ਤਿਉਹਾਰਾਂ ’ਤੇ ਅਕਤੂਬਰ ’ਚ ਯਾਤਰੀ ਵਾਹਨ, 3 ਪਹੀਆ ਵਾਹਨਾਂ ਦੀ ਹੋਈ ਸਭ ਤੋਂ ਬਿਹਤਰੀਨ ਵਿਕਰੀ
Friday, Nov 10, 2023 - 04:39 PM (IST)

ਨਵੀਂ ਦਿੱਲੀ (ਭਾਸ਼ਾ)– ਤਿਓਹਾਰੀ ਸੀਜ਼ਨ ਦੀ ਮਜ਼ਬੂਤ ਮੰਗ ਦੇ ਦਮ ’ਤੇ ਅਕਤੂਬਰ ’ਚ ਯਾਤਰੀ ਵਾਹਨਾਂ ਦੀ ਥੋਕ ਵਿਕਰੀ ਰਿਕਾਰਡ ਪੱਧਰ ’ਤੇ ਪੁੱਜ ਗਈ। ਵਾਹਨ ਨਿਰਮਾਤਾਵਾਂ ਦੇ ਸੰਗਠਨ ਸਿਆਮ ਨੇ ਇਹ ਜਾਣਕਾਰੀ ਦਿੱਤੀ ਹੈ। ਅਕਤੂਬਰ ’ਚ ਪ੍ਰਚੂਨ ਵਿਕਰੀ ਸਾਲਾਨਾ ਆਧਾਰ ’ਤੇ 16 ਫ਼ੀਸਦੀ ਵਧ ਕੇ 3,89,714 ਇਕਾਈ ਰਹੀ। ਅਕਤੂਬਰ 2022 ਵਿਚ ਇਹ 3,36,330 ਇਕਾਈ ਸੀ। ਇਸ ਤਰ੍ਹਾਂ ਤਿੰਨ ਪਹੀਆ ਸੈਗਮੈਂਟ ’ਚ ਵੀ ਅਕਤੂਬਰ ’ਚ ਹੁਣ ਤੱਕ ਦੀਆਂ ਸਭ ਤੋਂ ਵੱਧ 76,940 ਇਕਾਈਆਂ ਦੀ ਮਾਸਿਕ ਸਪਲਾਈ ਕੀਤੀ ਗਈ। ਇਹ ਗਿਣਤੀ ਪਿਛਲੇ ਸਾਲ ਤੋਂ 42 ਫੀਸਦੀ ਵੱਧ ਹੈ ਜਦ ਕਿ 54,154 ਇਕਾਈਆਂ ਦੀ ਸਪਲਾਈ ਕੀਤੀ ਗਈ ਸੀ।
ਇਹ ਵੀ ਪੜ੍ਹੋ - ਤਿਉਹਾਰਾਂ ਮੌਕੇ ਕ੍ਰੈਡਿਟ-ਡੈਬਿਟ ਕਾਰਡ ਤੋਂ ਸ਼ਾਪਿੰਗ ਕਰਨ ਵਾਲਿਆਂ ਲਈ ਖ਼ਾਸ ਖ਼ਬਰ, ਮਿਲ ਰਿਹੈ ਵੱਡਾ ਆਫ਼ਰ
ਦੱਸ ਦੇਈਏ ਕਿ ਵਾਹਨ ਬਣਾਉਣ ਵਾਲੀਆਂ ਕੰਪਨੀਆਂ ਦੇ ਸੰਗਠਨ ਸੋਸਾਇਟੀ ਆਫ ਇੰਡੀਅਨ ਆਟੋਮੋਬਾਇਲ ਮੈਨੂਫੈਕਚਰਰਸ (ਸਿਆਮ) ਦੇ ਮੁਖੀ ਵਿਨੋਦ ਅੱਗਰਵਾਲ ਨੇ ਕਿਹਾ ਕਿ ਯਾਤਰੀ ਵਾਹਨਾਂ ਅਤੇ ਤਿੰਨ ਪਹੀਆ ਵਾਹਨਾਂ ਦੋਹਾਂ ਨੇ ਅਕਤੂਬਰ ’ਚ ਹੁਣ ਤੱਕ ਦੀ ਸਭ ਤੋਂ ਵੱਧ ਵਿਕਰੀ ਦਰਜ ਕੀਤੀ ਹੈ। ਦੋਪਹੀਆ ਵਾਹਨ ਸੈਗਮੈਂਟ ਨੇ ਵੀ ਅਕਤੂਬਰ 2023 ਦੇ ਮਹੀਨੇ ’ਚ ਚੰਗੀ ਵਿਕਰੀ ਦਰਜ ਕੀਤੀ।
ਇਹ ਵੀ ਪੜ੍ਹੋ - ਅੱਜ ਦੇ ਦਿਨ ਸੋਨੇ-ਚਾਂਦੀ ਦੇ ਗਹਿਣੇ ਖਰੀਦਣ ਵਾਲੇ ਲੋਕਾਂ ਲਈ ਖ਼ਾਸ ਖ਼ਬਰ, ਜਾਣੋ ਤਾਜ਼ਾ ਭਾਅ
ਉਨ੍ਹਾਂ ਨੇ ਦੱਸਿਆ ਕਿ ਸਾਰੇ ਤਿੰਨ ਸੈਗਮੈਂਟਸ ਨੇ ਦੋਹਰੇ ਅੰਕ ’ਚ ਵਾਧਾ ਦਰਜ ਕੀਤਾ ਹੈ ਅਤੇ ਇਹ ਵਿਕਾਸ ਗਤੀ ਉਦਯੋਗ ਲਈ ਉਤਸ਼ਾਹਜਨਕ ਹੈ। ਇਸ ਸਰਕਾਰ ਦੀਆਂ ਅਨੁਕੂਲ ਨੀਤੀਆਂ ਅਤੇ ਤਿਓਹਾਰੀ ਸੀਜ਼ਨ ਕਾਰਨ ਸੰਭਵ ਹੋ ਸਕਿਆ ਹੈ। ਅਕਤੂਬਰ ਵਿਚ ਕੁੱਲ ਦੋਪਹੀਆ ਵਾਹਨਾਂ ਦੀ ਵਿਕਰੀ 20 ਫ਼ੀਸਦੀ ਵਧ ਕੇ 18,95,799 ਇਕਾਈ ਹੋ ਗਈ, ਜੋ ਪਿਛਲੇ ਸਾਲ ਇਸੇ ਮਹੀਨੇ ਵਿਚ 15,78,383 ਇਕਾਈ ਸੀ।
ਇਹ ਵੀ ਪੜ੍ਹੋ - ਧਨਤੇਰਸ ਮੌਕੇ ਦੇਸ਼ ’ਚ ਹੋਵੇਗਾ 50,000 ਕਰੋੜ ਦਾ ਕਾਰੋਬਾਰ! ਚੀਨ ਨੂੰ ਲੱਗਾ 1 ਲੱਖ ਕਰੋੜ ਦਾ ਚੂਨਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8