ਸੋਨੇ 'ਚ ਉਛਾਲ, 10 ਗ੍ਰਾਮ 45 ਹਜ਼ਾਰ ਤੋਂ ਪਾਰ, ਚਾਂਦੀ ਰਹੀ ਫਿੱਕੀ, ਜਾਣੋ ਮੁੱਲ

Thursday, Apr 01, 2021 - 04:31 PM (IST)

ਸੋਨੇ 'ਚ ਉਛਾਲ, 10 ਗ੍ਰਾਮ 45 ਹਜ਼ਾਰ ਤੋਂ ਪਾਰ, ਚਾਂਦੀ ਰਹੀ ਫਿੱਕੀ, ਜਾਣੋ ਮੁੱਲ

ਨਵੀਂ ਦਿੱਲੀ- ਗਲੋਬਲ ਬਾਜ਼ਾਰਾਂ ਵਿਚ ਬਹੁਮੁੱਲੀ ਧਾਤਾਂ ਦੀ ਕੀਮਤ ਚੜ੍ਹਨ ਵਿਚਕਾਰ ਇੱਥੇ ਵੀ ਵੀਰਵਾਰ ਨੂੰ ਸੋਨੇ ਅਤੇ ਚਾਂਦੀ ਵਿਚ ਤੇਜ਼ੀ ਦਰਜ ਕੀਤੀ ਗਈ। ਐੱਮ. ਸੀ. ਐਕਸ. 'ਤੇ ਸੋਨੇ ਦੀ ਕੀਮਤ 45 ਹਜ਼ਾਰ ਤੋਂ ਪਾਰ ਨਿਕਲ ਗਈ, ਜਦੋਂ ਕਿ ਚਾਂਦੀ ਵਿਚ ਹਲਕਾ ਉਛਾਲ ਰਿਹਾ। 

ਸੋਨੇ ਦੀਆਂ ਕੀਮਤਾਂ ਵਿਚ ਹੇਠਲੇ ਪੱਧਰ 'ਤੇ ਖ਼ਰੀਦਦਾਰੀ ਨਾਲ ਅੱਗੇ ਉਛਾਲ ਆ ਸਕਦਾ ਹੈ। ਸ਼ਾਮ ਤਕਰੀਬਨ 4.15 ਵਜੇ ਜੂਨ ਡਿਲਿਵਰੀ ਵਾਲਾ ਸੋਨਾ 202 ਰੁਪਏ ਦੀ ਮਜਬੂਤੀ ਨਾਲ 45,137 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਸੀ, ਜੋ ਹੁਣ ਤੱਕ ਕਾਰੋਬਾਰ ਦੌਰਾਨ 45,185 ਤੇ 44,911 ਵਿਚਕਾਰ ਦੀ ਰੇਂਜ ਵਿਚ ਚੜ੍ਹ-ਉਤਰ ਚੁੱਕਾ ਹੈ।

ਇਹ ਵੀ ਪੜ੍ਹੋ- ਬੈਂਕ ਖ਼ਾਤਾਧਾਰਕਾਂ ਲਈ ਵੱਡੀ ਖ਼ਬਰ, FD 'ਤੇ ਕੱਟੇਗਾ ਇੰਨਾ ਟੈਕਸ, ਜਾਣੋ ਨਿਯਮ

ਉੱਥੇ ਹੀ, ਚਾਂਦੀ ਇਸ ਦੌਰਾਨ 66 ਰੁਪਏ ਵੱਧ ਕੇ 63,880 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਰਹੀ। ਕੋਰੋਨਾ ਵਾਇਰਸ ਦੇ ਨਵੇਂ ਸਟ੍ਰੇਨ ਅਤੇ ਬਾਈਡੇਨ ਦੇ 2 ਲੱਖ ਕਰੋੜ ਡਾਲਰ ਦੇ ਪੈਕੇਜ ਨਾਲ ਮਹਿੰਗਾਈ ਵਧਣ ਦੀ ਚਿੰਤਾ ਕਾਰਨ ਕੌਮਾਂਤਰੀ ਬਾਜ਼ਾਰ ਵਿਚ ਸੋਨੇ ਦੀ ਕੀਮਤ 1,700 ਡਾਲਰ ਤੋਂ ਪਾਰ ਹੋ ਗਈ। ਚਾਂਦੀ 24.40 ਡਾਲਰ ਪ੍ਰਤੀ ਔਂਸ 'ਤੇ ਲਗਭਗ ਸਥਿਰ ਸੀ। ਹਾਲਾਂਕਿ, ਡਾਲਰ ਦੇ ਮਜਬੂਤ ਹੋਣ ਨਾਲ ਫਿਲਹਾਲ ਦੀ ਘੜੀ ਕੀਮਤਾਂ ਵਿਚ ਬਹੁਤਾ ਉਛਾਲ ਨਹੀਂ ਆ ਰਿਹਾ ਹੈ। ਰਾਇਟਰਜ਼ ਦੇ ਇਕ ਸਰਵੇ ਅਨੁਸਾਰ ਅਮਰੀਕੀ ਡਾਲਰ ਘੱਟੋ-ਘੱਟ ਇਕ ਹੋਰ ਮਹੀਨੇ ਤੱਕ ਮਜ਼ਬੂਤ ਰਹੇਗਾ। ਮੌਜੂਦਾ ਸਮੇਂ ਸੋਨੇ ਦੀਆਂ ਕੀਮਤਾਂ ਨੂੰ ਕਈ ਚੀਜ਼ਾਂ ਪ੍ਰਭਾਵਿਤ ਕਰ ਰਹੀਆਂ ਹਨ ਯੂ. ਐੱਸ. ਬਾਂਡ ਯੀਲਡ ਵਿਚ ਤੇਜ਼ੀ, ਡਾਲਰ ਦੀ ਮਜਬੂਤੀ ਜਿੱਥੇ ਇਸ ਨੂੰ ਚੜ੍ਹਨ ਵਿਚ ਰੋਕ ਰਹੇ ਹਨ, ਉੱਥੇ ਹੀ ਦੂਜੇ ਪਾਸੇ ਕੋਰੋਨਾ ਦੇ ਮਾਮਲੇ ਦੁਬਾਰਾ ਵਧਣ ਅਤੇ ਮਹਿੰਗਾਈ ਕਾਰਨ ਇਸ ਵਿਚ ਉਛਾਲ ਦਾ ਰੁਖ਼ ਹੈ। ਇਸ ਕਾਰਨ ਸੋਨੇ ਵਿਚ ਕੋਈ ਵੱਡੀ ਹਲਚਲ ਨਹੀਂ ਹੈ।

ਇਹ ਵੀ ਪੜ੍ਹੋ- ਕਿਸਾਨਾਂ ਲਈ ਬੁਰੀ ਖ਼ਬਰ, ਮਹਿੰਗੇ ਹੋਣਗੇ ਟਰੈਕਟਰ ਤੇ ਹੀਰੋ ਮੋਟਰਸਾਈਕਲ

►ਸੋਨੇ-ਚਾਂਦੀ ਵਿਚ ਹਾਲ ਦੇ ਰੁਝਾਨਾਂ ਬਾਰੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ


author

Sanjeev

Content Editor

Related News