ਬਾਇਓਕਾਨ ਪੇਸ਼ ਕਰੇਗੀ ਕੋਵਿਡ-19 ਮਰੀਜ਼ਾਂ ਲਈ ਦਵਾਈ, ਜਾਣੋ ਕਿੰਨੀ ਹੋਵੇਗੀ ਇਕ ਸ਼ੀਸ਼ੀ ਦੀ ਕੀਮਤ

07/14/2020 9:26:31 AM

ਨਵੀਂ ਦਿੱਲੀ (ਭਾਸ਼ਾ) : ਪ੍ਰਮੁੱਖ ਜੈਵ ਤਕਨੀਕੀ ਕੰਪਨੀ ਬਾਇਓਕਾਨ ਨੇ ਸੋਮਵਾਰ ਨੂੰ ਕਿਹਾ ਕਿ ਉਹ ਮੱਧ ਤੋਂ ਲੈ ਕੇ ਗੰਭੀਰ ਕੋਵਿਡ-19 ਮਰੀਜ਼ਾਂ ਦੇ ਇਲਾਜ ਲਈ ਬਾਇਓਲਾਜਿਕ ਦਵਾਈ ਇਟੋਲਿਜੁਮਾਬ ਪੇਸ਼ ਕਰੇਗੀ, ਜਿਸ ਦੀ ਕੀਮਤ ਲਗਭਗ 8000 ਪ੍ਰਤੀ ਸ਼ੀਸ਼ੀ ਹੋਵੇਗੀ। ਕੰਪਨੀ ਨੇ ਕਿਹਾ ਹੈ ਕਿ ਉਸ ਨੂੰ ਕੋਵਿਡ-19 ਕਾਰਨ ਮੱਧ ਤੋਂ ਲੈ ਕੈ ਐਕਿਊਟ ਰੈਸਪੀਰੇਟਰੀ ਡਿਸਟ੍ਰੈਸ ਸਿੰਡਰੋਮ  (ਸਾਹ ਲੈਣ 'ਚ ਪਰੇਸ਼ਾਨੀ) ਦੇ ਮਾਮਲੇ ਵਿਚ ਸਾਈਟੋਕਾਇਨ ਰਿਲੀਜ ਸਿੰਡਰੋਮ ਦੇ ਇਲਾਜ ਲਈ ਭਾਰਤ ਵਿਚ ਐਮਰਜੈਂਸੀ ਵਰਤੋਂ ਲਈ ਇਟੋਲਿਜੁਮਾਬ ਇੰਜੈਕਸ਼ਨ (25 ਮਿਗਰਾ/ਪੰਜ ਮਿਲੀ ਲਿਟਰ) ਦੀ ਮਾਰਕੀਟਿੰਗ ਲਈ ਕਟਰੋਲਰ ਜਨਰਲ ਆਫ ਇੰਡੀਅਨ ਮੈਡੀਸਨ (ਡੀ.ਸੀ.ਜੀ.ਆਈ.) ਵੱਲੋਂ ਮਨਜ਼ੂਰੀ ਪ੍ਰਾਪਤ ਹੋਈ ਹੈ।

ਬਾਇਓਕਾਨ ਨੇ ਇਸ ਤੋਂ ਪਹਿਲਾਂ ਇਕ ਰੈਗੂਲੇਟਰੀ ਸੂਚਨਾ ਵਿਚ ਕਿਹਾ ਸੀ ਕਿ ਇਟੋਲਿਜੁਮਾਬ ਦੁਨੀਆ ਦਾ ਕਿਤੇ ਵੀ ਮਨਜ਼ੂਰ ਪਹਿਲਾ ਨੋਵਲ ਬਾਇਓਲਾਜਿਕਲ ਇਲਾਜ ਹੈ, ਜਿਸ ਵਿਚ ਕੋਵਿਡ​-19 ਦੀ ਗੰਭੀਰ ਜਟਿਲਤਾਵਾਂ ਨਾਲ ਪੀੜਤ ਰੋਗੀਆਂ ਦਾ ਇਲਾਜ ਕੀਤਾ ਜਾਂਦਾ ਹੈ। ਬਾਇਓਕਾਨ ਦੇ ਕਾਰਜਕਾਰੀ ਪ੍ਰਧਾਨ ਕਿਰਨ ਮਜਦਾਰ-ਸ਼ਾ ਨੇ ਇਕ ਵਰਚੁਅਲ ਪ੍ਰੈਸ ਕਾਨਫਰੰਸ ਵਿਚ ਕਿਹਾ, 'ਜਦੋਂ ਤੱਕ ਵੈਕਸੀਨ ਨਹੀਂ ਆਉਂਦੀ ਹੈ, ਉਦੋਂ ਤੱਕ ਸਾਨੂੰ ਜੀਵਨ ਰੱਖਿਅਕ ਦਵਾਈਆਂ ਦੀ ਜ਼ਰੂਰਤ ਹੁੰਦੀ ਹੈ। ਮੈਨੂੰ ਲੱਗਦਾ ਹੈ ਕਿ ਅਸੀਂ ਦੁਨੀਆ ਭਰ ਵਿਚ ਜੋ ਕਰ ਰਹੇ ਹਾਂ, ਉਹ ਇਹ ਹੈ ਕਿ ਅਸੀਂ ਇਸ ਮਹਾਮਾਰੀ ਦੇ ਇਲਾਜ ਲਈ ਦਵਾਈਆਂ ਦੀ ਮੁੜ ਵਰਤੋਂ ਕਰ ਸਕਦੇ ਹਾਂ ਜਾਂ ਨਵੀਂਆਂ ਦਵਾਈਆਂ ਦਾ ਵਿਕਾਸ ਕਰ ਸਕਦੇ ਹਾਂ।' ਉਨ੍ਹਾਂ ਕਿਹਾ ਕਿ ਚਾਹੇ ਹੀ ਸਾਨੂੰ ਇਸ ਸਾਲ ਦੇ ਅੰਤ ਤੱਕ ਜਾਂ ਅਗਲੇ ਸਾਲ ਦੀ ਸ਼ੁਰੂਆਤ ਵਿਚ ਕੋਈ ਟੀਕਾ ਮਿਲ ਜਾਵੇ ਪਰ ਇਸ ਗੱਲ ਦੀ ਕੋਈ ਗਾਰੰਟੀ ਨਹੀਂ ਹੈ ਕਿ ਦੁਬਾਰਾ ਇਨਫੈਕਸ਼ਨ ਨਹੀਂ ਹੋਵੇਗਾ। ਇਸ ਗੱਲ ਦੀ ਵੀ ਕੋਈ ਗਾਰੰਟੀ ਨਹੀਂ ਹੈ ਕਿ ਜਿਸ ਤਰ੍ਹਾਂ ਨਾਲ ਅਸੀਂ ਇਸ ਦੇ ਕੰਮ ਕਰਣ ਦੀ ਉਮੀਦ ਕਰ ਰਹੇ ਹਾਂ, ਇਹ ਉਸੇ ਤਰ੍ਹਾਂ ਨਾਲ ਕੰਮ ਕਰੇਗਾ। ਇਸ ਲਈ ਸਾਨੂੰ ਤਿਆਰ ਰਹਿਣ ਦੀ ਲੋੜ ਹੈ।


cherry

Content Editor

Related News