਘਾਲਿਆ ਅਤੇ ਅਰੁਣਾਚਲ ਪ੍ਰਦੇਸ਼
ਮੇਘਾਲਿਆ, ਅਰੁਣਾਚਲ ਪ੍ਰਦੇਸ਼, ਅਸਾਮ ਸਮੇਤ ਉੱਤਰ ਪੂਰਬ ਦੇ ਜ਼ਿਆਦਾਤਰ ਰਾਜਾਂ 'ਚ ਦੀਵਾਲੀ ਨਾਲੋਂ ਹੋਰ ਤਿਉਹਾਰਾਂ ਦਾ ਮਹੱਤਵ ਹੈ। ਮੇਘਾਲਿਆ ਦੇ ਉੱਚੇ ਪਹਾੜੀ ਖੇਤਰਾਂ 'ਚ ਸਥਾਨਕ ਕਬਾਇਲੀ ਸੱਭਿਆਚਾਰਾਂ ਦੀਆਂ ਆਪਣੀਆਂ ਵਿਸ਼ੇਸ਼ਤਾਵਾਂ ਹਨ। ਇਸ ਲਈ ਦੀਵਾਲੀ ‘ਤੇ ਛੁੱਟੀ ਦਾ ਕੋਈ ਪ੍ਰਬੰਧ ਨਹੀਂ ਹੈ। ਇਨ੍ਹਾਂ ਰਾਜਾਂ ਦੇ ਜ਼ਿਆਦਾਤਰ ਸਕੂਲ ਆਪਣੇ ਰਵਾਇਤੀ ਤਿਉਹਾਰਾਂ ‘ਤੇ ਬੰਦ ਰਹਿੰਦੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


sunita

Content Editor

Related News