ਅਨਿਲ ਕਦੇ ਸਨ ਅਮੀਰ ਕਾਰੋਬਾਰੀ, ਪਰ ਹੁਣ ਨਹੀਂ: ਅੰਬਾਨੀ ਦੇ ਵਕੀਲ

02/08/2020 10:17:28 AM

ਲੰਡਨ—ਰਿਲਾਇੰਸ ਗਰੁੱਪ ਦੇ ਚੇਅਰਮੈਨ ਅਨਿਲ ਅੰਬਾਨੀ ਦੇ ਵਕੀਲ ਨੇ ਬ੍ਰਿਟੇਨ ਦੀ ਅਦਾਲਤ ਨੂੰ ਕਿਹਾ ਹੈ ਕਿ ਅਨਿਲ ਅੰਬਾਨੀ ਕਦੇ ਅਮੀਰ ਸਨ ਪਰ ਹੁਣ ਨਹੀਂ ਹਨ। ਚੀਨ ਦੇ ਇਕ ਬੈਂਕ ਵਲੋਂ 68 ਕਰੋੜ ਰੁਪਏ ਡਾਲਰ (ਕਰੀਬ 4.7 ਹਜ਼ਾਰ ਕਰੋੜ ਰੁਪਏ) ਦੇ ਦਾਅਵੇ 'ਤੇ ਸੁਣਵਾਈ ਦੇ ਦੌਰਾਨ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਭਾਰਤ ਦੇ ਟੈਲੀਕਾਮ ਮਾਰਕਿਟ 'ਚ ਉਤਾਰ-ਚੜ੍ਹਾਅ ਦੇ ਚੱਲਦੇ ਅਨਿਲ ਅੰਬਾਨੀ ਨੂੰ ਕਾਫੀ ਨੁਕਸਾਨ ਚੁੱਕਣਾ ਪਿਆ ਹੈ।
ਫਰਵਰੀ 2012 ਦੇ 92.50 ਕਰੋੜ ਡਾਲਰ ਲੋਨ 'ਤੇ ਗਾਰੰਟੀ ਨੂੰ ਲੈ ਕੇ ਇੰਡਸਟਰੀਅਲ ਐਂਡ ਕਮਰਸ਼ੀਅਲ ਬੈਂਕ ਆਫ ਚਾਈਨਾ ਲਿਮਟਿਡ ਨੇ ਖੁਦ, ਚਾਈਨਾ ਡਿਵੈਲਪਮੈਂਟ ਬੈਂਕ ਅਤੇ ਐਕਜ਼ਿਮ ਬੈਂਕ ਆਫ ਚਾਨੀਨਾ ਵਲੋਂ ਅਨਿਲ ਅੰਬਾਨੀ 'ਤੇ ਮੁਕੱਦਮਾ ਕੀਤਾ ਹੈ। ਹਾਲਾਂਕਿ ਅੰਬਾਨੀ ਨੇ ਅਜਿਹੀ ਕਿਸੇ ਗਾਰੰਟੀ ਨੂੰ ਵੈਧਤਾ ਦੇਣ ਤੋਂ ਮਨ੍ਹਾ ਕੀਤਾ ਹੈ। ਪਿਛਲੇ ਸਾਲ ਲੰਡਨ ਦੇ ਹਾਈ ਕੋਰਟ ਦੇ ਕਮਰਸ਼ੀਅਲ ਡਿਵੀਜ਼ਨ ਨੇ ਅਨਿਲ ਅੰਬਾਨੀ ਦੇ ਖਿਲਾਫ ਸ਼ਰਤ ਮੁਤਾਬਕ ਫੈਸਲਾ ਸੁਣਾਇਆ ਸੀ। ਇਸ ਸਮੇਂ ਅਨਿਲ ਅੰਬਾਨੀ ਦੇ ਕਾਨੂੰਨੀ ਸਲਾਹਕਾਰ ਉਨ੍ਹਾਂ ਦੀ ਨੈੱਟਵਰਥ ਜ਼ੀਰੋ ਸਾਬਤ ਕਰਨ 'ਚ ਲੱਗੇ ਹੋਏ ਹਨ। ਅੰਬਾਨੀ ਦੇ ਵਕੀਲ ਰਾਬਰਟ ਹਾਵ ਨੇ ਅਦਾਲਤ ਨੂੰ ਕਿਹਾ ਕਿ ਸਾਲ 2012 'ਚ ਉਨ੍ਹਾਂ ਦਾ ਨਿਵੇਸ਼ 700 ਕਰੋੜ ਡਾਲਰ ਸੀ। ਇਹ ਹੁਣ ਘੱਟ ਕੇ 8.9 ਕਰੋੜ ਡਾਲਰ ਰਹਿ ਗਿਆ ਹੈ। ਹਾਵ ਨੇ ਕਿਹਾ ਕਿ ਹੁਣ ਅੰਬਾਨੀ ਦੀ ਨੈੱਟਵਰਥ ਜ਼ੀਰੋ ਹੈ। ਹਾਲਾਂਕਿ ਇਸ ਦੌਰਾਨ ਵਿਰੋਧੀ ਦੇ ਵਕੀਲ ਨੇ ਅੰਬਾਨੀ ਨੂੰ ਸ਼ਾਨੋ-ਸ਼ੌਕਤ ਨਾਲ ਜਿਉਣ ਵਾਲਾ ਵਿਅਕਤੀ ਦੱਸਿਆ ਅਤੇ ਇਨ੍ਹਾਂ ਨੂੰ ਅਮੀਰ ਸਾਬਤ ਕਰਨ ਦੇ ਲਈ ਉਨ੍ਹਾਂ ਦੀਆਂ ਸੰਪਤੀਆਂ ਗਿਣਾਈਆਂ। ਇਸ ਦੌਰਾਨ ਅਦਾਲਤ ਨੂੰ ਦੱਸਿਆ ਗਿਆ ਕਿ ਅਨਿਲ ਅੰਬਾਨੀ ਦੇ ਕੋਲ 11 ਲਗਜਰੀ ਕਾਰਾਂ, ਇਕ ਪ੍ਰਾਈਵੇਟ ਜੈੱਟ, ਇਕ ਯਾਟ ਅਤੇ ਦੱਖਣੀ ਮੁੰਬਈ 'ਚ ਇਕ ਆਲੀਸ਼ਾਨ ਪੇਂਟਹਾਊਸ ਹੈ।


Aarti dhillon

Content Editor

Related News