ਟਰੰਪ ਦੇ ਫੈਸਲੇ ਨਾਲ ਅਮਰੀਕੀ ਸ਼ੇਅਰ ਬਾਜ਼ਾਰ ’ਚ ਤੂਫਾਨੀ ਤੇਜ਼ੀ, ਸੂਚਕ ਅੰਕਾਂ ਨੇ ਭਰੀ ਲੰਬੀ ਉਡਾਣ

Tuesday, Mar 24, 2026 - 11:01 AM (IST)

ਟਰੰਪ ਦੇ ਫੈਸਲੇ ਨਾਲ ਅਮਰੀਕੀ ਸ਼ੇਅਰ ਬਾਜ਼ਾਰ ’ਚ ਤੂਫਾਨੀ ਤੇਜ਼ੀ, ਸੂਚਕ ਅੰਕਾਂ ਨੇ ਭਰੀ ਲੰਬੀ ਉਡਾਣ

ਬਿਜ਼ਨੈੱਸ ਡੈਸਕ - ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਈਰਾਨ ਨੂੰ ਅਹਿਮ ‘ਹੋਰਮੁਜ਼ ਸਟ੍ਰੇਟ’ ਨੂੰ ਫਿਰ ਤੋਂ ਖੋਲ੍ਹਣ ਲਈ ਸਮਾਂ-ਹੱਦ ਵਧਾਉਣ ਤੋਂ ਬਾਅਦ ਅਮਰੀਕੀ ਸ਼ੇਅਰ ਬਾਜ਼ਾਰ ’ਚ ਤੂਫ਼ਾਨੀ ਤੇਜ਼ੀ ਆਈ ਅਤੇ ਇਨ੍ਹਾਂ ਦੇ ਸੂਚਕ ਅੰਕਾਂ ਨੇ ਲੰਬੀ ਉਡਾਣ ਭਰ ਲਈ।

ਇਹ ਵੀ ਪੜ੍ਹੋ :   ਭਾਰਤ 'ਚ ਮਹਿੰਗਾ ਹੋ ਗਿਆ ਪੈਟਰੋਲ, ਵੱਧ ਗਏ ਰੇਟ

ਗਲੋਬਲ ਤੇਲ ਕੀਮਤਾਂ ’ਚ ਵੀ ਵੱਡੀ ਗਿਰਾਵਟ ਦਰਜ ਕੀਤੀ ਗਈ। ਟਰੰਪ ਨੇ ਕਿਹਾ ਕਿ ਅਮਰੀਕਾ ਅਗਲੇ 5 ਦਿਨਾਂ ਤੱਕ ਈਰਾਨੀ ਬਿਜਲੀ ਪਲਾਂਟਾਂ ਅਤੇ ਹੋਰ ਊਰਜਾ ਬੁਨਿਆਦੀ ਢਾਂਚਿਆਂ ’ਤੇ ਹਮਲੇ ਨਹੀਂ ਕਰੇਗਾ।

ਇਹ ਵੀ ਪੜ੍ਹੋ :  22 ਰੁਪਏ ਮਹਿੰਗਾ ਹੋ ਗਿਆ Diesel, ਨਵੀਂਆਂ ਦਰਾਂ ਅੱਜ ਤੋਂ ਲਾਗੂ

ਇਸ ਖ਼ਬਰ ਦੇ ਆਉਂਦਿਆਂ ਹੀ ‘ਐੱਸ. ਐਂਡ ਪੀ. 500’ ਅਤੇ ‘ਡਾਓ ਜੋਨਸ ਇੰਡਸਟਰੀਅਲ ਐਵਰੇਜ’ ਦੇ ਵਾਅਦਾ ਕਾਰੋਬਾਰ ’ਚ ਬਾਜ਼ਾਰ ਖੁੱਲ੍ਹਣ ਤੋਂ ਪਹਿਲਾਂ ਹੀ 2.6 ਫੀਸਦੀ ਦੀ ਤੇਜ਼ੀ ਦੇਖੀ ਗਈ। ਦੂਜੇ ਪਾਸੇ, ਕੱਚੇ ਤੇਲ ਦੀਆਂ ਕੀਮਤਾਂ ਨੇ ਤੁਰੰਤ ਆਪਣਾ ਰੁਖ ਬਦਲ ਲਿਆ ਅਤੇ ਇਨ੍ਹਾਂ ’ਚ 10 ਫੀਸਦੀ ਤੱਕ ਦੀ ਗਿਰਾਵਟ ਆਈ।

ਇਹ ਵੀ ਪੜ੍ਹੋ :   LPG ਸਿਲੰਡਰ ਬੁੱਕ ਕਰਨ ਦੇ ਨਿਯਮਾਂ 'ਚ ਫਿਰ ਹੋ ਗਿਆ ਵੱਡਾ ਬਦਲਾਅ, 24 ਘੰਟੇ ਸੇਵਾ ਹੋਈ ਬੰਦ

ਇਸੇ ਰਾਹਤ ਕਾਰਨ ਸਿੰਗਾਪੁਰ ’ਚ ਟ੍ਰੇਡ ਹੋਣ ਵਾਲੇ ਗਿਫਟ ਨਿਫਟੀ ’ਚ ਖਬਰ ਲਿਖੇ ਜਾਣ ਤੱਕ 800 ਅੰਕਾਂ ਤੋਂ ਵੱਧ ਦਾ ਉਛਾਲ ਆਇਆ ਅਤੇ ਇਹ 23,323 ਦੇ ਪੱਧਰ ’ਤੇ ਕਾਰੋਬਾਰ ਕਰ ਰਿਹਾ ਸੀ। ਪੱਛਮੀ ਦੇਸ਼ਾਂ ਦੇ ਬਾਜ਼ਾਰਾਂ ’ਚ ਵੀ ਹਰਿਆਲੀ ਪਰਤ ਆਈ। ਡਾਓ ਜੋਨਸ ਫਿਊਚਰਜ਼ 886.57 ਅੰਕ (1.94 ਫੀਸਦੀ) ਉਛਲ ਕੇ 46,465.04 ’ਤੇ ਪਹੁੰਚ ਗਿਆ। ਜਰਮਨੀ ਦਾ ਡੀ. ਏ. ਐਕਸ. 428.21 ਅੰਕ ਅਤੇ ਬ੍ਰਿਟੇਨ ਦਾ ਐੱਫ. ਟੀ. ਐੱਸ. ਈ. ਵੀ ਵਾਧੇ ਨਾਲ ਕਾਰੋਬਾਰ ਕਰ ਰਿਹਾ ਹੈ।

ਇਹ ਵੀ ਪੜ੍ਹੋ :  ਡਿੱਗਣ ਵਾਲਾ ਹੈ ਸੋਨਾ, ਲਗਭਗ 25,000 ਰੁਪਏ ਤੱਕ ਟੁੱਟ ਸਕਦੈ ਭਾਅ, ਮਾਹਰਾਂ ਨੇ ਦਿੱਤੇ ਸੰਕੇਤ

ਬੈਂਕਿੰਗ ਅਤੇ ਇੰਡਸਟਰੀਅਲ ਸ਼ੇਅਰਾਂ ’ਚ ਵੀ ਤੇਜ਼ੀ

ਬਾਜ਼ਾਰਾਂ ’ਚ ਇਸ ਹਾਂ-ਪੱਖੀ ਸੰਕੇਤ ਦਾ ਅਸਰ ਵਿਆਪਕ ਰੂਪ ’ਚ ਦੇਖਣ ਨੂੰ ਮਿਲਿਆ। ਬੈਂਕਿੰਗ ਅਤੇ ਇੰਡਸਟਰੀਅਲ ਸ਼ੇਅਰਾਂ ਦੇ ਨਾਲ ਟੈੱਕ ਸ਼ੇਅਰਾਂ ’ਚ ਵੀ ਤੇਜ਼ੀ ਆਈ। ਖਬਰ ਲਿਖੇ ਜਾਣ ਤੱਕ ਜੇ. ਪੀ. ਮਾਰਗਨ ਚੈਸ ਅਤੇ ਮਾਰਗਨ ਸਟੈਨਲੀ ਦੇ ਸ਼ੇਅਰ ਪ੍ਰੀ-ਮਾਰਕੀਟ ’ਚ ਲੱਗਭਗ 2 ਫੀਸਦੀ ਚੜ੍ਹੇ। ਟੈੱਕ ਸੈਕਟਰ ’ਚ ਐੱਨਵੀਡੀਆ ਅਤੇ ਐਪਲ ਦੇ ਸ਼ੇਅਰ ਵੀ 2 ਫੀਸਦੀ ਤੱਕ ਉਛਲੇ। ਹੁਣ ਸਭ ਤੋਂ ਵੱਡਾ ਸਵਾਲ ਇਹ ਹੈ ਕਿ 24 ਮਾਰਚ ਭਾਵ ਮੰਗਲਵਾਰ ਨੂੰ ਜਦੋਂ ਭਾਰਤੀ ਸ਼ੇਅਰ ਬਾਜ਼ਾਰ ਖੁੱਲ੍ਹਣਗੇ, ਤਾਂ ਆਮ ਨਿਵੇਸ਼ਕਾਂ ਲਈ ਸਥਿਤੀ ਕਿਹੋ ਜਿਹੀ ਰਹੇਗੀ? ਇਸ ਦਾ ਸਿੱਧਾ ਜਵਾਬ ਹੈ ਕਿ ਬਾਜ਼ਾਰ ’ਚ ਇਕ ਵੱਡੀ ਅਤੇ ਸ਼ਾਨਦਾਰ ਤੇਜ਼ੀ ਦੇਖਣ ਨੂੰ ਮਿਲੇਗੀ। ਗਿਫਟ ਨਿਫਟੀ ’ਚ ਆਏ ਭਾਰੀ ਉਛਾਲ ਤੋਂ ਬਾਅਦ ਇਹ ਤੈਅ ਮੰਨਿਆ ਜਾ ਰਿਹਾ ਹੈ ਕਿ ਘਰੇਲੂ ਬਾਜ਼ਾਰ ਦੀ ਸ਼ੁਰੂਆਤ ਬੇਹੱਦ ਮਜ਼ਬੂਤ ਹੋਵੇਗੀ।

ਇਹ ਵੀ ਪੜ੍ਹੋ :   IOCL, BPCL ਤੇ HPCL ਨੇ ਲਿਆ ਅਹਿਮ ਫੈਸਲਾ, ਪੈਟਰੋਲ ਪੰਪਾਂ ਨੂੰ ਜਾਰੀ ਹੋ ਗਏ ਨਵੇਂ ਆਦੇਸ਼

ਇਹ ਵੀ ਪੜ੍ਹੋਕੀਮਤਾਂ 'ਚ ਵਾਧੇ ਦਰਮਿਆਨ ਇਕ ਹੋਰ ਵੱਡਾ ਝਟਕਾ! ਬਦਲ ਗਏ LPG ਗੈਸ ਸਿਲੰਡਰ ਦੇ ਬੁਕਿੰਗ ਨਿਯਮ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News