BSE ਨੇ ਸ਼ੇਅਰ ਡਿਵੀਡੈਂਡ ਦਾ ਕੀਤਾ ਐਲਾਨ, ਇਕ ਸਾਲ ਚ ਦੇ ਚੁੱਕੈ 191% ਦਾ ਰਿਟਰਨ
Thursday, May 12, 2022 - 06:25 PM (IST)
ਮੁੰਬਈ - ਦੇਸ਼ ਦੀ ਮਸ਼ਹੂਰ ਸਟਾਕ ਐਕਸਚੇਂਜ ਬੰਬਈ ਸਟਾਕ ਐਕਸਚੇਂਜ ਨੇ ਵਿੱਤੀ ਸਾਲ 2021-22 ਲਈ ਪ੍ਰਤੀ ਸ਼ੇਅਰ 13.5 ਰੁਪਏ ਦਾ ਡਿਵੀਡੈਂਡ ਦੇਵੇਗੀ। ਕੰਪਨੀ ਨੇ ਵਿੱਤੀ 22 ਦੀ ਚੌਥੀ ਤਿਮਾਹੀ ਦੇ ਨਤੀਜੇ ਘੋਸ਼ਿਤ ਕਰਦੇ ਹੋਏ ਇਹ ਜਾਣਕਾਰੀ ਦਿੱਤੀ ਹੈ। ਇਸ ਤੋਂ ਪਹਿਲਾਂ ਕੰਪਨੀ ਨੇ ਮਾਰਚ 2022 ਵਿਚ ਬੋਨਸ ਸ਼ੇਅਰ ਜਾਰੀ ਕਰਨ ਦਾ ਐਲਾਨ ਕੀਤਾ ਸੀ।
ਇਹ ਵੀ ਪੜ੍ਹੋ : ਕ੍ਰਿਪਟੋ ਐਕਸਚੇਂਜ Coinbase ਭਾਰਤ ਤੋਂ ਵਿਦਾ, ਸਰਕਾਰ ਅਤੇ RBI ’ਤੇ ਲਗਾਏ ਗੰਭੀਰ ਦੋਸ਼
ਬੰਬਈ ਸਟਾਕ ਐਕਸਚੇਂਜ ਨੇ ਨੈਸ਼ਨਲ ਸਟਾਕ ਐਕਸਚੇਂਜ ਨੂੰ ਦਿੱਤੀ ਐਕਸਚੇਂਜ ਫਾਇਲਿੰਗ 'ਚ ਕਿਹਾ '11 ਮਈ 2022 ਨੂੰ ਕੰਪਨੀ ਦੇ ਬੋਰਡ ਆਫ਼ ਡਾਇਰੈਕਟਰ ਦੀ ਮੀਟਿੰਗ ਵਿਚ 2 ਰੁਪਏ ਫੇਸ ਵੈਲਿਊ ਵਾਲੇ ਹਰੇਕ ਸ਼ੇਅਰ ਲਈ 13.50 ਰੁਪਏ ਦੇ ਡਿਵੀਡੈਂਡ ਭੁਗਤਾਨ ਦੀ ਸਿਫਾਰਸ਼ ਕੀਤੀ ਹੈ। ਇਸ ਪ੍ਰਸਤਾਵ 'ਤੇ ਅਗਲੀ ਹੋਣ ਵਾਲੀ ਬੋਰਡ ਆਫ਼ ਡਾਇਰੈਕਟਰ ਦੀ ਮੀਟਿੰਗ ਵਿਚ ਸ਼ੇਅਰਹੋਲਡਰਾਂ ਦੀ ਮਨਜ਼ੂਰੀ ਲੈਣੀ ਹੋਵੇਗੀ।'ਇ
ਸ ਦੇ ਨਾਲ ਹੀ ਬੰਬਈ ਸਟਾਕ ਐਕਸਚੇਂਜ ਨੇ ਮਾਰਚ 2022 ਵਿਚ ਖ਼ਤਮ ਤਿਮਾਹੀ ਦਰਮਿਆਨ 71.5 ਰੁਪਏ ਦੇ ਲਾਭ ਦੇ ਮੁਕਾਬਲੇ ਦੁੱਗਣਾ ਜ਼ਿਆਦਾ ਹੈ। ਇਸ ਮਿਆਦ ਦਰਮਿਆਨ ਬੰਬਈ ਸਟਾਕ ਐਕਸਚੇਂਜ ਦਾ ਰੈਵੇਨਿਊ 152 ਕਰੋੜ ਰੁਪਏ ਤੋਂ ਵਧ ਕੇ 204 ਕਰੋੜ ਰੁਪਏ ਹੋ ਗਿਆ।
ਕੰਪਨੀ ਨੇ ਸ਼ੇਅਰ ਧਾਰਕਾਂ ਨੂੰ ਇਕ ਇਕੁਇਟੀ ਸ਼ੇਅਰ ਦੇ ਬਦਲੇ ਦੋ ਦੇ ਅਨੁਪਾਤ ਵਿਚ 2 ਰੁਪਏ ਫੇਸ ਵੈਲਿਊ ਵਾਲੇ ਬੋਨਸ ਸ਼ੇਅਰ ਅਲਾਟ ਕਰ ਦਿੱਤੇ , ਜਿਨ੍ਹਾਂ ਦੇ ਨਾਮ 'ਰਿਕਾਰਡ ਡੇਟ' ਭਾਵ ਮਾਰਚ 2022 ਨੂੰ ਰਜਿਸਟਰ ਆਫ਼ ਮੈਂਬਰਸ ਵਿਚ ਦਰਜ ਸਨ।
ਇਹ ਵੀ ਪੜ੍ਹੋ : ਕ੍ਰਿਪਟੋ ਐਕਸਚੇਂਜ Coinbase ਭਾਰਤ ਤੋਂ ਵਿਦਾ, ਸਰਕਾਰ ਅਤੇ RBI ’ਤੇ ਲਗਾਏ ਗੰਭੀਰ ਦੋਸ਼
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।