ਸ਼ੇਅਰ ਬਾਜ਼ਾਰ ''ਚ ਵੱਡੀ ਗਿਰਾਵਟ: ਸੈਂਸੈਕਸ 497 ਅੰਕ ਟੁੱਟਿਆ, ਨਿਫਟੀ ਵੀ 22,500 ਦੇ ਪਾਰ, ਜਾਣੋ ਵਜ੍ਹਾ

Monday, Apr 06, 2026 - 10:00 AM (IST)

ਸ਼ੇਅਰ ਬਾਜ਼ਾਰ ''ਚ ਵੱਡੀ ਗਿਰਾਵਟ: ਸੈਂਸੈਕਸ 497 ਅੰਕ ਟੁੱਟਿਆ, ਨਿਫਟੀ ਵੀ 22,500 ਦੇ ਪਾਰ, ਜਾਣੋ ਵਜ੍ਹਾ

ਬਿਜ਼ਨੈੱਸ ਡੈਸਕ  : ਹਫਤੇ ਦੇ ਪਹਿਲੇ ਕਾਰੋਬਾਰੀ ਦਿਨ ਯਾਨੀ ਸੋਮਵਾਰ, 6 ਅਪ੍ਰੈਲ ਨੂੰ ਭਾਰਤੀ ਸ਼ੇਅਰ ਬਾਜ਼ਾਰ 'ਚ ਭਾਰੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਕਾਰੋਬਾਰ ਦੌਰਾਨ ਸੈਂਸੈਕਸ 450 ਅੰਕ ਡਿੱਗ ਕੇ 73,850 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ, ਜਦਕਿ ਨਿਫਟੀ ਵੀ 100 ਅੰਕਾਂ ਦੀ ਗਿਰਾਵਟ ਨਾਲ 22,600 ਦੇ ਪੱਧਰ 'ਤੇ ਆ ਗਿਆ ਹੈ। ਅੱਜ ਖਾਸ ਤੌਰ 'ਤੇ ਆਇਲ ਐਂਡ ਗੈਸ ਅਤੇ ਫਾਰਮਾ ਸੈਕਟਰ ਦੇ ਸ਼ੇਅਰਾਂ ਵਿੱਚ ਵੱਡੀ ਬਿਕਵਾਲੀ ਦੇਖੀ ਜਾ ਰਹੀ ਹੈ।

ਅੱਜ ਤੋਂ ਸ਼ੁਰੂ ਹੋ ਰਹੀ ਹੈ RBI ਦੀ ਅਹਿਮ ਮੀਟਿੰਗ

ਬਾਜ਼ਾਰ ਦੀਆਂ ਨਜ਼ਰਾਂ ਅੱਜ ਤੋਂ ਸ਼ੁਰੂ ਹੋ ਰਹੀ ਭਾਰਤੀ ਰਿਜ਼ਰਵ ਬੈਂਕ (RBI) ਦੀ ਮੌਦਰਿਕ ਨੀਤੀ ਕਮੇਟੀ (MPC) ਦੀ ਮੀਟਿੰਗ 'ਤੇ ਟਿਕੀਆਂ ਹੋਈਆਂ ਹਨ। ਨਵੇਂ ਵਿੱਤੀ ਸਾਲ ਦੀ ਇਸ ਪਹਿਲੀ ਮੀਟਿੰਗ ਦੇ ਫੈਸਲੇ 8 ਅਪ੍ਰੈਲ ਨੂੰ ਗਵਰਨਰ ਵੱਲੋਂ ਸੁਣਾਏ ਜਾਣਗੇ। ਹਾਲਾਂਕਿ, ਮਾਹਰਾਂ ਦਾ ਮੰਨਣਾ ਹੈ ਕਿ ਇਸ ਵਾਰ ਵਿਆਜ ਦਰਾਂ ਵਿੱਚ ਬਦਲਾਅ ਦੀ ਸੰਭਾਵਨਾ ਬਹੁਤ ਘੱਟ ਹੈ।

ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ ਨੇ ਵਧਾਈ ਚਿੰਤਾ

ਕੌਮਾਂਤਰੀ ਬਾਜ਼ਾਰ 'ਚ ਕੱਚੇ ਤੇਲ ਦੀਆਂ ਕੀਮਤਾਂ 'ਚ ਉਛਾਲ ਦੇਖਣ ਨੂੰ ਮਿਲ ਰਿਹਾ ਹੈ। ਕੱਚਾ ਤੇਲ ਅੱਧਾ ਫੀਸਦੀ ਵਧ ਕੇ 109 ਡਾਲਰ ਪ੍ਰਤੀ ਬੈਰਲ 'ਤੇ ਪਹੁੰਚ ਗਿਆ ਹੈ। ਦੱਸਣਯੋਗ ਹੈ ਕਿ 28 ਫਰਵਰੀ ਨੂੰ ਇਰਾਨ ਜੰਗ ਸ਼ੁਰੂ ਹੋਣ ਤੋਂ ਪਹਿਲਾਂ ਇਹ 70 ਡਾਲਰ ਦੇ ਕਰੀਬ ਸੀ। ਜੰਗ ਦੇ ਹਾਲਾਤ ਅਤੇ ਵਧਦੀਆਂ ਕੀਮਤਾਂ ਕਾਰਨ ਨਿਵੇਸ਼ਕਾਂ ਵਿੱਚ ਡਰ ਦਾ ਮਾਹੌਲ ਹੈ।

ਗਲੋਬਲ ਬਾਜ਼ਾਰਾਂ ਦਾ ਹਾਲ

ਜਿੱਥੇ ਭਾਰਤੀ ਬਾਜ਼ਾਰ ਗਿਰਾਵਟ ਵਿੱਚ ਹੈ, ਉੱਥੇ ਹੀ ਏਸ਼ੀਆਈ ਬਾਜ਼ਾਰਾਂ ਜਿਵੇਂ ਦੱਖਣੀ ਕੋਰੀਆ ਦੇ ਕੋਸਪੀ (0.83%) ਅਤੇ ਜਾਪਾਨ ਦੇ ਨਿੱਕੇਈ (1.11%) ਵਿੱਚ ਤੇਜ਼ੀ ਦੇਖੀ ਗਈ ਹੈ। ਅਮਰੀਕੀ ਬਾਜ਼ਾਰਾਂ ਵਿੱਚ ਵੀ ਬੀਤੇ ਦਿਨੀਂ ਰਲਿਆ-ਮਿਲਿਆ ਕਾਰੋਬਾਰ ਰਿਹਾ ਸੀ।

ਮਾਹਰਾਂ ਦੀ ਰਾਏ: ਨਿਵੇਸ਼ਕ ਰਹਿਣ ਸਾਵਧਾਨ

ਬਾਜ਼ਾਰ ਮਾਹਰਾਂ ਮੁਤਾਬਕ ਇਸ ਹਫਤੇ ਬਾਜ਼ਾਰ 'ਚ ਕਾਫੀ ਉਤਾਰ-ਚੜ੍ਹਾਅ ਰਹਿਣ ਦੀ ਸੰਭਾਵਨਾ ਹੈ। ਰੇਲੀਗੇਅਰ ਬ੍ਰੋਕਿੰਗ ਦੇ ਅਜੀਤ ਮਿਸ਼ਰਾ ਅਨੁਸਾਰ, ਨਿਫਟੀ ਲਈ 21,930 ਦਾ ਪੱਧਰ ਅਹਿਮ ਸਪੋਰਟ ਹੈ। ਨਿਵੇਸ਼ਕਾਂ ਨੂੰ ਮੌਜੂਦਾ ਅਨਿਸ਼ਚਿਤਤਾ ਦੇ ਦੌਰ ਵਿੱਚ ਸਾਵਧਾਨੀ ਵਰਤਣ ਅਤੇ ਮਜ਼ਬੂਤ ਲਾਰਜ-ਕੈਪ ਸ਼ੇਅਰਾਂ ਵਿੱਚ ਹੀ ਨਿਵੇਸ਼ ਕਰਨ ਦੀ ਸਲਾਹ ਦਿੱਤੀ ਗਈ ਹੈ।

ਇਸ ਤੋਂ ਪਹਿਲਾਂ ਵੀਰਵਾਰ ਨੂੰ ਬਾਜ਼ਾਰ ਤੇਜ਼ੀ ਨਾਲ ਬੰਦ ਹੋਇਆ ਸੀ (ਸ਼ੁੱਕਰਵਾਰ ਨੂੰ ਗੁੱਡ ਫਰਾਈਡੇ ਕਾਰਨ ਛੁੱਟੀ ਸੀ), ਪਰ ਅੱਜ ਫਿਰ ਤੋਂ ਗਿਰਾਵਟ ਦਾ ਦੌਰ ਸ਼ੁਰੂ ਹੋ ਗਿਆ ਹੈ।

 

 

 


author

Harinder Kaur

Content Editor

Related News