PSB ਬੈਂਕ ਨੂੰ ਭੂਸ਼ਣ ਸਟੀਲ ਨੇ 238 ਕਰੋੜ ਰੁਪਏ ਦਾ ਲਗਾਇਆ ਚੂਨਾ

Thursday, Jul 18, 2019 - 09:55 AM (IST)

PSB ਬੈਂਕ ਨੂੰ ਭੂਸ਼ਣ ਸਟੀਲ ਨੇ 238 ਕਰੋੜ ਰੁਪਏ ਦਾ ਲਗਾਇਆ ਚੂਨਾ

ਬੇਂਗਲੁਰੂ—ਪੰਜਾਬ ਐਂਡ ਸਿੰਧ ਬੈਂਕ (ਪੀ.ਐੱਸ.ਬੀ.) ਨੇ ਬੁੱਧਵਾਰ ਨੂੰ ਭੂਸ਼ਣ ਸਟੀਲ ਵਲੋਂ 238 ਕਰੋੜ ਰੁਪਏ ਦੀ ਧੋਖਾਧੜੀ ਦੀ ਸੂਚਨਾ ਆਰ.ਬੀ.ਆਈ. ਨੂੰ ਦਿੱਤੀ ਸੀ। ਇਸ ਤੋਂ ਪਹਿਲਾਂ ਇਸ ਮਹੀਨੇ ਦੀ ਸ਼ੁਰੂਆਤ 'ਚ ਪੰਜਾਬ ਨੈਸ਼ਨਲ ਬੈਂਕ ਨੇ ਵੀ ਭੂਸ਼ਣ ਸਟੀਲ ਵਲੋਂ 3,805 ਕਰੋੜ ਰੁਪਏ ਦੀ ਧੋਖਾਧੜੀ ਦੀ ਜਾਣਕਾਰੀ ਦਿੱਤੀ ਸੀ। ਦੋਵੇਂ ਬੈਂਕ ਭੂਸ਼ਣ ਸਟੀਲ ਦੀ ਕਰਜ਼ਦਾਤਾ ਬੈਂਕਾਂ 'ਚ ਸ਼ਾਮਲ ਹੈ ਜਿਨ੍ਹਾਂ ਨੇ ਉਸ 'ਤੇ ਕੁੱਲ ਮਿਲਾ ਕੇ 47,303 ਕਰੋੜ ਰੁਪਏ ਦਾ ਚੂਨਾ ਲਗਾਉਣ ਦਾ ਦੋਸ਼ ਲਗਾਇਆ ਹੈ। ਭੂਸ਼ਣ ਸਟੀਲ ਮਾਮਲੇ ਨੂੰ ਆਰ.ਬੀ.ਆਈ. 2017 'ਚ ਦਿਵਾਲਾ ਅਦਾਲਤ ਨੂੰ ਭੇਜ ਚੁੱਕਾ ਹੈ।
ਪੰਜਾਬ ਐਂਡ ਸਿੰਧ ਬੈਂਕ ਨੇ ਇਕ ਬਿਆਨ 'ਚ ਕਿਹਾ ਕਿ ਕੰਪਨੀ ਨੇ ਬੈਂਕ ਤੋਂ ਲਏ ਪੈਸਿਆਂ ਦਾ ਗਲਤ ਵਰਤੋਂ ਕੀਤਾ ਅਤੇ ਕਰਜ਼ਦਾਤਾਵਾਂ ਦੇ ਕੰਸੋਟਰੀਅਮ ਤੋਂ ਕਰਜ਼ ਲੈਣ ਲਈ ਆਪਣੇ ਬਹੀ-ਖਾਤਿਆਂ ਦੀ ਹੇਰਾਫੇਰੀ ਕੀਤੀ।
ਵਰਤਮਾਨ 'ਚ ਇਸ ਕੰਪਨੀ ਦਾ ਮਾਮਲਾ ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ 'ਚ ਚੱਲ ਰਿਹਾ ਹੈ ਅਤੇ ਬੈਂਕ ਨੂੰ ਉਸ ਤੋਂ ਚੰਗੀ-ਖਾਸੀ ਰਿਕਵਰੀ ਦੀ ਉਮੀਦ ਹੈ। ਬੈਂਕ ਨੇ ਇਹ ਵੀ ਕਿਹਾ ਕਿ ਭੂਸ਼ਣ ਪਾਵਰ ਦੇ ਖਾਤਿਆਂ ਨੂੰ ਲੈ ਕੇ ਉਸ ਨੇ 189 ਕਰੋੜ ਰੁਪਏ ਦੀ ਪ੍ਰੋਵਿਜ਼ਨਿੰਗ ਕੀਤੀ ਹੈ।
ਸੀ.ਬੀ.ਆਈ. ਦੀ ਐੱਫ.ਆਈ.ਆਰ. ਦੀ ਕੰਪਨੀ ਦੇ ਚੇਅਰਮੈਨ ਸੰਜੇ ਸਿੰਘਲ, ਉਪ ਪ੍ਰਧਾਨ ਆਰਤੀ ਸਿੰਘਲ ਸਮੇਤ ਹੋਰ ਨਿਰਦੇਸ਼ਕਾਂ ਦੇ ਨਾਂ ਸ਼ੱਕ ਦੇ ਆਧਾਰ 'ਤੇ ਸ਼ਾਮਲ ਹਨ। ਸੀ.ਬੀ.ਆਈ. ਨੇ ਕਿਹਾ ਕਿਹਾ ਕਿ ਕੰਪਨੀ ਨੇ ਸਾਲ 2007 ਤੋਂ 2014 ਦੇ ਦੌਰਾਨ 33 ਬੈਂਕ/ਵਿੱਤੀ ਸੰਸਥਾਨਾਂ ਤੋਂ ਵੱਖ-ਵੱਖ ਕਰਜ਼ ਸੁਵਿਧਾਵਾਂ ਦਾ ਲਾਭ ਉਠਾ ਕੇ ਲਗਭਗ 47,204 ਕਰੋੜ ਰੁਪਏ ਦਾ ਕਰਜ਼ ਚੁੱਕਿਆ ਅਤੇ ਉਸ ਨੂੰ ਸਮੇਂ 'ਤੇ ਨਹੀਂ ਵਾਪਸ ਕੀਤਾ। ਇਸ ਦੇ ਬਾਅਦ ਲੀਡ ਬੈਂਕ ਪੀ.ਐੱਨ.ਬੀ. ਨੇ ਖਾਤੇ ਨੂੰ ਐੱਨ.ਪੀ.ਏ. ਘੋਸ਼ਿਤ ਕਰ ਦਿੱਤਾ, ਜਿਸ ਦੇ ਬਾਅਦ ਬੈਂਕ ਅਤੇ ਵਿੱਤੀ ਸੰਸਥਾਨਾਂ ਨੇ ਵੀ ਇਸ ਕਰਜ਼ ਖਾਤੇ ਨੂੰ ਐੱਨ.ਪੀ.ਏ. ਘੋਸ਼ਿਤ ਕਰ ਦਿੱਤਾ।


author

Aarti dhillon

Content Editor

Related News