ਬਜਟ ਤੋਂ ਪਹਿਲਾਂ ਸੈਂਸੈਕਸ, ਨਿਫਟੀ ਚੜ੍ਹੇ
Thursday, Jul 04, 2019 - 04:58 PM (IST)
ਮੁੰਬਈ — ਆਰਥਿਕ ਸਮੀਖਿਆ 'ਚ ਦੇਸ਼ ਦਾ ਆਰਥਿਕ ਵਾਧਾ ਚਾਲੂ ਵਿੱਤੀ ਸਾਲ 'ਚ 7 ਫੀਸਦੀ ਰਹਿਣ ਦੇ ਅਨੁਮਾਨ ਦੇ ਬਾਅਦ ਵੀਰਵਾਰ ਨੂੰ ਸ਼ੇਅਰ ਬਜ਼ਾਰ ਵਾਧੇ ਨਾਲ ਬੰਦ ਹੋਏ। ਲਗਾਤਾਰ ਚੌਥੇ ਦਿਨ ਸ਼ੇਅਰ ਬਜ਼ਾਰ ਵਿਚ ਤੇਜ਼ੀ ਦਾ ਰੁਖ਼ ਦੇਖਣ ਨੂੰ ਮਿਲਿਆ। ਬੀ.ਐਸ.ਈ. ਦਾ 30 ਸ਼ੇਅਰਾਂ ਵਾਲਾ ਸੰਵੇਦੀ ਸੂਚਕਅੰਕ ਸੈਂਸੈਕਸ 68.81 ਅੰਕ ਯਾਨੀ ਕਿ 0.17 ਫੀਸਦੀ ਚੜ੍ਹ ਕੇ 39,908.06 ਅੰਕ 'ਤੇ ਬੰਦ ਹੋਇਆ। ਕਾਰੋਬਾਰ ਦੇ ਦੌਰਾਨ ਇਹ ਉਚਾਈ 'ਚ 39,979.10 ਅੰਕ ਅਕੇ ਹੇਠਲੇ ਪੱਧਰ 39,858.33 ਅੰਕ ਦੇ ਦਾਇਰੇ ਵਿਚ ਰਿਹਾ। ਇਸੇ ਤਰ੍ਹਾਂ ਨਾਲ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 30 ਅੰਕ ਯਾਨੀ ਕਿ 0.25 ਫੀਸਦੀ ਵਧ ਕੇ 11,946.75 ਅੰਕ 'ਤੇ ਬੰਦ ਹੋਇਆ। ਕਾਰੋਬਾਰ ਦੇ ਦੌਰਾਨ ਨਿਫਟੀ ਉਚਾਈ 'ਚ 11,969.25 ਅੰਕ ਤੱਕ ਆ ਗਿਆ ਜਦੋਂਕਿ ਹੇਠਲੇ ਪੱਧਰ 'ਚ 11,923.65 ਅੰਕ ਤੱਕ ਆ ਗਿਆ।
ਟਾਪ ਗੇਨਰਜ਼
ਭਾਰਤੀ ਏਅਰਟੈੱਲ, ਟਾਟਾ ਮੋਟਰਸ, ਇੰਡਸਇੰਡ ਬੈਂਕ, ਕੋਟਕ ਮਹਿੰਦਰਾ ਬੈਂਕ, ਹੀਰੋ ਮੋਟੋਕਾਰਪ, ਏਸ਼ੀਅਨ ਪੇਂਟਸ ਅਤੇ ਪਾਵਰ ਗ੍ਰਿਡ ਦੇ ਸ਼ੇਅਰਾਂ ਵਿਚ ਸਭ ਤੋਂ ਜ਼ਿਆਦਾ ਤੇਜ਼ੀ ਦੇਖੀ ਗਈ।
ਟਾਪ ਲੂਜ਼ਰਜ਼
ਯੈੱਸ ਬੈਂਕ, ਐਚ.ਸੀ.ਐਲ. ਟੇਕ, ਵੇਦਾਂਤਾ, ਸਨ ਫਾਰਮਾ, ਟਾਟਾ ਸਟੀਲ, ਐਲ. ਐਂਡ.ਟੀ., ਐਚ.ਡੀ.ਐਫ.ਸੀ. ਬੈਂਕ, ਐਨ.ਟੀ.ਪੀ.ਸੀ. ਦੇ ਸ਼ੇਅਰਾਂ ਵਿਚ 3.56 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ।
ਇਸ ਹਫਤੇ ਮਾਨਸੂਨ ਦੀ ਬਾਰਿਸ਼ ਨੂੰ ਲੈ ਕੇ ਚਿੰਤਾਵਾਂ ਦੇ ਕਾਰਨ ਇਹ ਵਾਧਾ ਸੀਮਤ ਰਿਹਾ। ਨਿਵੇਸ਼ਕਾਂ ਨੇ ਕੱਲ੍ਹ ਪੇਸ਼ ਹੋਣ ਵਾਲੇ ਕੇਂਦਰੀ ਬਜਟ ਦੇ ਕਾਰਨ ਵੀ ਸਕਾਰਾਤਮਕ ਰੁਖ ਰੱਖਿਆ।