BOI ਨੇ ਫਿਊਚਰ ਲਾਈਫਸਟਾਈਲ ਫੈਸ਼ਨ ਦੇ ਖ਼ਿਲਾਫ਼ NCLT ਦਾ ਕੀਤਾ ਰੁਖ

Tuesday, Aug 30, 2022 - 06:22 PM (IST)

BOI ਨੇ ਫਿਊਚਰ ਲਾਈਫਸਟਾਈਲ ਫੈਸ਼ਨ ਦੇ ਖ਼ਿਲਾਫ਼ NCLT ਦਾ ਕੀਤਾ ਰੁਖ

ਨਵੀਂ ਦਿੱਲੀ- ਬੈਂਕ ਆਫ ਇੰਡੀਆ (ਬੀ.ਓ.ਆਈ.) ਨੇ ਕਰਜ਼ 'ਚ ਡੁੱਬੇ ਫਿਊਚਰ ਲਾਈਫਸਟਾਈਲ ਫੈਸ਼ਨ ਲਿਮਟਿਡ (ਐੱਫ.ਐੱਲ.ਐੱਫ.ਐੱਲ) ਦੇ ਖ਼ਿਲਾਫ਼ ਐੱਨ.ਸੀ.ਐੱਲ.ਟੀ. ਦਾ ਰੁਖ ਕੀਤਾ ਹੈ। ਬੀ.ਓ.ਆਈ. ਨੇ ਰਾਸ਼ਟਰੀ ਕੰਪਨੀ ਕਾਨੂੰਨ ਅਥਾਰਿਟੀ (ਐੱਨ.ਸੀ.ਐੱਲ.ਟੀ) ਦੇ ਸਾਹਮਣੇ ਐੱਫ.ਐੱਲ.ਐੱਫ.ਐੱਲ ਖ਼ਿਲਾਫ਼ ਦੀਵਾਲਾ ਕਾਰਵਾਈ ਸ਼ੁਰੂ ਕਰਨ ਲਈ ਇਕ ਪਟੀਸ਼ਨ ਦਾਇਰ ਕੀਤੀ ਹੈ। ਐੱਫ.ਐੱਲ.ਐੱਫ.ਐੱਲ ਨੇ ਸੋਮਵਾਰ ਨੂੰ ਸ਼ੇਅਰ ਬਾਜ਼ਾਰ ਨੂੰ ਦੱਸਿਆ ਕਿ ਬੈਂਕ ਆਫ ਇੰਡੀਆ ਨੇ ਐੱਨ.ਸੀ.ਐੱਲ.ਟੀ ਦੇ ਦੀਵਾਲੀਆਪਨ ਅਤੇ ਦੀਵਾਲੀਆਪਨ ਕੋਡ ਦੀ ਧਾਰਾ ਸੱਤ ਦੇ ਤਹਿਤ ਦਾਇਰ ਪਟੀਸ਼ਨ ਕੀਤੀ ਗਈ ਹੈ। 
ਐੱਫ.ਐੱਲ.ਐੱਫ.ਐੱਲ ਨੇ ਕਿਹਾ ਕਿ ਕੰਪਨੀ ਉਪਰੋਕਤ ਮਾਮਲੇ 'ਚ ਕਾਨੂੰਨੀ ਸਲਾਹ ਦੇ ਰਹੀ ਹੈ। ਐੱਫ.ਐੱਲ.ਐੱਫ.ਐੱਲ ਪਹਿਲਾਂ ਹੀ ਦੋ ਹੋਰ ਦੀਵਾਲਾ ਪਟੀਸ਼ਨਾਂ ਦਾ ਸਾਹਮਣਾ ਕਰ ਰਹੀ ਹੈ। ਪਹਿਲੀ ਪਟੀਸ਼ਨ ਵਿੱਤੀ ਲੈਣਦਾਰ ਕੈਟਲਿਸਟ ਟਰਸੱਟੀਸ਼ਿਪ ਲਿਮਟਿਡ ਨੇ ਦਾਇਰ ਕੀਤੀ ਹੈ, ਜਿਸ 'ਚ 451.98 ਕਰੋੜ ਰੁਪਏ ਦੀ ਰਾਸ਼ੀ ਦੇ ਚੂਕ ਦਾ ਦਾਅਵਾ ਕੀਤਾ ਗਿਆ ਹੈ। ਦੂਜੀ ਪਟੀਸ਼ਨ ਇਕ ਪਰਿਚਾਲਨ ਲੈਣਦਾਰ ਲੋਟਸ ਲਾਈਫਸਪੇਸ ਐੱਲ.ਐੱਲ.ਪੀ. ਨੇ ਦਾਇਰ ਕੀਤੀ ਹੈ। ਇਸ 'ਚ 150.37 ਕਰੋੜ ਰੁਪਏ ਦੀ ਚੂਕ ਦਾ ਦਾਅਵਾ ਕੀਤਾ ਗਿਆ ਹੈ। 
 


author

Aarti dhillon

Content Editor

Related News