ਬਜਟ 2024 ’ਚ ਖੇਤੀ ਕਰਜ਼ੇ ਦਾ ਟੀਚਾ ਵਧ ਕੇ 22-25 ਲੱਖ ਕਰੋੜ ਰੁਪਏ ਕੀਤੇ ਜਾਣ ਦੀ ਸੰਭਾਵਨਾ
Tuesday, Jan 23, 2024 - 10:39 AM (IST)

ਨਵੀਂ ਦਿੱਲੀ (ਭਾਸ਼ਾ)– ਸਰਕਾਰ ਆਗਾਮੀ ਅੰਤਰਿਮ ਬਜਟ ’ਚ ਅਗਲੇ ਵਿੱਤੀ ਸਾਲ ਲਈ ਖੇਤੀ ਕਰਜ਼ੇ ਦਾ ਟੀਚੇ ਨੂੰ 22-25 ਲੱਖ ਕਰੋੜ ਰੁਪਏ ਤੱਕ ਵਧਾਉਣ ਦਾ ਐਲਾਨ ਕਰ ਸਕਦੀ ਹੈ। ਨਾਲ ਹੀ ਇਹ ਯਕੀਨੀ ਕਰੇਗੀ ਕਿ ਹਰੇਕ ਯੋਗ ਕਿਸਾਨ ਦੀ ਸੰਸਥਾਗਤ ਕਰਜ਼ੇ ਤੱਕ ਪਹੁੰਚ ਹੋਵੇ। ਇਸ ਗੱਲ ਦੀ ਜਾਣਕਾਰੀ ਸੂਤਰਾਂ ਵਲੋਂ ਦਿੱਤੀ ਗਈ ਹੈ। ਚਾਲੂ ਵਿੱਤੀ ਸਾਲ ਲਈ ਸਰਕਾਰ ਦਾ ਖੇਤੀ ਕਰਜ਼ੇ ਦਾ ਟੀਚਾ 20 ਲੱਖ ਕਰੋੜ ਰੁਪਏ ਹੈ।
ਇਹ ਵੀ ਪੜ੍ਹੋ - Ram Mandir:ਹੁਣ ਹਰ ਰੋਜ਼ 4 ਵਜੇ ਉੱਠਣਗੇ ਰਾਮਲਲਾ, ਹਰ ਘੰਟੇ ਲਗੇਗਾ ਭੋਗ, 14 ਘੰਟੇ ਸ਼ਰਧਾਲੂਆਂ ਨੂੰ ਦੇਣਗੇ ਦਰਸ਼ਨ
ਦੱਸ ਦੇਈਏ ਕਿ ਮੌਜੂਦਾ ਸਮੇਂ ਵਿਚ ਸਰਕਾਰ ਸਾਰੇ ਵਿੱਤੀ ਸੰਸਥਾਨਾਂ ਲਈ 3 ਲੱਖ ਰੁਪਏ ਤੱਕ ਦੇ ਸ਼ਾਰਟ-ਟਰਮ ਖੇਤੀ ਕਰਜ਼ੇ ’ਤੇ 2 ਫ਼ੀਸਦੀ ਦੀ ਵਿਆਜ ਛੋਟ ਮੁਹੱਈਆ ਕਰਦੀ ਹੈ। ਇਸ ਦਾ ਮਤਲਬ ਹੈ ਕਿ ਕਿਸਾਨਾਂ ਨੂੰ ਪ੍ਰਤੀ ਸਾਲ 7 ਫ਼ੀਸਦੀ ਦੀ ਰਿਆਇਤੀ ਦਰ ’ਤੇ 3 ਲੱਖ ਰੁਪਏ ਤੱਕ ਦਾ ਖੇਤੀ ਕਰਜ਼ਾ ਮਿਲ ਰਿਹਾ ਹੈ। ਸਮੇਂ ਸਿਰ ਭੁਗਤਾਨ ਕਰਨ ਵਾਲੇ ਕਿਸਾਨਾਂ ਨੂੰ ਪ੍ਰਤੀ ਸਾਲ 3 ਫ਼ੀਸਦੀ ਦੀ ਵਾਧੂ ਵਿਆਜ ਛੋਟ ਵੀ ਮੁਹੱਈਆ ਕੀਤੀ ਜਾ ਰਹੀ ਹੈ। ਕਿਸਾਨ ਲਾਂਗ-ਟਰਮ ਲੋਨ ਵੀ ਲੈ ਸਕਦੇ ਹਨ ਪਰ ਵਿਆਜ ਦਰ ਬਾਜ਼ਾਰ ਦਰ ਦੇ ਮੁਤਾਬਕ ਹੁੰਦੀ ਹੈ।
ਇਹ ਵੀ ਪੜ੍ਹੋ - Ram Mandir Ceremony: ਅੱਜ ਯਾਨੀ 22 ਜਨਵਰੀ ਨੂੰ ਪੈਦਾ ਹੋਣ ਵਾਲੇ ਬੱਚਿਆਂ ਦੀ ਰਾਸ਼ੀ ਹੋਵੇਗੀ ਖ਼ਾਸ, ਜਾਣੋ ਕਿਵੇਂ
ਸੂਤਰਾਂ ਨੇ ਕਿਹਾ ਕਿ ਵਿੱਤੀ ਸਾਲ 2024-25 ਲਈ ਖੇਤੀ ਕਰਜ਼ੇ ਦਾ ਟੀਚਾ ਵਧ ਕੇ 22-25 ਲੱਖ ਕਰੋੜ ਰੁਪਏ ਹੋ ਸਕਦਾ ਹੈ। ਖੇਤੀ ਕਰਜ਼ੇ ’ਤੇ ਵਧੇਰੇ ਧਿਆਨ ਦਿੱਤਾ ਜਾ ਰਿਹਾ ਹੈ ਅਤੇ ਸਰਕਾਰ ਵਾਂਝੇ ਹੋਏ ਯੋਗ ਕਿਸਾਨਾਂ ਦੀ ਪਛਾਣ ਕਰ ਕੇ ਅਤੇ ਉਨ੍ਹਾਂ ਨੂੰ ਕਰਜ਼ਾ ਨੈੱਟਵਰਕ ’ਚ ਲਿਆਉਣ ਲਈ ਕਈ ਮੁਹਿੰਮ ਚਲਾ ਰਹੀ ਹੈ। ਸੂਤਰਾਂ ਨੇ ਕਿਹਾ ਕਿ ਖੇਤੀ ਮੰਤਰਾਲਾ ਨੇ ਇਕ ਕੇਂਦਰਿਤ ਦ੍ਰਿਸ਼ਟੀਕੋਣ ਦੇ ਤਹਿਤ ‘ਕ੍ਰੈਡਿਟ’ ਉੱਤੇ (ਕਰਜ਼ੇ ਲਈ) ਇਕ ਵੱਖਰੀ ਡਿਵੀਜ਼ਨ ਵੀ ਬਣਾਈ ਹੈ। ਇਸ ਤੋਂ ਇਲਾਵਾ ਸੂਤਰਾਂ ਨੇ ਇਹ ਵੀ ਕਿਹਾ ਕਿ ਪਿਛਲੇ 10 ਸਾਲਾਂ ਵਿਚ ਵੱਖ-ਵੱਖ ਖੇਤੀ ਅਤੇ ਸਬੰਧਤ ਗਤੀਵਿਧੀਆਂ ਲਈ ਕਰਜ਼ਾ ਵੰਡ ਟੀਚੇ ਤੋਂ ਵੱਧ ਰਿਹਾ ਹੈ।
ਇਹ ਵੀ ਪੜ੍ਹੋ - ਰਾਮ ਮੰਦਰ ਦੇ ਨਾਂ 'ਤੇ ਮੁਫ਼ਤ ਰੀਚਾਰਜ ਤੇ ਪ੍ਰਸ਼ਾਦ ਦਾ ਕੀ ਤੁਹਾਨੂੰ ਆਇਆ ਹੈ 'ਲਿੰਕ'? ਤਾਂ ਹੋ ਜਾਵੋ ਸਾਵਧਾਨ
ਸਰਕਾਰੀ ਅੰਕੜੇ ਦਰਸਾਉਂਦੇ ਹਨ ਕਿ ਚਾਲੂ ਵਿੱਤੀ ਸਾਲ ਵਿਚ ਦਸੰਬਰ 2023 ਤੱਕ 20 ਲੱਖ ਕਰੋੜ ਰੁਪਏ ਦੇ ਖੇਤਰੀ ਕਰਜ਼ੇ ਦਾ ਟੀਚਾ ਲਗਭਗ 82 ਫ਼ੀਸਦੀ ਹਾਸਲ ਕਰ ਲਿਆ ਗਿਆ ਹੈ। ਅਧਿਕਾਰਕ ਅੰਕੜਿਆਂ ਮੁਤਾਬਕ ਉਕਤ ਮਿਆਦ ਵਿਚ ਨਿੱਜੀ ਅਤੇ ਜਨਤਕ ਦੋਹਾਂ ਬੈਂਕਾਂ ਵਲੋਂ ਲਗਭਗ 16.37 ਲੱਖ ਕਰੋੜ ਰੁਪਏ ਦਾ ਕਰਜ਼ਾ ਵੰਡਿਆ ਗਿਆ ਹੈ। ਖੇਤੀ ਕਰਜ਼ਾ ਵੰਡ ਇਸ ਵਿੱਤੀ ਸਾਲ ਵਿਚ ਵੀ ਟੀਚੇ ਨਾਲੋਂ ਵੱਧ ਹੋਣ ਦੀ ਸੰਭਾਵਨਾ ਹੈ। ਵਿੱਤੀ ਸਾਲ 2022-23 ਦੌਰਾਨ ਕੁੱਲ ਖੇਤੀ ਕਰਜ਼ਾ ਵੰਡ 21.55 ਲੱਖ ਕਰੋੜ ਰੁਪਏ ਸੀ। ਇਹ ਇਸ ਮਿਆਦ ਲਈ ਰੱਖੇ ਗਏ 18.50 ਲੱਖ ਕਰੋੜ ਰੁਪਏ ਦੇ ਟੀਚੇ ਤੋਂ ਵੱਧ ਸੀ। ਕਿਸਾਨ ਕ੍ਰੈਡਿਟ ਕਾਰਡ (ਕੇ. ਸੀ. ਸੀ.) ਦੇ ਨੈੱਟਵਰਕ ਦੇ ਮਾਧਿਅਮ ਰਾਹੀਂ 7.34 ਕਰੋੜ ਕਿਸਾਨਾਂ ਨੇ ਕਰਜ਼ਾ ਪ੍ਰਾਪਤ ਕੀਤਾ ਹੈ। 31 ਮਾਰਚ 2023 ਤੱਕ ਕਰੀਬ 8.85 ਲੱਖ ਕਰੋੜ ਰੁਪਏ ਬਕਾਇਆ ਸੀ।
ਇਹ ਵੀ ਪੜ੍ਹੋ - 10 ਰੁਪਏ ਸਸਤਾ ਹੋ ਸਕਦਾ ਹੈ ਪੈਟਰੋਲ-ਡੀਜ਼ਲ! ਜਲਦੀ ਕੀਤਾ ਜਾਵੇਗਾ ਵੱਡਾ ਐਲਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8