ਕਾਲਾਧਨ : ਭਾਰਤ-ਸਵਿਟਜ਼ਰਲੈਂਡ ਵਿਚਾਲੇ ਕਰਾਰ, ਸੂਚਨਾਵਾਂ ਦਾ ਆਦਾਨ ਪ੍ਰਦਾਨ ਨਵੇਂ ਸਾਲ ਤੋਂ
Friday, Dec 22, 2017 - 02:26 AM (IST)

ਨਵੀਂ ਦਿੱਲੀ—ਵਿਦੇਸ਼ਾਂ 'ਚ ਜਮ੍ਹਾ ਭਾਰਤੀਆਂ ਦੇ ਕਾਲੇ ਧਨ ਦਾ ਪਤਾ ਲਗਾਉਣ ਲਈ ਭਾਰਤ ਨੇ ਵੀਰਵਾਰ ਨੂੰ ਸਵਿਟਜ਼ਰਲੈਂਡ ਨਾਲ ਇਕ ਕਰਾਰ ਕੀਤਾ। ਕੇਂਦਰੀ ਪ੍ਰਤੱਖ ਕਰ ਬੋਰਡ (ਸੀ.ਬੀ.ਡੀ.ਟੀ.) ਨੇ ਕਿਹਾ ਕਿ ਇਸ ਕਰਾਰ ਨਾਲ ਇਕ ਜਨਵਰੀ ਤੋਂ ਦੋਵਾਂ ਦੇਸ਼ਾਂ ਵਿਚਾਲੇ ਟੈਕਸ ਸੰਬੰਧੀ ਸੂਚਨਾਵਾਂ ਦਾ ਆਦਾਨ-ਪ੍ਰਦਾਨ ਹੋ ਸਕੇਗਾ।
ਸੀ.ਬੀ.ਡੀ.ਟੀ. ਨੇ ਕਿਹਾ ਕਿ ਸਵਿਟਜ਼ਰਲੈਂਡ 'ਚ ਸੰਸਦੀ ਪ੍ਰਕਿਰਿਆ ਪੂਰੀ ਹੋਣ ਨਾਲ ਅਤੇ ਆਪਸੀ ਸਹਮਤੀ ਦੇ ਕਰਾਰ 'ਤੇ ਦਸਤਖਤ ਤੋਂ ਬਾਅਦ ਭਾਰਤ ਅਤੇ ਸਵਿਟਜ਼ਰਲੈਂਡ 1 ਜਨਵਰੀ, 2018 ਨਾਲ ਟੈਕਸ ਸੂਚਨਾਵਾਂ ਦਾ ਖੁਦ ਆਦਾਨ-ਪ੍ਰਦਾਨ ਕਰ ਸਕਣਗੇ। ਇਨਕਮ ਟੈਕਸ ਵਿਭਾਗ ਦੀ ਨੀਤੀ ਬਣਾਉਣ ਵਾਲੇ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਇਸ ਕਰਾਰ 'ਤੇ ਸੀ.ਬੀ.ਡੀ.ਟੀ. ਦੇ ਚੇਅਰਮੈਨ ਸੁਸ਼ੀਲ ਚੰਦਰਾ ਅਤੇ ਭਾਰਤ 'ਚ ਸਵਿਟਜ਼ਰਲੈਂਡ ਦੇ ਰਾਜਦੂਤ ਐਂਡ੍ਰੇਆਸ ਬਾਓਮ ਨੇ ਇੱਥੇ ਨਾਰਥ ਬਲਾਕ 'ਚ ਦਸਤਖਤ ਕੀਤੇ।
ਦੋਵਾਂ ਪੱਖਾਂ ਵਿਚਾਲੇ ਸੂਚਨਾਵਾਂ ਦੇ ਖੁਦ ਆਦਾਨ ਪ੍ਰਦਾਨ ਦੇ ਐਗਜ਼ੀਕਿਊਸ਼ਨ ਲਈ ਪਿਛਲੇ ਮਹੀਨੇ ਸੰਯੁਕਤ ਐਲਾਨ 'ਤੇ ਦਸਤਖਤ ਕੀਤੇ ਗਏ ਸਨ। ਇਸ 'ਚ ਇਹ ਵਿਵਸਥਾ ਸੀ ਕਿ ਦੇਸ਼ 2018 ਤੋਂ ਸੰਸਾਰਿਕ ਮਿਆਰਾਂ ਦੇ ਅਨੁਰੂਪ ਅੰਕੜਿਆਂ ਦਾ ਸੰਗ੍ਰਹਣ ਸ਼ੁਰੂ ਕਰਨਗੇ ਅਤੇ 2019 'ਚ ਇਨ੍ਹਾਂ ਦਾ ਆਦਾਨ ਪ੍ਰਦਾਨ ਕੀਤਾ ਜਾਵੇਗਾ। ਐਲਾਨ ਦਾ ਦਸਤਖਤ ਨਾਲ ਸਵਿਟਜ਼ਰਲੈਂਡ ਨੇ ਸੂਚਨਾਵਾਂ ਦੇ ਖੁਦ ਆਦਾਨ ਪ੍ਰਦਾਨ ਦੇ ਸੰਸਾਰਿਕ ਮਿਆਰਾਂ ਨੂੰ ਪੂਰਾ ਕਰ ਲਿਆ ਹੈ। ਉੱਥੇ ਹੀ ਭਾਰਤ ਨੇ ਆਪਣੇ ਵਲੋਂ ਅੰਕੜਿਆਂ ਦੀ ਗੋਪਨੀਅਤਾ ਦਾ ਵਾਅਦਾ ਕੀਤਾ ਹੈ।