ਦਿੱਲੀ ਸਰਾਫਾ ਬਾਜ਼ਾਰ ''ਚ ਨਵਾਂ ਸਿਸਟਮ ਸ਼ੁਰੂ, ਸੋਨਾ ਖਰੀਦਣ ''ਤੇ ਬਿੱਲ ਨਹੀਂ ਲੈ ਰਹੇ ਗਾਹਕ, ਇਹ ਹੈ ਕਾਰਨ

07/25/2019 4:46:32 PM

ਨਵੀਂ ਦਿੱਲੀ—ਦਿੱਲੀ ਦੇ ਸਰਾਫਾ ਬਾਜ਼ਾਰ 'ਚ 5 ਜੁਲਾਈ ਦੇ ਬਾਅਦ ਤੋਂ ਨਵਾਂ ਸਿਸਟਮ ਪ੍ਰਚਲਿਤ ਹੋ ਗਿਆ ਹੈ ਜਿਸ ਦੇ ਤਹਿਤ ਗਾਹਕ ਸੋਨਾ ਖਰੀਦਣ 'ਤੇ ਬਿੱਲ ਨਹੀਂ ਲੈ ਰਹੇ ਹਨ। ਜਾਣਕਾਰੀ ਮੁਤਾਬਕ ਦੁਕਾਨਦਾਰ ਤੋਂ ਬਿੱਲ ਨਹੀਂ ਮੰਗਣ 'ਤੇ ਗਾਹਕ ਨੂੰ ਪ੍ਰਤੀ 10 ਗ੍ਰਾਮ 'ਤੇ 1500 ਰੁਪਏ ਦਾ ਫਾਇਦਾ ਹੋਵੇਗਾ। ਇਸ ਦਾ ਮਤਲਬ ਜੇਕਰ ਸੋਨੇ ਦੀ ਕੀਮਤ 35000 ਰੁਪਏ ਪ੍ਰਤੀ 10 ਗ੍ਰਾਮ ਚੱਲ ਰਹੀ ਹੈ ਅਤੇ ਬਿਨ੍ਹਾਂ ਬਿੱਲ ਦੀ ਖਰੀਦਾਰੀ ਕਰਨ 'ਤੇ ਇਹ ਕੀਮਤ 33,500 ਰੁਪਏ ਪ੍ਰਤੀ 10 ਗ੍ਰਾਮ ਹੋਵੇਗੀ।
ਸੋਨੇ 'ਤੇ 3 ਫੀਸਦੀ ਜੀ.ਐੱਸ.ਟੀ. 
ਸਰਾਫਾ ਕਾਰੋਬਾਰੀਆਂ ਦੇ ਅਨੁਸਾਰ ਸੋਨੇ ਦੀ ਖਰੀਦਾਰੀ ਲੋਕ ਆਪਣੇ ਪੁਰਾਣੇ ਅਤੇ ਵਿਸ਼ਵਾਸੀ ਜਿਊਲਰਸ ਤੋਂ ਹੀ ਕਰਦੇ ਹਨ, ਇਸ ਲਈ ਉਹ ਬਿੱਲ ਦੇ ਚੱਕਰ 'ਚ ਨਹੀਂ ਪੈਂਦੇ ਹਨ। ਗਾਹਕਾਂ ਨੂੰ ਇਹ ਪਤਾ ਹੁੰਦਾ ਹੈ ਕਿ ਕੋਈ ਪ੍ਰੇਸ਼ਾਨੀ ਹੋਵੇਗੀ ਤਾਂ ਉਹ ਜਿਊਲਸ ਦੇ ਕੋਲ ਆਸਾਨੀ ਨਾਲ ਆ ਸਕਦੇ ਹਨ। 5 ਜੁਲਾਈ ਨੂੰ ਆਮ ਬਜਟ ਪੇਸ਼ ਕਰਦੇ ਹੋਏ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਸੋਨੇ 'ਤੇ ਆਯਾਤ ਡਿਊਟੀ 10 ਫੀਸਦੀ ਤੋਂ ਵਧਾ ਕੇ 12.5 ਫੀਸਦੀ ਕਰਨ ਦਾ ਫੈਸਲਾ ਕੀਤਾ। ਇਸ ਦੇ ਨਾਲ ਹੀ ਸੋਨੇ 'ਤੇ 3 ਫੀਸਦੀ ਜੀ.ਐੱਸ.ਟੀ. ਵੀ ਲੱਗਦਾ ਹੈ। ਭਾਵ ਕਿ ਬਿਨ੍ਹਾਂ ਬਿੱਲ ਦੀ ਖਰੀਦਾਰੀ ਕਰਨ 'ਤੇ 5.5 ਫੀਸਦੀ ਦੀ ਬਚਤ ਹੁੰਦੀ ਹੈ। ਇਕ ਲੱਖ ਰੁਪਏ ਦਾ ਸੋਨਾ ਜਾਂ ਗਹਿਣੇ ਖਰੀਦਣ 'ਤੇ 5500 ਰੁਪਏ ਦੀ ਬਚਤ ਹੁੰਦੀ ਹੈ। ਕਾਰੋਬਾਰੀਆਂ ਨੇ ਦੱਸਿਆ ਕਿ ਜ਼ਿਆਦਾਤਰ ਗਾਹਕ ਪੁਰਾਣੇ ਜਾਣ-ਪਛਾਣ ਵਾਲੇ ਹੀ ਹੁੰਦੇ ਹਨ ਤਾਂ ਉਨ੍ਹਾਂ ਨੂੰ ਉਹ ਆਸਾਨੀ ਨਾਲ ਦੱਸ ਦਿੰਦੇ ਹਨ ਕਿ ਬਿਨ੍ਹਾਂ ਬਿੱਲ ਦੇ ਖਰੀਦਣ 'ਤੇ ਉਨ੍ਹਾਂ ਨੂੰ ਫਾਇਦਾ ਹੋਵੇਗਾ। 


Aarti dhillon

Content Editor

Related News