Value Buying ਦਰਮਿਆਨ ਸ਼ੇਅਰ ਬਾਜ਼ਾਰ ਨੇ ਭਰੀ ਉਡਾਣ, ਜ਼ਬਰਦਸਤ ਰੈਲੀ ਨਾਲ ਬੰਦ ਹੋਏ ਸੈਂਸੈਕਸ ਤੇ ਨਿਫਟੀ
Tuesday, Mar 24, 2026 - 03:48 PM (IST)
ਬਿਜ਼ਨੈੱਸ ਡੈਸਕ : ਭਾਰਤੀ ਸ਼ੇਅਰ ਬਾਜ਼ਾਰਾਂ ਵਿੱਚ ਅੱਝ ਮੰਗਲਵਾਰ, 24 ਮਾਰਚ ਨੂੰ ਵੈਲਿਊ ਬਾਇੰਗ ਕਾਰਨ ਜ਼ਬਰਦਸਤ ਰੈਲੀ ਦੇਖਣ ਨੂੰ ਮਿਲੀ। ਸ਼ੁਰੂਆਤੀ ਕਾਰੋਬਾਰ ਵਿੱਚ ਹੀ ਸੈਂਸੈਕਸ ਲਗਭਗ 1200 ਅੰਕ ਉਛਲ ਗਿਆ ਸੀ, ਪਰ ਦੁਪਹਿਰ ਤੱਕ ਇਹ 1595.37 ਅੰਕਾਂ (2.19%) ਦੀ ਵੱਡੀ ਤੇਜ਼ੀ ਨਾਲ 74,291.76 ਦੇ ਪੱਧਰ 'ਤੇ ਪਹੁੰਚ ਗਿਆ। ਇਸੇ ਤਰ੍ਹਾਂ ਨਿਫਟੀ ਵੀ 489 ਅੰਕਾਂ (2.17%) ਦੀ ਛਲਾਂਗ ਲਗਾ ਕੇ 23,001.65 ਦੇ ਇਤਿਹਾਸਕ ਅੰਕੜੇ ਨੂੰ ਪਾਰ ਕਰ ਗਿਆ। ਬਾਜ਼ਾਰ ਵਿੱਚ ਇਹ ਰੌਣਕ ਇੱਕ ਦਿਨ ਪਹਿਲਾਂ ਹੋਈ ਭਾਰੀ ਗਿਰਾਵਟ ਤੋਂ ਬਾਅਦ ਆਈ ਹੈ।
ਬਾਅਦ ਵਿਚ ਖ਼ਬਰ ਲਿਖਣ ਸਮੇਂ ਬੰਬਈ ਸਟਾਕ ਐਕਸਚੇਂਜ ਦਾ ਸੈਂਸੈਕਸ 50 ਅੱਜ 1300 ਤੋਂ ਵਧ ਅੰਕ ਚੜ੍ਹ ਕੇ ਬੰਦ ਹੋਇਆ ਹੈ। ਅੱਜ ਸੈਂਸੈਕਸ 1372.06 ਅੰਕ ਭਾਵ 1.89% ਦੇ ਵਾਧੇ ਨਾਲ 74,068.45 ਦੇ ਪੱਧਰ 'ਤੇ ਬੰਦ ਹੋਇਆ ਹੈ। ਸੈਂਸੈਕਸ ਦੇ 29 ਸਟਾਕ ਵਾਧੇ ਨਾਲ ਅਤੇ ਸਿਰਫ਼ 1 ਸਟਾਕ ਗਿਰਾਵਟ ਨਾਲ ਕਾਰੋਬਾਰ ਕਰਦਾ ਦੇਖਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ : LPG ਸਿਲੰਡਰ ਬੁੱਕ ਕਰਨ ਦੇ ਨਿਯਮਾਂ 'ਚ ਫਿਰ ਹੋ ਗਿਆ ਵੱਡਾ ਬਦਲਾਅ, 24 ਘੰਟੇ ਸੇਵਾ ਹੋਈ ਬੰਦ
ਦੂਜੇ ਪਾਸੇ ਨਿਫਟੀ 50 ਵੀ 399.75 ਅੰਕ ਭਾਵ 1.78% ਦੇ ਵਾਧੇ ਨਾਲ 22,912.40 ਦੇ ਪੱਧਰ 'ਤੇ ਬੰਦ ਹੋਇਆ ਹੈ।
ਇਹ ਵੀ ਪੜ੍ਹੋ : ਭਾਰਤ 'ਚ ਮਹਿੰਗਾ ਹੋ ਗਿਆ ਪੈਟਰੋਲ, ਵੱਧ ਗਏ ਰੇਟ
ਬਾਜ਼ਾਰ ਵਿੱਚ ਤੇਜ਼ੀ ਦੇ 4 ਮੁੱਖ ਕਾਰਨ:
- ਵੈਲਿਊ ਬਾਇੰਗ ਅਤੇ ਗਲੋਬਲ ਸੰਕੇਤ: ਪਿਛਲੇ ਦਿਨ ਦੀ ਗਿਰਾਵਟ ਤੋਂ ਬਾਅਦ ਨਿਵੇਸ਼ਕਾਂ ਨੇ ਹੇਠਲੇ ਪੱਧਰ 'ਤੇ ਖਰੀਦਦਾਰੀ (Value Buying) ਸ਼ੁਰੂ ਕੀਤੀ, ਜਿਸ ਨਾਲ ਬਾਜ਼ਾਰ ਨੂੰ ਮਜ਼ਬੂਤੀ ਮਿਲੀ। ਏਸ਼ੀਆਈ ਬਾਜ਼ਾਰਾਂ ਵਿੱਚ ਵੀ ਤੇਜ਼ੀ ਰਹੀ ਅਤੇ ਬ੍ਰੈਂਟ ਕਰੂਡ 100 ਡਾਲਰ ਪ੍ਰਤੀ ਬੈਰਲ ਦੇ ਆਲੇ-ਪਾਸੇ ਸਥਿਰ ਰਿਹਾ।
- ਡੋਨਾਲਡ ਟਰੰਪ ਦਾ ਬਿਆਨ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਇਰਾਨ ਨਾਲ ਗੱਲਬਾਤ ਦੀ ਸੰਭਾਵਨਾ ਜਤਾਉਣ ਅਤੇ ਹਮਲਿਆਂ ਨੂੰ ਟਾਲਣ ਦੇ ਬਿਆਨ ਨੇ ਵਿਸ਼ਵ ਬਾਜ਼ਾਰਾਂ ਵਿੱਚ ਭਰੋਸਾ ਵਧਾਇਆ ਹੈ। ਇਸ ਨਾਲ ਭੂ-ਰਾਜਨੀਤਿਕ ਤਣਾਅ ਘਟਣ ਦੀ ਉਮੀਦ ਜਗੀ ਹੈ।
- ਰੁਪਏ ਵਿੱਚ ਮਜ਼ਬੂਤੀ: ਭਾਰਤੀ ਰੁਪਿਆ ਅੱਜ 34 ਪੈਸੇ ਦੀ ਮਜ਼ਬੂਤੀ ਨਾਲ 93.64 ਪ੍ਰਤੀ ਡਾਲਰ 'ਤੇ ਖੁੱਲ੍ਹਿਆ। ਡਾਲਰ ਦੀ ਕਮਜ਼ੋਰੀ ਅਤੇ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਗਿਰਾਵਟ ਨੇ ਰੁਪਏ ਨੂੰ ਸਹਾਰਾ ਦਿੱਤਾ।
- ਇੰਡੀਆ VIX ਵਿੱਚ ਗਿਰਾਵਟ: ਬਾਜ਼ਾਰ ਵਿੱਚ ਡਰ ਦਾ ਸੰਕੇਤ ਦੇਣ ਵਾਲਾ 'India VIX' ਇੰਡੈਕਸ 4% ਤੋਂ ਵੱਧ ਡਿੱਗ ਕੇ 25.60 'ਤੇ ਆ ਗਿਆ ਹੈ। ਇਹ ਦਰਸਾਉਂਦਾ ਹੈ ਕਿ ਨਿਵੇਸ਼ਕਾਂ ਵਿੱਚ ਅਨਿਸ਼ਚਿਤਤਾ ਘੱਟ ਹੋ ਰਹੀ ਹੈ।
ਇਹ ਵੀ ਪੜ੍ਹੋ : IOCL, BPCL ਤੇ HPCL ਨੇ ਲਿਆ ਅਹਿਮ ਫੈਸਲਾ, ਪੈਟਰੋਲ ਪੰਪਾਂ ਨੂੰ ਜਾਰੀ ਹੋ ਗਏ ਨਵੇਂ ਆਦੇਸ਼
ਸ਼ੇਅਰਾਂ ਦਾ ਹਾਲ: ਅੱਜ ਦੇ ਕਾਰੋਬਾਰ ਵਿੱਚ ਇੰਡੀਗੋ (IndiGo) ਦੇ ਸ਼ੇਅਰਾਂ ਵਿੱਚ 5% ਅਤੇ IRFC ਵਿੱਚ 4% ਦਾ ਉਛਾਲ ਦੇਖਿਆ ਗਿਆ। HDFC ਬੈਂਕ ਦਾ ਸ਼ੇਅਰ ਵੀ 3% ਦੀ ਤੇਜ਼ੀ ਨਾਲ ਕਾਰੋਬਾਰ ਕਰ ਰਿਹਾ ਸੀ। ਦੂਜੇ ਪਾਸੇ, ਕੋਲ ਇੰਡੀਆ (Coal India) ਦੇ ਸ਼ੇਅਰ ਵਿੱਚ 3% ਦੀ ਗਿਰਾਵਟ ਦਰਜ ਕੀਤੀ ਗਈ।
ਇਹ ਵੀ ਪੜ੍ਹੋ : 22 ਰੁਪਏ ਮਹਿੰਗਾ ਹੋ ਗਿਆ Diesel, ਨਵੀਂਆਂ ਦਰਾਂ ਅੱਜ ਤੋਂ ਲਾਗੂ
ਮਾਹਿਰਾਂ ਦੀ ਰਾਏ: ਮਾਰਕੀਟ ਮਾਹਿਰਾਂ ਅਨੁਸਾਰ, ਨਿਫਟੀ ਲਈ 22,680 ਦਾ ਪੱਧਰ ਬਹੁਤ ਮਹੱਤਵਪੂਰਨ ਹੈ। ਜੇਕਰ ਬਾਜ਼ਾਰ ਇਸ ਤੋਂ ਉੱਪਰ ਟਿਕਿਆ ਰਹਿੰਦਾ ਹੈ, ਤਾਂ ਗਿਰਾਵਟ ਸੀਮਤ ਰਹਿ ਸਕਦੀ ਹੈ, ਜਦਕਿ 22,470 ਇੱਕ ਮਜ਼ਬੂਤ ਸਪੋਰਟ ਵਜੋਂ ਕੰਮ ਕਰੇਗਾ।
ਇਹ ਵੀ ਪੜ੍ਹੋ : ਡਿੱਗਣ ਵਾਲਾ ਹੈ ਸੋਨਾ, ਲਗਭਗ 25,000 ਰੁਪਏ ਤੱਕ ਟੁੱਟ ਸਕਦੈ ਭਾਅ, ਮਾਹਰਾਂ ਨੇ ਦਿੱਤੇ ਸੰਕੇਤ
ਇਹ ਵੀ ਪੜ੍ਹੋ : ਕੀਮਤਾਂ 'ਚ ਵਾਧੇ ਦਰਮਿਆਨ ਇਕ ਹੋਰ ਵੱਡਾ ਝਟਕਾ! ਬਦਲ ਗਏ LPG ਗੈਸ ਸਿਲੰਡਰ ਦੇ ਬੁਕਿੰਗ ਨਿਯਮ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
