ਪੱਛਮੀ ਏਸ਼ੀਆ ਸੰਕਟ : ਭਾਰਤ ’ਚ ਮਹਿੰਗਾਈ ਵਧਣ ਦਾ ਖਦਸ਼ਾ, ਇਨ੍ਹਾਂ ਸੈਕਟਰ ’ਤੇ ਦਿਖਾਈ ਦੇ ਸਕਦੈ ਅਸਰ

Monday, Mar 09, 2026 - 12:23 PM (IST)

ਪੱਛਮੀ ਏਸ਼ੀਆ ਸੰਕਟ : ਭਾਰਤ ’ਚ ਮਹਿੰਗਾਈ ਵਧਣ ਦਾ ਖਦਸ਼ਾ, ਇਨ੍ਹਾਂ ਸੈਕਟਰ ’ਤੇ ਦਿਖਾਈ ਦੇ ਸਕਦੈ ਅਸਰ

ਬਿਜ਼ਨੈੱਸ ਡੈਸਕ - ਪੱਛਮੀ ਏਸ਼ੀਆ ’ਚ ਜਾਰੀ ਸੰਘਰਸ਼ ਕਾਰਨ ਕੱਚੇ ਤੇਲ ਅਤੇ ਗੈਸ ਦੀਆਂ ਕੀਮਤਾਂ ’ਚ ਤੇਜ਼ ਵਾਧੇ ਨਾਲ ਭਾਰਤੀ ਅਰਥਵਿਵਸਥਾ ’ਤੇ ਦਬਾਅ ਵਧਣ ਅਤੇ ਮਹਿੰਗਾਈ ਵਧਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।

ਇਹ ਵੀ ਪੜ੍ਹੋਕੀਮਤਾਂ 'ਚ ਵਾਧੇ ਦਰਮਿਆਨ ਇਕ ਹੋਰ ਵੱਡਾ ਝਟਕਾ! ਬਦਲ ਗਏ LPG ਗੈਸ ਸਿਲੰਡਰ ਦੇ ਬੁਕਿੰਗ ਨਿਯਮ

ਐੱਨ. ਆਰ. ਭਾਨੂਮੂਰਤੀ ਅਰਥਸ਼ਾਸਤਰੀ ਅਤੇ ਮਦਰਾਸ ਸਕੂਲ ਆਫ ਇਕਨਾਮਿਕਸ ਦੇ ਡਾਇਰੈਕਟਰ ਨੇ ਦੱਸਿਆ ਕਿ ਅਮਰੀਕਾ ਅਤੇ ਇਜ਼ਰਾਈਲ ਵੱਲੋਂ ਈਰਾਨ ’ਤੇ ਕੀਤੇ ਹਮਲਿਆਂ ਤੋਂ ਬਾਅਦ ਬ੍ਰੇਂਟ ਕਰੂਡ (ਕੱਚਾ ਤੇਲ) ਦਾ ਭਾਅ ਲੱਗਭਗ 92.69 ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਗਿਆ, ਜੋ ਕਿ ਇਕ ਹਫਤਾ ਪਹਿਲਾਂ 70 ਡਾਲਰ ਦੇ ਕਰੀਬ ਸੀ।

ਇਹ ਵੀ ਪੜ੍ਹੋ :   PNB ਖ਼ਾਤਾਧਾਰਕਾਂ ਨੂੰ ਝਟਕਾ ! Cash Withdrawal ਦੇ ਨਿਯਮਾਂ 'ਚ ਹੋ ਗਿਆ ਵੱਡਾ ਬਦਲਾਅ

ਭਾਨੂਮੂਰਤੀ ਅਨੁਸਾਰ ਤੇਲ ਅਤੇ ਗੈਸ ਦੀਆਂ ਕੀਮਤਾਂ ’ਚ ਤੇਜ਼ੀ ਕਾਰਨ ਰੁਪਏ ਦੀ ਐਕਸਚੇਂਜ ਦਰ ’ਤੇ ਦਬਾਅ ਆਵੇਗਾ ਅਤੇ ਵਿਦੇਸ਼ੀ ਪੂੰਜੀ ਦੀ ਨਿਕਾਸੀ ਨਾਲ ਸ਼ੇਅਰ ਬਾਜ਼ਾਰ ’ਚ ਗਿਰਾਵਟ ਦੇਖਣ ਨੂੰ ਮਿਲ ਸਕਦੀ ਹੈ। ਇਸ ਤੋਂ ਇਲਾਵਾ ਵਪਾਰਕ ਘਾਟਾ ਵੀ ਵਧ ਸਕਦਾ ਹੈ। ਘਰੇਲੂ ਪੱਧਰ ’ਤੇ ਰਸੋਈ ਗੈਸ (ਐੱਲ. ਪੀ. ਜੀ.) ਦੀ ਕੀਮਤ ’ਚ 60 ਰੁਪਏ ਅਤੇ ਕਮਰਸ਼ੀਅਲ ਸਿਲੰਡਰ ’ਚ 114.5 ਰੁਪਏ ਦਾ ਵਾਧਾ ਕੀਤਾ ਗਿਆ ਹੈ। ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਫਿਲਹਾਲ ਸਥਿਰ ਰੱਖੀਆਂ ਗਈਆਂ ਹਨ।

ਇਹ ਵੀ ਪੜ੍ਹੋ :  ਸੋਨਾ ਖ਼ਰੀਦਣ ਵਾਲਿਆਂ ਲਈ ਵੱਡੀ ਖ਼ਬਰ, ਸਰਕਾਰ ਨੇ ਵਧਾਇਆ ਲਾਜ਼ਮੀ ਹਾਲਮਾਰਕਿੰਗ ਦਾ ਦਾਇਰਾ

ਮਾਹਿਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਕੱਚੇ ਤੇਲ ਦੀ ਕੀਮਤ 100 ਡਾਲਰ ਪ੍ਰਤੀ ਬੈਰਲ ਤੱਕ ਪਹੁੰਚਦੀ ਹੈ, ਤਾਂ ਮਹਿੰਗਾਈ ਦਰ ’ਤੇ ਵੱਡਾ ਅਸਰ ਪੈ ਸਕਦਾ ਹੈ। ਹੋਰਮੁਜ਼ ਜਲਡਮਰੂਮੱਧ ’ਚ ਕਿਸੇ ਵੀ ਤਰ੍ਹਾਂ ਦੀ ਰੁਕਾਵਟ ਦੇਸ਼ ਦੀ ਸਪਲਾਈ ਚੇਨ ਅਤੇ ਊਰਜਾ ਕੀਮਤਾਂ ’ਤੇ ਵਾਧੂ ਦਬਾਅ ਪਾ ਸਕਦੀ ਹੈ।

ਭਾਰਤ ਨੇ ਕੱਚੇ ਤੇਲ ਦੇ ਬਦਲਵੇਂ ਸਰੋਤ ਖੋਜੇ

ਪੱਛਮੀ ਏਸ਼ੀਆ ਸੰਕਟ ਵਿਚਾਲੇ ਭਾਰਤ ਨੇ ਆਪਣੀ ਕੱਚੇ ਤੇਲ ਦੀ ਸਪਲਾਈ ਯਕੀਨੀ ਬਣਾਉਣ ਲਈ ਅਮਰੀਕਾ, ਰੂਸ ਅਤੇ ਪੱਛਮੀ ਅਫਰੀਕਾ ਦੇ ਦੇਸ਼ਾਂ ਤੋਂ ਵਾਧੂ ਤੇਲ ਦਰਾਮਦ ਕਰਨ ਦੀ ਪਹਿਲ ਸ਼ੁਰੂ ਕੀਤੀ ਹੈ।

ਇਹ ਵੀ ਪੜ੍ਹੋ :  ਮੱਧ ਪੂਰਬ ਤਣਾਅ ਕਾਰਨ ਵਧੀਆਂ ਸੋਨੇ ਦੀਆਂ ਕੀਮਤਾਂ , ਅਪ੍ਰੈਲ ਤੋਂ ਬਾਅਦ ਇੰਨੀ ਹੋਵੇਗੀ Gold ਦੀ ਕੀਮਤ

ਪੈਟਰੋਲੀਅਮ ਰਿਫਾਇਨਰੀਆਂ ਨੇ ਆਪਣੀ ਪ੍ਰਸਤਾਵਿਤ ਮੁਰੰਮਤ ਬੰਦੀ ਟਾਲ ਕੇ ਉਤਪਾਦਨ ਬਣਾਈ ਰੱਖਿਆ ਅਤੇ ਦੇਸ਼ ’ਚ ਲੱਗਭਗ 14.4 ਕਰੋੜ ਬੈਰਲ ਤੇਲ ਭੰਡਾਰ ਕਰ ਲਿਆ ਹੈ, ਜੋ ਲੱਗਭਗ 50 ਦਿਨਾਂ ਦੀ ਮੰਗ ਨੂੰ ਪੂਰਾ ਕਰਦਾ ਹੈ। ਸਾਮਰਿਕ ਪੈਟਰੋਲੀਅਮ ਭੰਡਾਰ ਅਤੇ ਸਰਕਾਰੀ ਸਟਾਕ ਮਿਲਾ ਕੇ ਇਹ ਸਮਰੱਥਾ 74 ਦਿਨਾਂ ਦੀ ਸ਼ੁੱਧ ਦਰਾਮਦ ਦੇ ਬਰਾਬਰ ਹੈ।

ਖਾਦ ਉਪਲੱਬਧਤਾ ਲੋੜੀਂਦੀ ਪਰ ਲੰਬਾ ਸੰਘਰਸ਼ ਬਣ ਸਕਦੈ ਸਮੱਸਿਆ

ਕੋਚੀ ’ਚ ਐੱਫ. ਏ. ਸੀ. ਟੀ. ਦੇ ਮੈਨੇਜਿੰਗ ਡਾਇਰੈਕਟਰ ਐੱਸ. ਸ਼ਕਤੀਮਣੀ ਨੇ ਕਿਹਾ ਕਿ ਫਿਲਹਾਲ ਭਾਰਤ ’ਚ ਯੂਰੀਆ ਦਾ ਲੋੜੀਂਦਾ ਭੰਡਾਰ ਮੌਜੂਦ ਹੈ ਅਤੇ ਆਉਣ ਵਾਲੇ ਹਾੜ੍ਹੀ ਸੀਜ਼ਨ ’ਚ ਕੋਈ ਕਮੀ ਨਹੀਂ ਹੋਵੇਗੀ। ਹਾਲਾਂਕਿ ਜੇਕਰ ਸੰਘਰਸ਼ 6 ਮਹੀਨਿਆਂ ਤੱਕ ਜਾਰੀ ਰਹਿੰਦਾ ਹੈ, ਤਾਂ ਅਗਲੇ ਸਾਉਣੀ ਸੀਜ਼ਨ ’ਚ ਖਾਦਾਂ ਦੀ ਸਪਲਾਈ ਪ੍ਰਭਾਵਿਤ ਹੋ ਸਕਦੀ ਹੈ। ਕੰਪਨੀ ਰਾਕ ਫਾਸਫੇਟ ਅਤੇ ਫਾਸਫੋਰਿਕ ਐਸਿਡ ਵਰਗੇ ਕੱਚੇ ਮਾਲ ਲਈ ਪੱਛਮੀ ਏਸ਼ੀਆ ਦੇ ਦੇਸ਼ਾਂ ’ਤੇ ਨਿਰਭਰ ਹੈ।

ਇਹ ਵੀ ਪੜ੍ਹੋ :   ਈਰਾਨ ਤਣਾਅ ਦਰਮਿਆਨ ਅਮਰੀਕਾ ਦੀ ਵੱਡੀ ਗੋਲਡ ਡੀਲ, ਕੀਮਤਾਂ 'ਤੇ ਹੋ ਸਕਦੈ ਅਸਰ?

ਸਟੀਲ ਉਦਯੋਗ ’ਤੇ ਦਬਾਅ, ਕੀਮਤਾਂ ’ਚ ਵਾਧੇ ਦਾ ਖਤਰਾ

ਬਿਗਮਿੰਟ ਰਿਸਰਚ ਨੇ ਕਿਹਾ ਹੈ ਕਿ ਪੱਛਮੀ ਏਸ਼ੀਆ ’ਚ ਵਧਦਾ ਸੰਕਟ ਭਾਰਤੀ ਅਤੇ ਗਲੋਬਲ ਸਟੀਲ ਉਦਯੋਗ ਲਈ ਚੁਣੌਤੀ ਬਣ ਸਕਦਾ ਹੈ। ਸੰਕਟ ਕਾਰਨ ਈਂਧਨ ਦੀ ਲਾਗਤ ’ਚ ਵਾਧਾ ਹੋ ਰਿਹਾ ਹੈ, ਜਿਸ ਨਾਲ ਕੱਚੇ ਤੇਲ, ਐੱਲ. ਐੱਨ. ਜੀ. ਅਤੇ ਮਾਲ ਢੋਆ-ਢੁਆਈ ਦੀ ਲਾਗਤ ਵੀ ਵਧੀ ਹੈ। ਵਿਸ਼ਲੇਸ਼ਕਾਂ ਨੇ ਦੱਸਿਆ ਕਿ ਜੰਗ ਤੋਂ ਪਹਿਲਾਂ ਕੱਚੇ ਤੇਲ ਦੀ ਕੀਮਤ ਔਸਤਨ 70 ਡਾਲਰ ਪ੍ਰਤੀ ਬੈਰਲ ਸੀ, ਜੋ ਹੁਣ ਲੱਗਭਗ 90 ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਗਈ ਹੈ। ਮਾਲ ਢੋਆ-ਢੁਆਈ ਦੀ ਲਾਗਤ ’ਚ ਵੀ ਹਾਲ ਹੀ ’ਚ ਲੱਗਭਗ 40 ਫੀਸਦੀ ਦਾ ਵਾਧਾ ਹੋਇਆ ਹੈ।

ਇਹ ਵੀ ਪੜ੍ਹੋ :    ਭਾਰਤ ਤੱਕ ਪਹੁੰਚਿਆ ਈਰਾਨ-ਇਜ਼ਰਾਈਲ ਜੰਗ ਦਾ ਸੇਕ, Cooking oil ਸਮੇਤ ਇਨ੍ਹਾਂ ਚੀਜ਼ਾਂ ਦੇ ਵਧੇ ਰੇਟ.

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News