ਟਰੰਪ ਦੀ ਚਿਤਾਵਨੀ ਨੇ ਸੋਨੇ ਦੇ ਬਾਜ਼ਾਰ ''ਚ ਮਚਾਈ ਹਲਚਲ, ਕੀਮਤਾਂ ''ਚ 2.3% ਦੀ ਵੱਡੀ ਗਿਰਾਵਟ
Thursday, Apr 02, 2026 - 09:20 AM (IST)
ਨਿਊਯਾਰਕ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸੰਬੋਧਨ ਨੇ ਵਿਸ਼ਵ ਬਾਜ਼ਾਰ ਸਮੇਤ ਸੋਨੇ ਦੇ ਬਾਜ਼ਾਰ ਵਿੱਚ ਖਲਬਲੀ ਮਚਾ ਦਿੱਤੀ ਹੈ। ਯੁੱਧ ਖ਼ਤਮ ਹੋਣ ਦੀ ਕੋਈ ਸਪੱਸ਼ਟ ਤਸਵੀਰ ਸਾਹਮਣੇ ਨਾ ਆਉਣ ਅਤੇ ਟਰੰਪ ਦੇ ਸਖ਼ਤ ਰੁਖ਼ ਕਾਰਨ, ਸੁਰੱਖਿਅਤ ਨਿਵੇਸ਼ ਮੰਨੇ ਜਾਣ ਵਾਲੇ ਸੋਨੇ ਦੀਆਂ ਕੀਮਤਾਂ ਵਿੱਚ 2.3% ਤੱਕ ਦੀ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ। ਜਿਹੜਾ ਸੋਨਾ ਕੁਝ ਸਮਾਂ ਪਹਿਲਾਂ ਵਾਧੇ ਵੱਲ ਸੀ, ਉਹ ਅਚਾਨਕ ਲੁੜਕ ਗਿਆ ਕਿਉਂਕਿ ਨਿਵੇਸ਼ਕਾਂ ਨੂੰ ਹੁਣ ਬਾਜ਼ਾਰ ਵਿੱਚ ਹੋਰ ਅਨਿਸ਼ਚਿਤਤਾ ਨਜ਼ਰ ਆ ਰਹੀ ਹੈ।
ਇਹ ਵੀ ਪੜ੍ਹੋ: ਕੀ ਅਨੀਤਾ ਅਡਵਾਨੀ ਸੀ ਰਾਜੇਸ਼ ਖੰਨਾ ਦੀ ਪਤਨੀ ? ਬੰਬੇ ਹਾਈਕੋਰਟ ਨੇ ਸੁਣਾਇਆ ਵੱਡਾ ਫੈਸਲਾ
ਟਰੰਪ ਦੀ ਚਿਤਾਵਨੀ ਅਤੇ ਬਾਜ਼ਾਰ ਦਾ ਪਲਟਵਾਰ
ਆਪਣੇ ਸੰਬੋਧਨ ਵਿੱਚ ਟਰੰਪ ਨੇ ਦਾਅਵਾ ਕੀਤਾ ਕਿ ਇਕ ਮਹੀਨੇ ਤੋਂ ਜਾਰੀ ਸੰਘਰਸ਼ ਹੁਣ ਆਪਣੇ ਅੰਤਿਮ ਪੜਾਅ ਵਿੱਚ ਹੈ ਅਤੇ ਫੌਜੀ ਟੀਚੇ ਲਗਭਗ ਹਾਸਲ ਕਰ ਲਏ ਗਏ ਹਨ। ਹਾਲਾਂਕਿ, ਉਨ੍ਹਾਂ ਨੇ ਇਰਾਨ ਨੂੰ ਸਖ਼ਤ ਚਿਤਾਵਨੀ ਦਿੰਦਿਆਂ ਕਿਹਾ ਕਿ ਅਗਲੇ 2-3 ਹਫ਼ਤਿਆਂ ਵਿੱਚ ਅਮਰੀਕਾ ਉਸ ਨੂੰ "ਬੇਹੱਦ ਕਰਾਰਾ ਜਵਾਬ" ਦੇਵੇਗਾ। ਸ਼ਾਂਤੀ ਦੀ ਬਜਾਏ ਯੁੱਧ ਜਾਰੀ ਰਹਿਣ ਦੇ ਸੰਕੇਤਾਂ ਨੇ ਨਿਵੇਸ਼ਕਾਂ ਦੇ ਹੋਸ਼ ਉਡਾ ਦਿੱਤੇ ਹਨ। ਟਰੰਪ ਨੇ ਸਹਿਯੋਗੀ ਦੇਸ਼ਾਂ ਨੂੰ ਇਹ ਵੀ ਕਿਹਾ ਕਿ ਉਹ ਹੋਰਮੁਜ਼ ਜਲਡਮਰੂਮੱਧ (Strait of Hormuz) ਦੇ ਬੰਦ ਹੋਣ ਵਰਗੇ ਸੰਕਟ ਨੂੰ ਸੁਲਝਾਉਣ ਲਈ ਖੁਦ ਕਦਮ ਚੁੱਕਣ, ਜੋ ਦੁਨੀਆ ਦੀ ਤੇਲ ਸਪਲਾਈ ਦਾ ਮੁੱਖ ਰਸਤਾ ਹੈ।
ਇਹ ਵੀ ਪੜ੍ਹੋ: ਸੱਚਮੁੱਚ ਪ੍ਰੈਗਨੈਂਟ ਹੈ ਪੂਨਮ ਪਾਂਡੇ ? ਅਦਾਕਾਰਾ ਨੇ ਨਵੀਂ ਵੀਡੀਓ ਸਾਂਝੀ ਕਰ ਦੱਸੀ ਸੱਚਾਈ
ਡਾਲਰ ਅਤੇ ਤੇਲ 'ਚ ਉਛਾਲ, ਸ਼ੇਅਰ ਬਾਜ਼ਾਰ ਧੜੰਮ
ਟਰੰਪ ਦੇ ਇਸ ਭਾਸ਼ਣ ਤੋਂ ਬਾਅਦ ਗਲੋਬਲ ਬਾਜ਼ਾਰ ਦਾ ਨਕਸ਼ਾ ਬਦਲ ਗਿਆ ਹੈ। ਇਕ ਪਾਸੇ ਜਿੱਥੇ ਸ਼ੇਅਰ ਬਾਜ਼ਾਰ ਭਾਰੀ ਗਿਰਾਵਟ ਦੇ ਨਾਲ ਹੇਠਾਂ ਡਿੱਗਿਆ। ਉਥੇ ਹੀ ਅਮਰੀਕੀ ਡਾਲਰ ਅਤੇ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਤੇਜ਼ੀ ਦੇਖੀ ਗਈ। ਹੋਰਮੁਜ਼ ਜਲਡਮਰੂ ਤੋਂ ਤੇਲ ਅਤੇ ਗੈਸ ਦੀ ਸਪਲਾਈ ਰੁਕਣ ਦੇ ਡਰ ਨੇ ਊਰਜਾ ਬਾਜ਼ਾਰ ਨੂੰ ਗਰਮਾ ਦਿੱਤਾ ਹੈ। ਸੋਨੇ ਵਿੱਚ ਗਿਰਾਵਟ ਦੀ ਇੱਕ ਵੱਡੀ ਵਜ੍ਹਾ ਇਹ ਵੀ ਰਹੀ ਕਿ ਦੂਜੇ ਖੇਤਰਾਂ ਵਿੱਚ ਹੋ ਰਹੇ ਘਾਟੇ ਦੀ ਭਰਪਾਈ ਲਈ ਨਿਵੇਸ਼ਕਾਂ ਨੇ ਆਪਣਾ ਸੋਨਾ ਵੇਚ ਕੇ ਨਕਦੀ ਜੁਟਾਉਣੀ ਸ਼ੁਰੂ ਕਰ ਦਿੱਤੀ ਹੈ।
2008 ਤੋਂ ਬਾਅਦ ਸੋਨੇ ਲਈ ਸਭ ਤੋਂ ਖ਼ਰਾਬ ਦੌਰ
ਸੋਨੇ ਲਈ ਇਹ ਸਮਾਂ ਕਾਫ਼ੀ ਚੁਣੌਤੀਪੂਰਨ ਸਾਬਤ ਹੋ ਰਿਹਾ ਹੈ। ਮਾਰਚ ਮਹੀਨੇ ਵਿੱਚ ਸੋਨੇ ਦੀਆਂ ਕੀਮਤਾਂ ਵਿੱਚ ਕਰੀਬ 12% ਦੀ ਗਿਰਾਵਟ ਆਈ ਹੈ, ਜੋ ਸਾਲ 2008 ਤੋਂ ਬਾਅਦ ਦਾ ਸਭ ਤੋਂ ਖ਼ਰਾਬ ਪ੍ਰਦਰਸ਼ਨ ਹੈ। ਕੱਚੇ ਤੇਲ ਦੀਆਂ ਉੱਚੀਆਂ ਕੀਮਤਾਂ ਕਾਰਨ ਵਧਦੀ ਮਹਿੰਗਾਈ ਨੇ ਵਿਆਜ ਦਰਾਂ ਵਿੱਚ ਕਟੌਤੀ ਦੀਆਂ ਉਮੀਦਾਂ ਨੂੰ ਵੀ ਵੱਡਾ ਝਟਕਾ ਦਿੱਤਾ ਹੈ।
ਇਹ ਵੀ ਪੜ੍ਹੋ: 'ਜਾਣਦੀ ਹਾਂ ਕਦੇ ਮਾਂ ਨਹੀਂ ਬਣ ਸਕਦੀ' ; ਮਸ਼ਹੂਰ ਅਦਾਕਾਰਾ ਦਾ ਛਲਕਿਆ ਦਰਦ
ਮਾਹਿਰਾਂ ਦੀ ਰਾਏ
ਬਾਜ਼ਾਰ ਮਾਹਿਰਾਂ ਦਾ ਮੰਨਣਾ ਹੈ ਕਿ ਸੋਨੇ ਨੇ ਹਾਲ ਹੀ ਵਿੱਚ $4,800 ਦਾ ਰਿਕਾਰਡ ਪੱਧਰ ਛੂਹਿਆ ਸੀ, ਪਰ ਹੁਣ ਇਹ ਵਾਧਾ ਥੰਮ ਸਕਦਾ ਹੈ। ਨਿਵੇਸ਼ਕਾਂ ਨੂੰ ਡਰ ਹੈ ਕਿ ਅਮਰੀਕਾ ਹੁਣ ਇਰਾਨ ਵਿੱਚ ਜ਼ਮੀਨੀ ਫੌਜੀ ਕਾਰਵਾਈ ਸ਼ੁਰੂ ਕਰ ਸਕਦਾ ਹੈ, ਜਿਸ ਨਾਲ ਬਾਜ਼ਾਰ ਵਿੱਚ ਜੋਖਮ ਹੋਰ ਵਧੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
