ਕਾਰੋਬਾਰੀ ਰਤਨ ਟਾਟਾ ਨੂੰ ਮਿਲੇਗਾ ਪਹਿਲਾ ''ਉਦਯੋਗ ਰਤਨ'' ਪੁਰਸਕਾਰ, ਮਹਾਰਾਸ਼ਟਰ ਸਰਕਾਰ ਨੇ ਲਿਆ ਫ਼ੈਸਲਾ

Friday, Jul 28, 2023 - 05:28 PM (IST)

ਕਾਰੋਬਾਰੀ ਰਤਨ ਟਾਟਾ ਨੂੰ ਮਿਲੇਗਾ ਪਹਿਲਾ ''ਉਦਯੋਗ ਰਤਨ'' ਪੁਰਸਕਾਰ, ਮਹਾਰਾਸ਼ਟਰ ਸਰਕਾਰ ਨੇ ਲਿਆ ਫ਼ੈਸਲਾ

ਮੁੰਬਈ - ਮਹਾਰਾਸ਼ਟਰ ਸਰਕਾਰ ਨੇ ਅਨੁਭਵੀ ਉਦਯੋਗਪਤੀ ਅਤੇ ਟਾਟਾ ਸੰਨਜ਼ ਦੇ ਚੇਅਰਮੈਨ ਐਮਰੀਟਸ ਰਤਨ ਟਾਟਾ ਨੂੰ ਪਹਿਲਾ 'ਉਦਯੋਗ ਰਤਨ' ਪੁਰਸਕਾਰ ਪ੍ਰਦਾਨ ਕਰਨ ਦਾ ਫੈਸਲਾ ਕੀਤਾ ਹੈ। ਸੂਬੇ ਦੇ ਉਦਯੋਗ ਮੰਤਰੀ ਉਦੈ ਸਾਮੰਤ ਨੇ ਸ਼ੁੱਕਰਵਾਰ ਨੂੰ ਇਹ ਐਲਾਨ ਕੀਤਾ। ਸਾਮੰਤ ਨੇ ਵੀਰਵਾਰ ਨੂੰ ਸੂਬਾ ਵਿਧਾਨ ਪ੍ਰੀਸ਼ਦ ਵਿੱਚ ਦੱਸਿਆ ਕਿ ਨੌਜਵਾਨ ਉੱਦਮੀਆਂ, ਮਹਿਲਾ ਉੱਦਮੀਆਂ ਅਤੇ ਮਰਾਠੀ ਉੱਦਮੀਆਂ ਨੂੰ ਵੀ ਪੁਰਸਕਾਰ ਦਿੱਤੇ ਜਾਣਗੇ।

ਉਨ੍ਹਾਂ ਨੇ ਕਿਹਾ 'ਮਹਾਰਾਸ਼ਟਰ ਭੂਸ਼ਣ ਪੁਰਸਕਾਰ ਦੀ ਤਰ੍ਹਾਂ ਜਿਹੜੇ ਖ਼ਾਸ ਵਿਅਕਤੀਆਂ ਨੂੰ ਦਿੱਤਾ ਜਾਂਦਾ ਹੈ। ਸੂਬਾ ਸਰਕਾਰ ਨੇ ਰਤਨ ਟਾਟਾ ਨੂੰ ਉਦਯੋਗ ਰਤਨ ਪੁਰਸਕਾਰ ਨਾਲ ਸਨਮਾਨਿਤ ਕਰਨ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧ ਵਿੱਚ ਮੁੱਖ ਮੰਤਰੀ ਏਕਨਾਥ ਸ਼ਿੰਦੇ, ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ, ਅਜੀਤ ਪਵਾਰ ਅਤੇ ਉਦਯੋਗ ਮੰਤਰੀ ਦੀ ਇੱਕ ਕਮੇਟੀ ਵੱਲੋਂ ਮੀਟਿੰਗ ਕੀਤੀ ਗਈ, ਜਿਸ ਵਿੱਚ ਇਹ ਫੈਸਲਾ ਲਿਆ ਗਿਆ।

ਇਹ ਵੀ ਪੜ੍ਹੋ : ਸਟਾਰ ਨਿਸ਼ਾਨ ਵਾਲੇ ਨੋਟਾਂ ਨੂੰ ਲੈ ਕੇ RBI ਦਾ ਸਪੱਸ਼ਟੀਕਰਣ, ਜਾਣੋ ਕਿਉਂ ਛਾਪੇ ਜਾਂਦੇ ਹਨ ਇਹ ਨੋਟ

ਰਤਨ ਟਾਟਾ ਨੂੰ ਹੁਣ ਤੱਕ ਮਿਲ ਚੁੱਕੇ ਹਨ ਕਈ ਐਵਾਰਡ

ਪਦਮ ਵਿਭੂਸ਼ਣ-2008
ਪਦਮ ਭੂਸ਼ਣ-2000
CNN-IBN ਇੰਡੀਅਨ ਆਫ ਦਿ ਈਅਰ ਇਨ ਬਿਜ਼ਨਸ - 2006
IACC ਦਾ ਰਤਨ ਟਾਟਾ ਨੂੰ IACC ਲਾਈਫਟਾਈਮ ਅਚੀਵਮੈਂਟ ਐਵਾਰਡ  - ਅਕਤੂਬਰ 4, 2020
ਪ੍ਰਸਿੱਧ ਉਦਯੋਗਪਤੀ ਰਤਨ ਟਾਟਾ ਅਸਾਮ ਦੇ ਉੱਚ ਅਹੁਦੇ ਲਈ - 17 ਫਰਵਰੀ, 2022
ਰਤਨ ਟਾਟਾ ਨੂੰ ਆਸਟ੍ਰੇਲੀਆ ਦਾ ਸਰਵਉੱਚ ਨਾਗਰਿਕ ਸਨਮਾਨ ਮਿਲਿਆ 28 ਅਪ੍ਰੈਲ 2023

ਇਹ ਵੀ ਪੜ੍ਹੋ : 1 ਅਗਸਤ ਤੋਂ ਬਦਲ ਜਾਣਗੇ ਕਈ ਨਿਯਮ, ਤੁਹਾਡੀ ਜੇਬ 'ਤੇ ਪਵੇਗਾ ਸਿੱਧਾ ਅਸਰ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-   https://play.google.com/store/apps/details?id=com.jagbani&hl=en&pli=1

For IOS:- https://apps.apple.com/in/app/id538323711


author

Harinder Kaur

Content Editor

Related News