ਅਗਸਤ 'ਚ 14 ਦਿਨ ਬੰਦ ਰਹਿਣਗੇ ਬੈਂਕ, ਇਥੇ ਚੈੱਕ ਕਰੋ ਛੁੱਟੀਆਂ ਦੀ ਪੂਰੀ ਸੂਚੀ
Monday, Jul 31, 2023 - 05:45 PM (IST)

ਬਿਜ਼ਨੈੱਸ ਡੈਸਕ : ਭਲਕੇ ਨਵਾਂ ਮਹੀਨਾ ਸ਼ੁਰੂ ਹੋਣ ਵਾਲਾ ਹੈ। ਅਗਸਤ ਦੇ ਮਹੀਨੇ ਬੈਂਕਾਂ ਵਿੱਚ ਹੋਣ ਵਾਲੀਆਂ ਛੁੱਟੀਆਂ ਦੀ ਨਵੀਂ ਸੂਚੀ ਆ ਗਈ ਹੈ, ਜਿਸ ਵਿੱਚ ਦੱਸਿਆ ਗਿਆ ਹੈ ਕਿ ਬੈਂਕ ਕਿਸ ਦਿਨ ਬੰਦ ਰਹਿਣਗੇ। ਜੇਕਰ ਤੁਹਾਡਾ ਵੀ ਅਗਸਤ ਮਹੀਨੇ 'ਚ ਬੈਂਕ ਨਾਲ ਜੁੜਿਆ ਕੋਈ ਕੰਮ ਹੈ ਤਾਂ ਬ੍ਰਾਂਚ ਜਾਣ ਤੋਂ ਪਹਿਲਾਂ ਛੁੱਟੀਆਂ ਦੀ ਪੂਰੀ ਲਿਸਟ ਜ਼ਰੂਰ ਚੈੱਕ ਕਰ ਲਓ। ਅਗਸਤ ਦੇ ਮਹੀਨੇ ਬੈਂਕ 14 ਦਿਨ ਬੰਦ ਰਹਿਣਗੇ।
ਇਹ ਵੀ ਪੜ੍ਹੋ : ਸਾਵਧਾਨ! ਵਾਸ਼ਿੰਗ ਮਸ਼ੀਨ 'ਚ ਕੱਪੜੇ ਧੌਂਦੇ ਸਮੇਂ ਕਦੇ ਨਾ ਕਰੋ ਇਹ ਗਲਤੀਆਂ, ਹੋ ਸਕਦੈ ਵੱਡਾ ਧਮਾਕਾ
ਅਗਸਤ ਦੇ ਮਹੀਨੇ ਵਿੱਚ ਬੈਂਕਾਂ ਦੀਆਂ ਛੁੱਟੀਆਂ 6 ਅਗਸਤ ਤੋਂ ਸ਼ੁਰੂ ਹੋ ਰਹੀਆਂ ਹਨ। ਬੈਂਕ ਕੁੱਲ 14 ਦਿਨਾਂ ਲਈ ਬੰਦ ਰਹਿਣਗੇ। ਇਸ ਵਿੱਚ ਸੁਤੰਤਰਤਾ ਦਿਵਸ ਤੋਂ ਲੈ ਕੇ ਸ਼ਨੀਵਾਰ ਅਤੇ ਐਤਵਾਰ ਤੱਕ ਦੀ ਛੁੱਟੀ ਸ਼ਾਮਲ ਹੈ। ਇਨ੍ਹਾਂ 'ਚੋਂ ਕੁਝ ਛੁੱਟੀਆਂ ਰਾਜਾਂ, ਖੇਤਰਾਂ, ਸ਼ਹਿਰਾਂ ਦੇ ਹਿਸਾਬ ਨਾਲ ਹਨ, ਜਦਕਿ ਕੁਝ ਛੁੱਟੀਆਂ ਦੇਸ਼ ਭਰ ਦੇ ਬੈਂਕਾਂ 'ਚ ਸਬੰਧਿਤ ਹਨ। ਅਗਸਤ ਮਹੀਨੇ ਦੌਰਾਨ ਸ਼ਨੀਵਾਰ ਅਤੇ ਐਤਵਾਰ ਸਮੇਤ ਕੁੱਲ 6 ਦਿਨ ਬੈਂਕ ਬੰਦ ਰਹਿ ਸਕਦੇ ਹਨ।
ਇਹ ਵੀ ਪੜ੍ਹੋ : ਆਉਣ ਵਾਲੇ ਦਿਨਾਂ 'ਚ ਹੋਰ ਮਹਿੰਗੇ ਹੋਣਗੇ ਮਸਾਲੇ, ਜਾਣੋ ਹਲਦੀ ਤੇ ਇਲਾਇਚੀ ਦਾ ਭਾਅ
ਅਗਸਤ 2023 ਵਿੱਚ ਛੁੱਟੀ ਕਦੋਂ ਹੋਵੇਗੀ
6 ਅਗਸਤ - ਐਤਵਾਰ ਦੇ ਕਾਰਨ ਪੂਰੇ ਦੇਸ਼ ਵਿੱਚ ਛੁੱਟੀ
8 ਅਗਸਤ - (ਟੈਂਡੋਂਗ ਲੋ ਰਮ ਫਾਟ) ਦੇ ਕਾਰਨ ਸਿੱਕਮ ਵਿੱਚ ਬੈਂਕ ਬੰਦ
12 ਅਗਸਤ - ਦੂਜੇ ਸ਼ਨੀਵਾਰ ਕਾਰਨ ਦੇਸ਼ ਭਰ ਦੇ ਬੈਂਕਾਂ 'ਚ ਛੁੱਟੀ
13 ਅਗਸਤ - ਐਤਵਾਰ ਦੇ ਕਾਰਨ ਪੂਰੇ ਦੇਸ਼ ਵਿੱਚ ਛੁੱਟੀ
15 ਅਗਸਤ - (ਸੁਤੰਤਰਤਾ ਦਿਵਸ) 'ਤੇ ਪੂਰੇ ਭਾਰਤ ਵਿੱਚ ਬੈਂਕਾਂ ਦੀ ਛੁੱਟੀ
16 ਅਗਸਤ - ਪਾਰਸੀ ਨਵੇਂ ਸਾਲ ਕਾਰਨ ਮੁੰਬਈ, ਨਾਗਪੁਰ ਅਤੇ ਬੇਲਾਪੁਰ ਵਿੱਚ ਬੈਂਕ ਬੰਦ
18 ਅਗਸਤ - ਸ਼੍ਰੀਮੰਤ ਸ਼ੰਕਰਦੇਵ ਤਿਥੀ ਦੇ ਕਾਰਨ ਗੁਹਾਟੀ ਵਿੱਚ ਬੈਂਕ ਬੰਦ
20 ਅਗਸਤ - ਐਤਵਾਰ ਦੇ ਕਾਰਨ ਪੂਰੇ ਦੇਸ਼ ਵਿੱਚ ਛੁੱਟੀ
26 ਅਗਸਤ - ਚੌਥੇ ਸ਼ਨੀਵਾਰ ਦੀ ਦੇਸ਼ ਭਰ ਦੇ ਬੈਂਕਾਂ ਵਿੱਚ ਛੁੱਟੀ
27 ਅਗਸਤ - ਐਤਵਾਰ ਦੇ ਕਾਰਨ ਪੂਰੇ ਦੇਸ਼ ਵਿੱਚ ਛੁੱਟੀ
28 ਅਗਸਤ - ਪਹਿਲੇ ਓਨਮ ਦੇ ਦਿਨ ਕੋਚੀ ਅਤੇ ਤਿਰੂਵਨੰਤਪੁਰਮ ਵਿੱਚ ਬੈਂਕ ਬੰਦ
29 ਅਗਸਤ - ਤਿਰੂਵਨਮ ਦੇ ਦਿ ਕੋਚੀ ਅਤੇ ਤਿਰੂਵਨੰਤਪੁਰਮ ਵਿੱਚ ਬੈਂਕ ਬੰਦ
30 ਅਗਸਤ - ਰੱਖੜੀ ਦੇ ਸਬੰਧ ਵਿੱਚ ਜੈਪੁਰ ਅਤੇ ਸ਼ਿਮਲਾ ਦੇ ਬੈਂਕਾਂ ਵਿੱਚ ਛੁੱਟੀ
31 ਅਗਸਤ - ਰੱਖੜੀ ਦੇ ਕਾਰਨ ਦੇਹਰਾਦੂਨ, ਗੰਗਟੋਕ, ਕਾਨਪੁਰ, ਕੋਚੀ, ਲਖਨਊ ਅਤੇ ਤਿਰੂਵਨੰਤਪੁਰਮ ਦੇ ਬੈਂਕਾਂ ਵਿੱਚ ਛੁੱਟੀ
ਇਹ ਵੀ ਪੜ੍ਹੋ : ਹੈਰਾਨੀਜਨਕ ਦ੍ਰਿਸ਼ ! ਹਵਾਈ ਅੱਡੇ 'ਤੇ ਦੋ ਜਹਾਜ਼ਾਂ ਦੀ ਇਕੱਠਿਆਂ ਹੋਈ ਖ਼ਤਰਨਾਕ ਲੈਂਡਿੰਗ (ਵੀਡੀਓ)
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8