ਅਰਬਪਤੀ ਹਿੰਦੂਜਾ ਭਰਾਵਾਂ ਨੇ ਮਿਲਾਇਆ ਹੱਥ, ਖਤਮ ਕੀਤਾ ਸਾਲਾਂ ਤੋਂ ਚੱਲਿਆ ਆ ਰਿਹਾ ਜਾਇਦਾਦ ਦਾ ਝਗੜਾ
Saturday, Nov 12, 2022 - 12:35 PM (IST)
ਨਵੀਂ ਦਿੱਲੀ (ਇੰਟ.) – ਅਰਬਪਤੀ ਹਿੰਦੂਜਾ ਭਰਾਵਾਂ ਨੇ ਜਾਇਦਾਦ ਲਈ ਸਾਲਾਂ ਤੋਂ ਚੱਲੇ ਆ ਰਹੇ ਪਰਿਵਾਰਿਕ ਝਗੜੇ ਨੂੰ ਖਤਮ ਕਰਦੇ ਹੋਏ ਹੱਥ ਮਿਲਾਉਣ ਦਾ ਫੈਸਲਾ ਕੀਤਾ ਹੈ। ਹਿੰਦੂਜਾ ਭਰਾਵਾਂ ਦਾ ਪਰਿਵਾਰ ਬ੍ਰਿਟੇਨ ਦਾ ਸਭ ਤੋਂ ਅਮੀਰ ਪਰਿਵਾਰ ਹੈ। ਹਾਲਾਂਕਿ ਆਪਸੀ ਝਗੜੇ ਕਾਰਨ ਇਨ੍ਹਾਂ ਦਾ ਪੂਰੇ ਕਾਰੋਬਾਰ ਨੂੰ ਨੁਕਸਾਨ ਪਹੁੰਚਦਾ ਦਿਖਾਈ ਦੇ ਰਿਹਾ ਸੀ। ਨਿਊਜ਼ ਏਜੰਸੀ ਬਲੂਮਬਰਗ ਦੀ ਇਕ ਰਿਪੋਰਟ ਮੁਤਾਬਕ ਿਹੰਦੂਜਾ ਭਰਾਵਾਂ ਨੇ ਯੂਰਪ ਦੇ ਕਈ ਦੇਸ਼ਾਂ ’ਚ ਚੱਲ ਰਹੇ ਮੁਕੱਦਮਿਆਂ ਨੂੰ ਫਿਲਹਾਲ ਰੋਕਣ ਦਾ ਫੈਸਲਾ ਕੀਤਾ ਹੈ। ਇਨ੍ਹਾਂ ਮੁਕੱਦਮਿਆਂ ਕਾਰਨ ਕਦੀ ਸਾਰੇ ਭਰਾਵਾਂ ਦੀ ਮਿਹਨਤ ਨਾਲ ਖੜਾ ਹੋਇਆ ਹਿੰਦੂਜਾ ਗਰੁੱਪ ਖਿੰਡਣ ਕੱਢੇ ਪੁੱਜ ਗਿਆ ਸੀ। ਇਨ੍ਹਾਂ ਮੁਕੱਦਮਿਆਂ ’ਚ ਫੰਡਿੰਗ ਦੀ ਕਮੀ ਤੋਂ ਲੈ ਕੇ ਨਕਦੀ ਦੀ ਹੇਰਾਫੇਰੀ ਤੱਕ ਦੇ ਦੋਸ਼ ਸ਼ਾਮਲ ਸਨ।
ਹਿੰਦੂਜਾ ਗਰੁੱਪ ਦੇ ਪ੍ਰਮੁੱਖ ਕਾਰੋਬਾਰ ’ਚ ਅਸ਼ੋਕ ਲੇਲੈਂਡ, ਜੀ. ਓ. ਸੀ. ਐੱਲ. ਕਾਰਪੋਰੇਸ਼ਨ (ਪਹਿਲਾਂ ਗਲਫ ਆਇਲ), ਹਿੰਦੂਜਾ ਬੈਂਕ (ਸਵਿਟਜ਼ਰਲੈਂਡ) ਅਤੇ ਇੰਡਸਇੰਡ ਬੈਂਕ ਆਦਿ ਸ਼ਾਮਲ ਹਨ। ਫੋਰਬਸ ਦੇ ਰੀਅਲ ਟਾਈਮ ਬਿਲੇਨੀਅਰ ਇੰਡੈਕਸ ਮੁਤਾਬਕ ਦੁਨੀਆ ਦੇ ਸਭ ਤੋਂ ਅਮੀਰ ਲੋਕਾਂ ਦੀ ਲਿਸਟ ’ਚ ਹਿੰਦੂਜਾ ਭਰਾ 110ਵੇਂ ਸਥਾਨ ’ਤੇ ਹਨ। ਉਨ੍ਹਾਂ ਦੀ ਕੁੱਲ ਜਾਇਦਾਦ ਕਰੀਬ 15 ਅਰਬ ਡਾਲਰ (ਕਰੀਬ 1.2 ਲੱਖ ਕਰੋੜ ਰੁਪਏ) ਦੀ ਹੈ।