Nvidia ਦਾ ਵੱਡਾ ਨਿਵੇਸ਼, ਭਾਰਤ ’ਚ ਕਈ ਕੰਪਨੀਆਂ ਨਾਲ ਕੀਤੀ ਡੀਲ
Sunday, Oct 27, 2024 - 11:54 AM (IST)
ਨਵੀਂ ਦਿੱਲੀ (ਇੰਟ.) - ਚਿਪ ਬਣਾਉਣ ਵਾਲੀ ਦਿੱਗਜ ਕੰਪਨੀ ਐਨਵੀਡੀਆ ਦੁਨੀਆ ਦੀ ਸਭ ਤੋਂ ਵੈਲਿਊਏਬਲ ਕੰਪਨੀ ਬਣ ਗਈ ਹੈ। ਐੱਪਲ ਨੂੰ ਪਿੱਛੇ ਛੱਡ ਕੇ ਐਨਵੀਡੀਆ ਨੇ ਇਹ ਮੁਕਾਮ ਹਾਸਲ ਕੀਤਾ ਹੈ । ਸ਼ੇਅਰ ’ਚ ਭਾਰੀ ਤੇਜ਼ੀ ਕਾਰਨ ਐਨਵੀਡੀਆ ਦਾ ਮਾਰਕੀਟ ਕੈਪ ਐੱਪਲ ਤੋਂ ਅੱਗੇ ਨਿਕਲ ਗਿਆ ਹੈ।
ਐਨਵੀਡੀਆ ਦੀ ਸਟਾਕ ਮਾਰਕੀਟ ਵੈਲਿਊ 3.53 ਲੱਖ ਕਰੋੜ ਡਾਲਰ ਤੱਕ ਪਹੁੰਚ ਗਈ ਹੈ। ਉਥੇ ਹੀ ਐੱਪਲ ਦੀ ਸਟਾਕ ਮਾਰਕੀਟ ਵੈਲਿਊ 3.52 ਲੱਖ ਕਰੋੜ ਡਾਲਰ ਹੈ।
ਭਾਰਤ ’ਚ ਕਈ ਕੰਪਨੀਆਂ ਨਾਲ ਕੀਤੀ ਡੀਲ
ਚਿਪ ਬਣਾਉਣ ਵਾਲੀ ਦਿੱਗਜ ਕੰਪਨੀ ਐਨਵੀਡੀਆ ਨੇ ਭਾਰਤੀ ਉਦਮਾਂ ਨਾਲ ਕਈ ਰਣਨੀਤਿਕ ਸਾਂਝੇਦਾਰੀਆਂ ਕੀਤੀਆਂ ਹਨ। ਇਹ ਸਾਂਝੇਦਾਰੀਆਂ ਆਰਟੀਫਿਸ਼ੀਅਲ ਇੰਟੈਲੀਜੈਂਸੀ (ਏ. ਆਈ.) ਅਤੇ ਡਾਟਾ ਕਾਰੋਬਾਰ ’ਚ ਭਾਰਤ ਦੀ ਵਿਸ਼ਾਲ ਸਮਰੱਥਾ ਤੋਂ ਮੁਨਾਫਾ ਚੁੱਕਣ ਲਈ ਕੰਪਨੀ ਦੀ ਵੱਚਨਬਧਤਾ ਨੂੰ ਦੱਸਦੀਆਂ ਹਨ। ਮੁੰਬਈ ’ਚ ਐਨਵੀਡੀਆ ਏ. ਆਈ. ਸੰਮੇਲਨ 2024 ਦੌਰਾਨ ਇਹ ਐਲਾਨ ਕੀਤੇ ਗਏ।
ਪ੍ਰੋਗਰਾਮ ’ਚ ਇਸ ਦੇ ਸੰਸਥਾਪਕ ਅਤੇ ਸੀ. ਈ. ਓ. ਜੇਨਸੇਨ ਹੁਆਂਗ ਨੇ ਕੌਮਾਂਤਰੀ ਏ. ਆਈ. ਅਗਵਾਈਕਰਤਾ ਦੇ ਰੂਪ ’ਚ ਭਾਰਤ ਦੇ ਭਵਿੱਖ ’ਤੇ ਆਪਣੇ ਵਿਚਾਰ ਰੱਖੇ। ਹੁਆਂਗ ਨੇ ਕਿਹਾ ਕਿ ਭਾਰਤ ਨੂੰ ਲੰਬੇ ਸਮੇਂ ਤੋਂ ਇਕ ਸਾਫਟਵੇਅਰ ਬਰਾਮਦ ਕੇਂਦਰ ਦੇ ਰੂਪ ’ਚ ਪਛਾਣਿਆ ਜਾਂਦਾ ਹੈ ਅਤੇ ਹੁਣ ਦੇਸ਼ ਏ. ਆਈ. ਬਰਾਮਦ ’ਚ ਇਕ ਮਹੱਤਵਪੂਰਨ ਕੇਂਦਰ ਬਣਨ ਦੀ ਦਹਿਲੀਜ਼ ’ਤੇ ਹੈ।