ਕੇਨਰਾ ਬੈਂਕ ਦਾ ਨੈੱਟ ਪ੍ਰਾਫਿਟ 10 ਫੀਸਦੀ ਵਧ ਕੇ 3,905 ਕਰੋੜ ਰੁਪਏ ਹੋਇਆ
Thursday, Jul 25, 2024 - 06:40 PM (IST)
ਨਵੀਂ ਦਿੱਲੀ (ਭਾਸ਼ਾ) - ਜਨਤਕ ਖੇਤਰ ਦੇ ਕੇਨਰਾ ਬੈਂਕ ਦਾ ਚਾਲੂ ਵਿੱਤੀ ਸਾਲ 2024-25 ਦੀ ਜੂਨ ’ਚ ਖਤਮ ਪਹਿਲੀ ਤਿਮਾਹੀ ਦਾ ਸ਼ੁੱਧ ਲਾਭ 10 ਫੀਸਦੀ ਵਧ ਕੇ 3,905 ਕਰੋੜ ਰੁਪਏ ’ਤੇ ਪਹੁੰਚ ਿਗਆ ਹੈ। ਫਸੇ ਕਰਜ਼ੇ ’ਚ ਕਮੀ ਨਾਲ ਬੈਂਕ ਦਾ ਮੁਨਾਫਾ ਵਧਿਆ ਹੈ। ਬੈਂਗਲੁਰੂ ਮੁੱਖ ਦਫਤਰ ਬੈਂਕ ਦਾ ਵਿੱਤੀ ਸਾਲ 2023-24 ਦੀ ਪਹਿਲੀ (ਅਪ੍ਰੈਲ-ਜੂਨ) ਤਿਮਾਹੀ ’ਚ ਸ਼ੁੱਧ ਲਾਭ 3,535 ਕਰੋੜ ਰੁਪਏ ਸੀ।
ਬੈਂਕ ਨੇ ਸ਼ੇਅਰ ਬਾਜ਼ਾਰ ਨੂੰ ਦਿੱਤੀ ਸੂਚਨਾ ’ਚ ਦੱਸਿਆ ਕਿ ਸਮੀਖਿਆ ਅਧੀਨ ਤਿਮਾਹੀ ’ਚ ਉਸ ਦੀ ਕੁਲ ਆਮਦਨ ਵਧ ਕੇ 34,020 ਕਰੋੜ ਰੁਪਏ ਹੋ ਗਈ, ਜਦੋਂਕਿ ਇਕ ਸਾਲ ਪਹਿਲਾਂ ਇਸੇ ਤਿਮਾਹੀ ’ਚ 29,823 ਕਰੋੜ ਰੁਪਏ ਸੀ। ਇਸ ਦੌਰਾਨ ਬੈਂਕ ਦੀ ਵਿਆਜ ਆਮਦਨ ਵਧ ਕੇ 28,701 ਕਰੋੜ ਰੁਪਏ ਹੋ ਗਈ, ਜੋ ਇਕ ਸਾਲ ਪਹਿਲਾਂ ਇਸੇ ਤਿਮਾਹੀ ’ਚ 25,004 ਕਰੋੜ ਰੁਪਏ ਸੀ। ਜਾਇਦਾਦ ਦੀ ਗੁਣਵੱਤਾ ਦੇ ਮਾਮਲੇ ’ਚ ਬੈਂਕ ਦੇ ਕੁਲ ਨਾਨ-ਪ੍ਰਫਾਰਮਿੰਗ ਏਸੈੱਟ (ਐੱਨ. ਪੀ. ਏ.) 30 ਜੂਨ 2024 ਤਕ ਕੁਲ ਐਡਵਾਂਸ ਘਟ ਕੇ 4.14 ਫੀਸਦੀ ਰਹਿ ਗਈ।