ਬਜਟ 2020 : ਮੋਦੀ ਸਰਕਾਰ ਨੇ ਸਿੱਖਿਆ, ਮੈਡੀਕਲ ਕਾਲਜਾਂ ਲਈ ਕੀਤੇ ਵੱਡੇ ਐਲਾਨ

02/01/2020 12:25:26 PM

ਨਵੀਂ ਦਿੱਲੀ — ਵਿੱਤੀ ਮੰਤਰੀ ਸੀਤਾਰਮਨ ਨੇ ਅੱਜ ਵਿਦਿਆਰਥੀਆਂ ਲਈ ਆਪਣਾ ਪਿਟਾਰਾ ਖੋਲ੍ਹ ਦਿੱਤਾ ਹੈ। ਹੁਣ ਆਨ ਲਾਈਨ ਡਿਗਰੀ ਪੱਧਰੀ ਪ੍ਰੋਗਰਾਮ ਚਲਾਏ ਜਾਣਗੇ। ਜਲਦੀ ਹੀ ਸਰਕਾਰ ਦੁਆਰਾ ਨਵੀਂ ਸਿੱਖਿਆ ਨੀਤੀ ਦਾ ਐਲਾਨ ਕੀਤਾ ਜਾਵੇਗਾ। ਜ਼ਿਲ੍ਹਾ ਹਸਪਤਾਲਾਂ ਵਿਚ ਮੈਡੀਕਲ ਕਾਲਜ ਸਥਾਪਤ ਕਰਨ ਦੀ ਯੋਜਨਾ ਵੀ ਬਣਾਈ ਜਾਵੇਗੀ। ਨੌਜਵਾਨ,ਇੰਜੀਨੀਅਰ ਨੂੰ ਸਥਾਨਕ ਸੰਸਥਾਵਾਂ ਵਿਚ ਕੰਮ ਕਰਨ ਲਈ ਇੰਟਰਨਸ਼ਿਪ ਦੀ ਸਹੂਲਤ ਦਿੱਤੀ ਜਾਏਗੀ।

ਸਰਕਾਰ ਉੱਚ ਸਿੱਖਿਆ ਵਿਚ ਸੁਧਾਰ ਲਿਆਉਣ ਲਈ ਕਈ ਕੰਮ ਕਰ ਰਹੀ ਹੈ, ਦੁਨੀਆ ਭਰ ਦੇ ਵਿਦਿਆਰਥੀਆਂ ਨੂੰ ਭਾਰਤ ਵਿਚ ਪੜ੍ਹਨ ਲਈ ਸਹੂਲਤਾਂ ਦਿੱਤੀਆਂ ਜਾਣਗੀਆਂ। ਭਾਰਤ ਦੇ ਵਿਦਿਆਰਥੀਆਂ ਨੂੰ ਵੀ ਏਸ਼ੀਆ, ਅਫਰੀਕਾ ਆਦਿ ਦੇਸ਼ਾਂ ਵਿਚ ਪੜ੍ਹਣ ਲਈ ਭੇਜਣ ਲਈ ਬਿਹਤਰ ਸਹੂਲਤ ਮੁਹੱਈਆ ਕਰਵਾਈ ਜਾਵੇਗੀ। ਨੈਸ਼ਨਲ ਪੁਲਿਸ ਯੂਨੀਵਰਸਿਟੀ, ਨੈਸ਼ਨਲ ਯੂਨੀਵਰਸਿਟੀ ਆਫ ਜੁਡੀਸ਼ੀਅਲ ਸਾਇੰਸਜ਼ ਬਣਾਉਣ ਦਾ ਪ੍ਰਸਤਾਵ ਰੱਖਿਆ ਗਿਆ ਹੈ। ਡਾਕਟਰਾਂ ਲਈ ਇਕ ਬ੍ਰਿਜ ਪ੍ਰੋਗਰਾਮ ਸ਼ੁਰੂ ਕੀਤਾ ਜਾਵੇਗਾ, ਤਾਂ ਜੋ ਪ੍ਰੈਕਟਿਸ ਕਰਨ ਵਾਲੇ ਡਾਕਟਰਾਂ ਨੂੰ ਪ੍ਰੋਫੈਸ਼ਨਲ ਗੱਲਾਂ ਬਾਰੇ ਸਿਖਾਇਆ ਜਾ ਸਕੇ।

- 99300 ਕਰੋੜ ਰੁਪਏ ਸਿੱਖਿਆ ਲਈ ਰੱਖੇ ਗਏ ਹਨ ਅਤੇ 3,000 ਕਰੋੜ ਰੁਪਏ ਡਵੈਲਪਮੈਂਟ ਲਈ
- ਨੈਸ਼ਨਲ ਫਾਰੈਂਸਿਕ ਸਾਇੰਸ ਯੂਨੀਵਰਸਿਟੀ ਦਾ ਵੀ ਪ੍ਰਸਤਾਵ, ਡਾਕਟਰਾਂ ਦੀ ਕਮੀ ਦੂਰ ਕਰਨ ਲਈ ਹਰ ਜ਼ਿਲੇ 'ਚ ਹਸਪਤਾਲ ਦੇ ਨਾਲ ਮੈਡੀਕਲ ਕਾਲਜ ਬਣੇਗਾ।
- 2030 ਤੱਕ ਕੰਮਕਾਜੀ ਉਮਰ ਦੇ ਹਿਸਾਬ ਨਾਲ ਭਾਰਤ ਸਭ ਤੋਂ ਵੱਡਾ ਦੇਸ਼ ਹੋਵੇਗਾ। ਨਵੀਂ ਸਿੱਖਿਆ ਪਾਲਸੀ ਦਾ ਐਲਾਨ ਵੀ ਜਲਦੀ ਹੋਵੇਗਾ। 
- 150 ਉੱਚ ਸਿੱਖਿਆ ਸੰਸਥਾਵਾਂ ਮਾਰਚ 2021 ਤੱਕ ਸ਼ੁਰੂ ਹੋ ਜਾਣਗੀਆਂ। ਇਨ੍ਹਾਂ 'ਚ ਸਕਿੱਲਡ ਟ੍ਰੇਨਿੰਗ ਦਿੱਤੀ ਜਾਵੇਗੀ।
- ਮਿਆਰੀ ਸਿੱਖਿਆ ਲਈ ਡਿਗਰੀ ਪੱਧਰ ਆਨਲਾਈਨ ਸਕੀਮ ਸ਼ੁਰੂ ਕੀਤੀ ਜਾਵੇਗੀ। ਸਿੱਖਿਆ ਲਈ ਐਫ.ਡੀ.ਆਈ. ਲਿਆਉਂਦਾ ਜਾਵੇਗਾ। ਸਿੱਖਿਆ ਲਈ ਵੱਡੇ ਨਿਵੇਸ਼ ਦੀ ਜ਼ੂਰਰਤ ਹੈ।


Related News