Boeing 737 MAX ਨੂੰ ਸੇਫ ਕਰਨ ਲਈ 10 ਦਿਨਾਂ 'ਚ ਕੀਤਾ ਜਾਵੇਗਾ ਅਪਡੇਟ: ਸੂਤਰ

03/15/2019 10:06:04 PM

ਨਵੀਂ ਦਿੱਲੀ-ਪਿਛਲੇ 6 ਮਹੀਨਿਆਂ 'ਚ ਦੋ ਵੱਡੇ ਪਲੇਨ ਕ੍ਰੈਸ਼ ਹੋਏ ਹਨ। ਅਕਤੂਬਰ 'ਚ ਲਾਇਨ ਏਅਰ ਫਲਾਈਟ 610 ਜਿਸ 'ਚ 189 ਲੋਕਾਂ ਦੀ ਮੌਤ ਹੋ ਗਈ। ਤਾਜ਼ਾ ਮਾਮਲਾ ਇਥੋਪੀਅਨ ਏਅਰਲਾਈਨਸ ਦਾ ਹੈ। ਟੇਕ ਆਫ ਦੇ ਕੁਝ ਮਿੰਟਾਂ ਤੋਂ ਬਾਅਦ ਹੀ ਪਲੇਨ ਕ੍ਰੈਸ਼ ਹੋ ਗਿਆ ਅਤੇ ਇਸ 'ਚ 157 ਲੋਕਾਂ ਦੀ ਮੌਤ ਹੋ ਗਈ। ਇਹ ਦੋਵੇਂ ਏਅਰਕ੍ਰਾਫਟ ਅਮਰੀਕੀ ਕੰਪਨੀ ਬੋਇੰਗ ਦੇ ਨਵੇਂ ਮਾਡਲ ਹਨ। ਇਥੋਪੀਅਨ ਏਅਰਲਾਈਨਸ ਅਤੇ ਲਾਇਨ ਏਅਰ ਕ੍ਰੈਸ਼ 'ਚ Boeing 737 Max-8 ਏਅਰਪਲੇਨ ਸੀ। ਭਾਰਤ, ਚੀਨ ਅਤੇ ਆਸਟ੍ਰੇਲੀਆ ਸਮੇਤ ਕਈ ਦੇਸ਼ਾਂ 'ਚ Boeing 737 Max 8 ਦੀ ਵਰਤੋਂ ਕਰਨੀ ਬੰਦ ਕਰ ਦਿੱਤੀ ਹੈ। Boeing 737 Max 8  ਦੀ ਸੁਰੱਖਿਆ 'ਤੇ ਸਵਾਲ ਚੁੱਕੇ ਜਾ ਰਹੇ ਹਨ ਕਿਉਂਕਿ ਇਹ ਕੋਈ ਆਮ ਏਅਰਕ੍ਰਾਫਟ ਨਹੀਂ ਹੈ। ਇਹ ਨਵਾਂ ਏਅਰਕ੍ਰਾਫਟ ਮਾਡਲ ਹੈ ਜਿਸ ਨੂੰ ਕੰਪਨੀ ਨੇ ਵੱਡੇ ਦਾਅਵੇ ਨਾਲ ਪੇਸ਼ ਕੀਤਾ ਸੀ।

Boeing 737 Max 8  ਨੂੰ ਲੰਬੀ ਦੂਰੀ ਤੈਅ ਕਰਨ ਲਈ, ਇੰਧਣ ਦੀ ਘੱਟ ਖੱਪਤ ਲਈ, ਯਾਤਰੀਆਂ ਦੇ ਕਮਫਰਟ ਲਈ ਜਾਣਿਆ ਜਾਂਦਾ, ਅਜਿਹਾ ਕੰਪਨੀ ਦਾ ਦਾਅਵਾ ਵੀ ਹੈ। 6 ਮਹੀਨਿਆਂ 'ਚ ਦੋ ਜਹਾਜ਼ ਕ੍ਰੈਸ਼ ਹੋਣ ਤੋਂ ਬਾਅਦ Boeing ਨੇ ਐਲਾਨ ਕੀਤਾ ਹੈ ਕਿ ਕੰਪਨੀ Boeing 737 Max ਏਅਰਕ੍ਰਾਫਟ ਲਈ 10 ਦਿਨਾਂ ਦੇ ਅੰਦਰ ਹੀ ਸਟਾਲ ਪ੍ਰੀਵੈਂਸ਼ਨ ਸਿਸਟਮ ਅਪਡੇਟ ਜਾਰੀ ਕਰੇਗੀ। ਸੂਤਰਾਂ ਮੁਤਾਬਕ ਇਹ ਸਿਸਟਮ 2 ਘੰਟੇ 'ਚ ਹੀ ਇੰਸਟਾਲ ਹੋ ਜਾਵੇਗਾ। ਹਾਲਾਂਕਿ ਬੋਇੰਗ ਨੇ ਇਸ ਸਾਫਟਵੇਅਰ ਰਿਲੀਜ਼ ਨੂੰ ਲਾਇਨ ਏਅਰ ਕ੍ਰੈਸ਼ ਨਾਲ ਜੋੜ ਕੇ ਦੱਸਿਆ ਹੈ ਪਰ ਇਸ ਨੂੰ ਅਜਿਹੇ ਸਮੇਂ ਜਾਰੀ ਕੀਤਾ ਗਿਆ ਹੈ ਜਦ ਇਸ ਮਾਡਲ ਦਾ ਦੂਜਾ ਏਅਰਕ੍ਰਾਫਟ ਕ੍ਰੈਸ਼ ਹੋਇਆ ਹੈ। ਵੈੱਬਸਾਈਟ 'ਤੇ ਕੰਪਨੀ ਨੇ ਸਾਫਟਵੇਅਰ ਅਪਡੇਟ ਰਿਲੀਜ਼ ਦੇ ਆਖਿਰ 'ਚ ਇਥੋਪੀਅਨ ਏਅਰਲਾਈਨਸ ਦਾ ਜ਼ਿਕਰ ਕੀਤਾ ਹੈ ਅਤੇ ਸੰਵੇਦਨਾ ਜਤਾਈ ਹੈ।


Karan Kumar

Content Editor

Related News