ਆਈਫੋਨ ਯੂਜ਼ਰਸ ਨੂੰ ਮਹਿੰਗਾ ਪੈ ਸਕਦਾ ਹੈ ਬਲੂ ਟਿਕ, 8 ਦੀ ਥਾਂ ਦੇਣੇ ਹੋਣਗੇ 11 ਡਾਲਰ

Friday, Dec 09, 2022 - 10:56 AM (IST)

ਨਵੀਂ ਦਿੱਲੀ–ਸੋਸ਼ਲ ਮੀਡੀਆ ਪਲੇਟਫਾਰਮ ਟਵਿਟਰ ’ਤੇ ਬਲੂ ਟਿਕ ਲਈ ਆਈਫੋਨ ਐਪ ਰਾਹੀਂ ਸਬਸਕ੍ਰਿਪਸ਼ਨ ਪ੍ਰਾਈਸ ਦਾ ਭੁਗਤਾਨ ਕਰਨਾ ਐਪਲ ਯੂਜ਼ਰਸ ਨੂੰ ਮਹਿੰਗਾ ਪੈ ਸਕਦਾ ਹੈ। ਦਰਅਸਲ ਟਵਿਟਰ ਆਈਫੋਨ ’ਤੇ ਬਲੂ ਟਿਕ ਸਬਸਕ੍ਰਿਪਸ਼ਨ ਦੀ ਪੇਮੈਂਟ ਨੂੰ 7.99 ਡਾਲਰ ਦੀ ਥਾਂ 11 ਡਾਲਰ ਕਰਨ ਦੀ ਯੋਜਨਾ ਬਣਾ ਰਿਹਾ ਹੈ।

ਇਕ ਰਿਪੋਰਟ ਮੁਤਾਬਕ ਟਵਿਟਰ ਦੀਆਂ ਯੋਜਨਾਵਾਂ ਤੋਂ ਜਾਣੂ ਇਕ ਵਿਅਕਤੀ ਦਾ ਹਵਾਲਾ ਦਿੰਦੇ ਹੋਏ ਕਿਹਾ ਗਿਆ ਕਿ ਕੰਪਨੀ ਦੀ ਵੈੱਬਸਾਈਟ ਰਾਹੀਂ ਸਬਸਕ੍ਰਿਪਸ਼ਨ ਦਾ ਪੇਮੈਂਟ ਕਰਨ ’ਤੇ ਯੂਜ਼ਰਸ ਨੂੰ ਸਿਰਫ 7 ਡਾਲਰ ਦੇਣੇ ਹੋਣਗੇ, ਜਦ ਕਿ ਆਈਫੋਨ ਰਾਹੀਂ ਬਲੂ ਸਬਸਕ੍ਰਿਪਸ਼ਨ ਦੀ ਫੀਸ 11 ਡਾਲਰ ਤੱਕ ਹੋ ਸਕਦੀ ਹੈ।

ਸੋਸ਼ਲ ਮੀਡੀਆ ਕੰਪਨੀ ਵਲੋਂ ਇਹ ਕਦਮ ਐਪਲ ਇੰਕ ਦੇ ਕਿਸੇ ਵੀ ਪੇਮੈਂਟ ’ਤੇ 30 ਫੀਸਦੀ ਦਾ ਕਮਿਸ਼ਨ ਲੈਣ ਦੀ ਨੀਤੀ ਦੇ ਮੱਦੇਨਜ਼ਰ ਲਿਆ ਜਾ ਸਕਦਾ ਹੈ। ਮਸਕ ਨੇ ਪਿੱਛੇ ਜਿਹੇ ਐਪਲ ਨੂੰ ਲੈ ਕੇ ਕਈ ਟਵੀਟ ਕੀਤੇ, ਜਿਸ ’ਚ ਉਨ੍ਹਾਂ ਨੇ ਐਪਲ ਦੀਆਂ ਕਈ ਨੀਤੀਆਂ ਨੂੰ ਲੈ ਕੇ ਸ਼ਿਕਾਇਤ ਕੀਤੀ। ਇਸ ’ਚ 30 ਫੀਸਦੀ ਦਾ ਕਮਿਸ਼ਨ ਚਾਰਜ ਸ਼ਾਮਲ ਹੈ ਜੋ ਐਪਲ ਸਾਫਟਵੇਅਰ ਡਿਵੈੱਲਪਰਸ ਤੋਂ ਲੈਂਦਾ ਹੈ।

ਰਿਪੋਰਟ ’ਚ ਹਾਲਾਂਕਿ ਇਹ ਨਹੀਂ ਦੱਸਿਆ ਗਿਆ ਕਿ ਐਂਡ੍ਰਾਇਡ ਯੂਜ਼ਰਸ ਲਈ ਵੀ ਬਲੂ ਟਿਕ ਦੀ ਸਬਸਕ੍ਰਿਪਸ਼ਨ ਫੀਸ ’ਚ ਬਦਲਾਅ ਹੋਵੇਗਾ ਜਾਂ ਨਹੀਂ। ਦੱਸ ਦਈਏ ਕਿ ਸੀ. ਈ. ਓ. ਐਲਨ ਮਸਕ ਨੇ ਇਸ ਸਾਲ ਅਕਤੂਬਰ ’ਚ ਟਵਿਟਰ ਨੂੰ 44 ਅਰਬ ਡਾਲਰ ’ਚ ਖਰੀਦਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਹਾਲ ਹੀ ’ਚ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਯੂਜ਼ਰਸ ਲਈ 3 ਵੱਖ-ਵੱਖ ਰੰਗ ਦੇ ਟਿਕ (ਵੈਰੀਫਾਈਡ ਬੈਜ) ਪੇਸ਼ ਕਰਨ ਦਾ ਐਲਾਨ ਕੀਤਾ ਸੀ।

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।


Aarti dhillon

Content Editor

Related News