ਵਿਦੇਸ਼ੀ ਨਿਵੇਸ਼ਕਾਂ ਨੇ ਭਾਰਤੀ ਸ਼ੇਅਰ ਬਾਜ਼ਾਰ ’ਚੋਂ ਕੱਢੇ 1.6 ਲੱਖ ਕਰੋੜ ਰੁਪਏ, ਘਰੇਲੂ ਨਿਵੇਸ਼ ਨੇ ਬਚਾਈ ਬਾਜ਼ਾਰ ਦੀ ਲਾਜ
Thursday, Apr 02, 2026 - 10:30 AM (IST)
ਬਿਜ਼ਨੈੱਸ ਡੈਸਕ - ਮਾਲੀ ਸਾਲ 2025-26 ’ਚ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (ਐੱਫ. ਆਈ. ਆਈ.) ਨੇ ਭਾਰਤੀ ਸ਼ੇਅਰ ਬਾਜ਼ਾਰ ’ਚੋਂ 1.6 ਲੱਖ ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਕੱਢ ਲਈ ਹੈ, ਜੋ ਕਿਸੇ ਵੀ ਮਾਲੀ ਸਾਲ ’ਚ ਸਭ ਤੋਂ ਵੱਧ ਹੈ। ਹਾਲਾਂਕਿ ਇਸ ਭਾਰੀ ਬਿਕਵਾਲੀ ਦੇ ਬਾਵਜੂਦ ਘਰੇਲੂ ਸੰਸਥਾਗਤ ਨਿਵੇਸ਼ਕਾਂ (ਡੀ. ਆਈ. ਆਈ.) ਨੇ ਰਿਕਾਰਡ 8.5 ਲੱਖ ਕਰੋੜ ਰੁਪਏ ਦਾ ਨਿਵੇਸ਼ ਕਰ ਕੇ ਬਾਜ਼ਾਰ ਨੂੰ ਡਿੱਗਣ ਤੋਂ ਬਚਾਏ ਰੱਖਿਆ। ਵਿਦੇਸ਼ੀ ਨਿਵੇਸ਼ਕਾਂ ਲਈ ਮਾਲੀ ਸਾਲ 2026 ’ਚ ਭਾਰਤ ਦਾ ਬਾਜ਼ਾਰ ਕਈ ਚੁਣੌਤੀਆਂ ਨਾਲ ਘਿਰਿਆ ਰਿਹਾ। ਪੱਛਮੀ ਏਸ਼ੀਆ ’ਚ ਈਰਾਨ ਜੰਗ, ਟੈਰਿਫ ਨੂੰ ਲੈ ਕੇ ਬੇਭਰੋਸਗੀ, ਮਹਿੰਗੇ ਵੈਲਿਊਏਸ਼ਨ, ਏ. ਆਈ. ਦੇ ਕਾਰਨ 280 ਅਰਬ ਡਾਲਰ ਦੇ ਟੈਕ ਸੈਕਟਰ ’ਤੇ ਅਸਰ ਅਤੇ ਰੁਪਏ ’ਚ ਲੱਗਭਗ 10 ਫੀਸਦੀ ਦੀ ਗਿਰਾਵਟ ਨੇ ਨਿਵੇਸ਼ਕਾਂ ਨੂੰ ਦੂਰੀ ਬਣਾਉਣ ’ਤੇ ਮਜਬੂਰ ਕੀਤਾ।
ਇਹ ਵੀ ਪੜ੍ਹੋ : ਮਹਿੰਗਾਈ ਦਾ ਵੱਡਾ ਝਟਕਾ: 51 ਰੁਪਏ ਮਹਿੰਗਾ ਹੋ ਗਿਆ LPG ਗੈਸ ਸਿਲੰਡਰ, ਜਾਣੋ ਨਵੇਂ ਰੇਟ
ਇਹ ਵੀ ਪੜ੍ਹੋ : ਪੈਟਰੋਲ ਪੰਪ 'ਤੇ ਮਿਲੇਗਾ LPG ਗੈਸ ਸਿਲੰਡਰ ਤੇ ਕੇਰੋਸਿਨ, ਜਾਣੋ ਕੀਮਤਾਂ
ਜੰਗ ਸ਼ੁਰੂ ਹੋਣ ਨਾਲ ਬਿਕਵਾਲੀ ’ਚ ਆਈ ਤੇਜ਼ੀ
ਡਾਟਾ ਦੇ ਮੁਤਾਬਕ, ਇਹ ਲਗਾਤਾਰ ਦੂਜਾ ਮਾਲੀ ਸਾਲ ਹੈ ਜਦੋਂ ਐੱਫ. ਆਈ. ਆਈ. ਨੇ ਬਾਜ਼ਾਰ ’ਚੋਂ ਪੈਸਾ ਕੱਢਿਆ ਹੈ ਅਤੇ ਪਿਛਲੇ 5 ਸਾਲਾਂ ’ਚ ਚੌਥੀ ਵਾਰ ਅਜਿਹਾ ਹੋਇਆ ਹੈ। ਪਿਛਲੇ ਸਾਲ ਵੀ ਐੱਫ. ਆਈ. ਆਈ. ਨੇ 1.24 ਲੱਖ ਕਰੋੜ ਰੁਪਏ ਕੱਢੇ ਸਨ ਅਤੇ ਮਾਲੀ ਸਾਲ 2026 ’ਚ ਵੀ ਇਸੇ ਤਰ੍ਹਾਂ ਦਾ ਟ੍ਰੈਂਡ ਬਣਿਆ ਰਿਹਾ। ਮਾਰਚ ਮਹੀਨੇ ’ਚ ਈਰਾਨ ਜੰਗ ਸ਼ੁਰੂ ਹੋਣ ਤੋਂ ਬਾਅਦ ਐੱਫ. ਆਈ. ਆਈ. ਦੀ ਬਿਕਵਾਲੀ ’ਚ ਤੇਜ਼ੀ ਆਈ। ਇਸ ਦੌਰਾਨ ਰੁਪਏ ’ਚ ਸਿਰਫ 4 ਹਫ਼ਤਿਆਂ ’ਚ 4 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ। ਮਾਹਰਾਂ ਦਾ ਕਹਿਣਾ ਹੈ ਕਿ ਜੰਗ ਕਾਰਨ ‘ਰਿਸਕ-ਆਫ’ ਭਾਵਨਾ ਵਧੀ, ਜਿਸ ਨਾਲ ਨਿਵੇਸ਼ਕਾਂ ਨੇ ਤੇਜ਼ੀ ਨਾਲ ਪੈਸਾ ਕੱਢਿਆ। ਮਾਹਰਾਂ ਦੇ ਮੁਤਾਬਕ ਕਮਜ਼ੋਰ ਰੁਪਈਆ ਵਿਦੇਸ਼ੀ ਨਿਵੇਸ਼ਕਾਂ ਦੇ ਰਿਟਰਨ ਨੂੰ ਪ੍ਰਭਾਵਿਤ ਕਰਦਾ ਹੈ ਅਤੇ ਉਨ੍ਹਾਂ ਨੂੰ ਨਿਵੇਸ਼ ਤੋਂ ਦੂਰ ਰੱਖਦਾ ਹੈ। ਇਹੀ ਕਾਰਨ ਹੈ ਕਿ ਮਾਲੀ ਸਾਲ 2026 ’ਚ ਵਿਦੇਸ਼ੀ ਪੂੰਜੀ ਦਾ ਪ੍ਰਵਾਹ ਸੀਮਤ ਰਿਹਾ।
ਇਹ ਵੀ ਪੜ੍ਹੋ : ਮਹੀਨੇ ਦੇ ਪਹਿਲੇ ਦਿਨ ਲੱਗ ਗਏ ਝਟਕੇ , ਜਾਣੋ ਕੀ ਹੋਇਆ ਸਸਤਾ ਤੇ ਕੀ ਮਹਿੰਗਾ
ਇਹ ਵੀ ਪੜ੍ਹੋ : ਹਵਾਈ ਸਫ਼ਰ ਕਰਨ ਵਾਲਿਆਂ ਲਈ ਵੱਡੀ ਰਾਹਤ: ਕੇਂਦਰ ਸਰਕਾਰ ਦੇ ਦਖ਼ਲ ਤੋਂ ਬਾਅਦ ਤੇਲ ਕੰਪਨੀਆਂ ਨੇ ਲਿਆ 'U-Turn'
ਐੱਸ. ਆਈ. ਪੀ. ਨਿਵੇਸ਼ ਬਣਿਆ ਮਜ਼ਬੂਤ ਸਹਾਰਾ
ਪਿਛਲੇ 5 ਸਾਲਾਂ ’ਚ ਘਰੇਲੂ ਨਿਵੇਸ਼ਕਾਂ—ਖਾਸ ਕਰ ਕੇ ਮਿਊਚੁਅਲ ਫੰਡ, ਪੈਨਸ਼ਨ ਫੰਡ ਅਤੇ ਬੀਮਾ ਕੰਪਨੀਆਂ—ਦਾ ਨਿਵੇਸ਼ ਲਗਾਤਾਰ ਵਧਿਆ ਹੈ। ਮਾਲੀ ਸਾਲ 2026 ’ਚ ਉਨ੍ਹਾਂ ਦਾ ਨਿਵੇਸ਼ 8.49 ਲੱਖ ਕਰੋੜ ਰੁਪਏ ਤੱਕ ਪਹੁੰਚ ਗਿਆ, ਜੋ ਪਿਛਲੇ 2 ਸਾਲਾਂ ਦੇ ਕੁੱਲ ਨਿਵੇਸ਼ ਤੋਂ ਵੀ ਜ਼ਿਆਦਾ ਹੈ। ਮਾਲੀ ਸਾਲ 2026 ਦੌਰਾਨ ਨਿਫਟੀ 5.1% ਅਤੇ ਸੈਂਸੈਕਸ 7.1% ਡਿੱਗ ਗਏ। ਹਾਲਾਂਕਿ, ਮਾਰਚ ’ਚ ਕਰੀਬ 9.5% ਦੀ ਭਾਰੀ ਗਿਰਾਵਟ ਨੇ ਪੂਰੇ ਸਾਲ ਦੇ ਪ੍ਰਦਰਸ਼ਨ ਨੂੰ ਪ੍ਰਭਾਵਿਤ ਕੀਤਾ, ਜੋ 2020 ਤੋਂ ਬਾਅਦ ਸਭ ਤੋਂ ਵੱਡੀ ਮਹੀਨਾਵਾਰ ਗਿਰਾਵਟ ਰਹੀ। ਆਮ ਤੌਰ ’ਤੇ ਬਾਜ਼ਾਰ ’ਚ ਨੁਕਸਾਨ ਤੋਂ ਬਾਅਦ ਘਰੇਲੂ ਨਿਵੇਸ਼ਕ ਪੈਸਾ ਕੱਢ ਲੈਂਦੇ ਹਨ, ਪਰ ਇਸ ਵਾਰ ਅਜਿਹਾ ਨਹੀਂ ਹੋਇਆ। ਸਿਸਟਮੈਟਿਕ ਇਨਵੈਸਟਮੈਂਟ ਪਲਾਨ (ਐੱਸ. ਆਈ. ਪੀ.) ਦੇ ਜ਼ਰੀਏ ਨਿਵੇਸ਼ ਸਥਿਰ ਬਣਿਆ ਰਿਹਾ ਅਤੇ ਰਿਟੇਲ ਨਿਵੇਸ਼ਕਾਂ ਨੇ ਹਰ ਮਹੀਨੇ ਔਸਤਨ 29,000 ਕਰੋੜ ਰੁਪਏ ਦਾ ਨਿਵੇਸ਼ ਜਾਰੀ ਰੱਖਿਆ।
ਇਹ ਵੀ ਪੜ੍ਹੋ : ਸਸਤਾ ਹੋਵੇਗਾ ਪੈਟਰੋਲ-ਡੀਜ਼ਲ ! ਟਰੰਪ ਦੇ ਬਿਆਨ ਮਗਰੋਂ ਮੂਧੇ ਮੂੰਹ ਡਿੱਗੀਆਂ ਕੱਚੇ ਤੇਲ ਦੀਆਂ ਕੀਮਤਾਂ
ਇਹ ਵੀ ਪੜ੍ਹੋ : 1 ਅਪ੍ਰੈਲ ਤੋਂ ATM ਵਿੱਚੋਂ ਪੈਸੇ ਕਢਵਾਉਣਾ ਹੋਇਆ ਮਹਿੰਗਾ, ਇਨ੍ਹਾਂ 3 ਵੱਡੇ ਬੈਂਕਾਂ ਨੇ ਬਦਲੇ ਨਿਯਮ
ਅੱਗੇ ਕੀ ਰਹੇਗਾ ਟ੍ਰੈਂਡ
ਮਾਹਰਾਂ ਦੇ ਅਨੁਸਾਰ ਵਿਦੇਸ਼ੀ ਨਿਵੇਸ਼ਕਾਂ ਦੀ ਵਾਪਸੀ ਕਈ ਕਾਰਕਾਂ ’ਤੇ ਨਿਰਭਰ ਕਰੇਗੀ, ਜਿਸ ’ਚ ਰੁਪਏ ਦੀ ਸਥਿਰਤਾ, ਪੱਛਮੀ ਏਸ਼ੀਆ ’ਚ ਸ਼ਾਂਤੀ ਅਤੇ ਕੱਚੇ ਤੇਲ ਦੀਆਂ ਕੀਮਤਾਂ ’ਚ ਗਿਰਾਵਟ ਸ਼ਾਮਲ ਹੈ। ਹਾਲਾਂਕਿ ਨੇੜਲੇ ਭਵਿੱਖ ’ਚ ਐੱਫ. ਪੀ. ਆਈ. ਨਿਵੇਸ਼ ’ਚ ਤੇਜ਼ੀ ਦੀ ਸੰਭਾਵਨਾ ਘੱਟ ਨਜ਼ਰ ਆ ਰਹੀ ਹੈ। ਭਾਰਤੀ ਕੰਪਨੀਆਂ ’ਚ ਵਿਦੇਸ਼ੀ ਨਿਵੇਸ਼ਕਾਂ ਦੀ ਹਿੱਸੇਦਾਰੀ ਹੁਣ ਇਕ ਦਹਾਕੇ ਦੇ ਹੇਠਲੇ ਪੱਧਰ ’ਤੇ ਹੈ। ਉਥੇ ਹੀ, ਬਾਜ਼ਾਰ ਦਾ ਪੀ. ਈ. ਰੇਸ਼ੋ ਲੱਗਭਗ 17 ਗੁਣਾ ’ਤੇ ਆ ਗਈ ਹੈ, ਜੋ 10 ਸਾਲ ਦੇ ਔਸਤ ਤੋਂ ਘੱਟ ਹੈ। ਮਾਹਰਾਂ ਦਾ ਮੰਨਣਾ ਹੈ ਕਿ ਬਾਜ਼ਾਰ ’ਚ ਕਾਫੀ ਗਿਰਾਵਟ ਪਹਿਲਾਂ ਹੀ ਆ ਚੁੱਕੀ ਹੈ। ਮਾਲੀ ਸਾਲ 2026 ’ਚ ਵਿਦੇਸ਼ੀ ਨਿਵੇਸ਼ਕਾਂ ਦੇ ਵੱਡੇ ਪੱਧਰ ’ਤੇ ਬਾਹਰ ਨਿਕਲਣ ਦੇ ਬਾਵਜੂਦ ਘਰੇਲੂ ਨਿਵੇਸ਼ਕਾਂ ਨੇ ਬਾਜ਼ਾਰ ਨੂੰ ਸੰਭਾਲੇ ਰੱਖਿਆ। ਆਉਣ ਵਾਲੇ ਸਮੇਂ ’ਚ ਵਿਸ਼ਵਵਿਆਪੀ ਹਾਲਾਤ ਅਤੇ ਰੁਪਏ ਦੀ ਮਜ਼ਬੂਤੀ ਹੀ ਤੈਅ ਕਰਨਗੇ ਕਿ ਵਿਦੇਸ਼ੀ ਪੂੰਜੀ ਭਾਰਤ ’ਚ ਕਿੰਨੀ ਤੇਜ਼ੀ ਨਾਲ ਪਰਤੇਗੀ।
ਇਹ ਵੀ ਪੜ੍ਹੋ : ਵਿੱਤੀ ਨਵੇਂ ਸਾਲ ਦੇ ਪਹਿਲੇ ਦਿਨ ਝਟਕਾ! ਮਹਿੰਗੇ ਹੋ ਗਏ ਸੋਨਾ-ਚਾਂਦੀ, ਜਾਣੋ 24-22-18K ਦੇ ਭਾਅ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
