16 ਸਾਲਾਂ ਬਾਅਦ ਆਈਫੋਨ ’ਚ ਹੋਣਗੇ ਵੱਡੇ ਬਦਲਾਅ

Sunday, Jan 15, 2023 - 10:50 AM (IST)

16 ਸਾਲਾਂ ਬਾਅਦ ਆਈਫੋਨ ’ਚ ਹੋਣਗੇ ਵੱਡੇ ਬਦਲਾਅ

ਬਿਜ਼ਨੈੱਸ ਡੈਸਕ–ਐਪਲ ਨੂੰ ਆਪਣਾ ਪਹਿਲਾ ਸਮਾਰਟਫੋਨ ਆਈਫੋਨ ਲਾਂਚ ਕੀਤੇ ਹੋਏ 16 ਸਾਲ ਪੂਰੇ ਹੋ ਚੁੱਕੇ ਹਨ। 2007 ’ਚ ਐਪਲ ਦੇ ਸੀ. ਈ. ਓ. ਸਟੀਵ ਜੌਬਸ ਨੇ ਇਕ ਡਿਵਾਈਸ ਲਾਂਚ ਕੀਤੀ ਸੀ ਜੋ ਕਿ ਇਕ ਆਈਪੋਡ ਸੀ, ਜਿਸ ’ਚ ਟੱਚ ਕੰਟਰੋਲ ਮੌਜੂਦ ਸੀ। ਉਦੋਂ ਤੋਂ ਐਪਲ ਦਾ ਇਹ ਸਫਰ ਅੱਗੇ ਵਧ ਰਿਹਾ ਹੈ। 16 ਸਾਲਾਂ ਦੇ ਅੰਦਰ ਐਪਲ ਆਈਫੋਨ ਕਈ ਮੁਕਾਮ ਹਾਸਲ ਕਰ ਚੁੱਕਾ ਹੈ ਅਤੇ ਯੂਰਪੀਅਨ ਯੂਨੀਅਨ ਦੇ ਫੈਸਲੇ ਤੋਂ ਬਾਅਦ ਐਪਲ ’ਚ ਸਭ ਤੋਂ ਵੱਡਾ ਬਦਲਾਅ ਦੇਖਣ ਨੂੰ ਮਿਲ ਸਕਦਾ ਹੈ।
ਆਈਫੋਨ ਦੀ ਚਾਰਜਿੰਗ ਅਤੇ ਡਾਟਾ ਟ੍ਰਾਂਸਫਰ ਲਈ ਐਪਲ ਦੇ ਲਾਈਟਿੰਗ ਕਨੈਕਸ਼ਨ ਦੀ ਥਾਂ ਯੂ. ਐੱਸ. ਬੀ. ਟਾਈਪ ਸੀ ਪੋਰਟ ਲਾਂਚ ਹੋ ਸਕਦਾ ਹੈ। ਦਰਅਸਲ ਯੂਰਪੀਅਨ ਯੂਨੀਅਨ ਨੇ ਸਮਾਰਟਫੋਨ ਕੰਪਨੀਆਂ ਲਈ ਟਾਈਪ-3 ਚਾਰਜਰ ਜ਼ਰੂਰੀ ਕਰ ਦਿੱਤਾ ਹੈ ਅਤੇ ਐਪਲ ਨੂੰ ਵੀ ਇਹ ਫੈਸਲਾ ਮੰਨਣਾ ਪਵੇਗਾ। ਇਸ ਦੇ ਨਾਲ ਹੀ ਆਈਫੋਨ ਦੇ ਕੈਮਰਾ ਅਤੇ ਹੈਲਥ ਨਾਲ ਜੁੜੇ ਐਪਲ ’ਚ ਵੀ ਵੱਡੀ ਅਪਡੇਟ ਸਾਹਮਣੇ ਆ ਸਕਦੀ ਹੈ। ਦੁਨੀਆ ’ਚ ਆਇਆ ਸਭ ਤੋਂ ਪਹਿਲਾ ਆਈਫੋਨ ਅਧਿਕਾਰਕ ਤੌਰ ’ਤੇ ਭਾਰਤ ਲਈ ਨਹੀਂ ਸੀ। ਭਾਰਤ ’ਚ ਸਮਾਰਟਫੋਨ ਦੀ ਸ਼ੁਰੂਆਤ ਆਈਫੋਨ 3 ਜੀ ਨਾਲ ਜੁਲਾਈ 2008 ਵਿਚ ਹੋਈ। 
ਆਈਫੋਨ 5ਐੱਸ ’ਚ ਲਾਂਚ ਹੋਇਆ ਬਾਇਓਮੈਟ੍ਰਿਕ ਅਨਲਾਕ ਸਿਸਟਮ
ਸਤੰਬਰ 2013 ਵਿਚ ਆਈਫੋਨ 5 ਐੱਸ ਲੈ ਕੇ ਆਇਆ, ਜਿਸ ’ਤ ਟੱਚ ਆਈ. ਡੀ., ਹੋਮ ਬਟਨ ’ਤੇ ਐਮਬੇਡੇਡ ਫਿੰਗਰਪ੍ਰਿੰਟ ਸਕੈਨਰ ਨਾਲ ਸਮਾਰਟਫੋਨ ਨੂੰ ਅਨਲਾਕ ਕਰਨ ਦਾ ਇਕ ਨਵਾਂ ਤਰੀਕਾ ਸੀ। ਐਪਲ ਨੇ ਅਗਲਾ ਵੱਡਾ ਬਦਲਾਅ 2017 ’ਚ ਕੀਤਾ ਜਦੋਂ ਆਈਫੋਨ ਦੀ ਦਸਵੀਂ ਵਰ੍ਹੇਗੰਢ ’ਤੇ ਆਈਫੋਨ ਐਕਸ ਲਾਂਚ ਕੀਤਾ ਗਿਆ। ਇਸ ਫੋਨ ਦੇ ਡਿਜਾਈਨ ’ਚ ਸਕ੍ਰੀਨ ਪੂਰੇ ਫਰੰਟ ਨੂੰ ਕਵਰ ਕਰਦੀ ਸੀ ਪਰ ਇਸ ਦੇ ਟੌਪ ਸਾਈਡ ’ਤੇ ਲਗਾਇਆ ਗਿਆ ਕੰਪਲੈਕਸ ਕੈਮਰਾ ਸਿਸਟਮ ਯੂਜ਼ਰਸ ਨੂੰ ਜ਼ਿਆਦਾ ਪਸੰਦ ਨਹੀਂ ਆਇਆ।
ਆਈਫੋਨ-7 ’ਚ ਸ਼ੁਰੂ ਹੋਈ ਸੀ ਫੇਸ਼ੀਅਲ ਰੀਕੋਗਿਨੇਸ਼ਨ
ਮਈ 2018 ’ਚ ਲਾਂਚ ਹੋਆ ਇਹ ਫੋਨ ਉਹ ਆਈਫੋਨ ਸੀ, ਜਿਸ ਨੇ ਫੇਸ ਆਈ. ਡੀ. ਯਾਨੀ ਫੇਸ਼ੀਅਲ ਰੀਕੋਗਿਨੇਸ਼ਨ ਸਿਸਟਮ ਪੇਸ਼ ਕੀਤਾ, ਜੋ ਅੱਜ ਤੱਕ ਆਈਫੋਨ ’ਤੇ ਬਾਇਓਮੈਟ੍ਰਿਕ ਫੋਨ ਅਨਲਾਕ ਮੈਕੇਨਿਜ਼ਮ ਬਣਿਆ ਹੋਇਆ ਹੈ। ਸ਼ੁਰੂਆਤ ਤੋਂ ਲੈ ਕੇ ਅੱਜ ਐਪਲ ਜਿਸ ਮੁਕਾਮ ’ਤੇ ਹੈ, ਉੱਥੋਂ ਤੱਕ ਪਹੁੰਚਣ ਦੇ ਸਫਰ ’ਚ ਐਪਲ ਨੇ ਕੁੱਝ ਵਿਵਾਦਿਤ ਫੈਸਲੇ ਵੀ ਲਏ। ਇਸ ਨੇ 2016 ’ਚ ਆਈਫੋਨ-7 ਦੀ ਸ਼ੁਰੂਆਤ ਨਾਲ 3.5 ਮਿ. ਮੀ. ਆਡੀਓ ਜੈੱਕ ਨੂੰ ਹਟਾ ਦਿੱਤਾ। 2020 ’ਚ ਕੰਪਨੀ ਨੇ ਆਈਫੋਨ-12 ਸੀਰੀਜ਼ ਦੇ ਰਿਲੀਜ਼ ਦੇ ਨਾਲ ਹੀ ਚਾਰਜਿੰਗ ਅਡਾਪਟਰ ਨੂੰ ਬਾਕਸ ਤੋਂ ਹਟਾ ਦਿੱਤਾ।

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ। 


author

Aarti dhillon

Content Editor

Related News