ਫਰਵਰੀ ਮਹੀਨੇ 'ਚ 10 ਦਿਨ ਬੰਦ ਰਹਿਣਗੇ ਬੈਂਕ, ਜਾਣ ਤੋਂ ਪਹਿਲਾਂ ਦੇਖ ਲਓ ਲਿਸਟ

Sunday, Jan 29, 2023 - 01:42 PM (IST)

ਫਰਵਰੀ ਮਹੀਨੇ 'ਚ 10 ਦਿਨ ਬੰਦ ਰਹਿਣਗੇ ਬੈਂਕ, ਜਾਣ ਤੋਂ ਪਹਿਲਾਂ ਦੇਖ ਲਓ ਲਿਸਟ

ਨਵੀਂ ਦਿੱਲੀ - ਸਾਲ 2023 ਦਾ ਜਨਵਰੀ ਮਹੀਨਾ ਖਤਮ ਹੋਣ ਵਾਲਾ ਹੈ। ਜਲਦੀ ਹੀ ਫਰਵਰੀ ਦਾ ਮਹੀਨਾ ਸ਼ੁਰੂ ਹੋ ਜਾਵੇਗਾ। ਫਰਵਰੀ ਦਾ ਇਹ ਮਹੀਨਾ 28 ਦਿਨਾਂ ਦਾ ਹੋਣ ਵਾਲਾ ਹੈ। ਫਰਵਰੀ ਮਹੀਨੇ 'ਚ ਸ਼ਨੀਵਾਰ ਅਤੇ ਐਤਵਾਰ ਦੀਆਂ ਛੁੱਟੀਆਂ ਤੋਂ ਇਲਾਵਾ ਮਹਾਸ਼ਿਵਰਾਤਰੀ ਸਮੇਤ ਕਈ ਮੌਕਿਆਂ 'ਤੇ ਬੈਂਕ ਬੰਦ ਰਹਿਣਗੇ। ਅਜਿਹੇ 'ਚ ਇਨ੍ਹਾਂ ਛੁੱਟੀਆਂ ਬਾਰੇ ਜਾਣਕਾਰੀ ਜ਼ਰੂਰੀ ਹੈ। ਜੇਕਰ ਤੁਸੀਂ ਭਾਰਤੀ ਰਿਜ਼ਰਵ ਬੈਂਕ ਦੀ ਅਧਿਕਾਰਤ ਵੈੱਬਸਾਈਟ 'ਤੇ ਉਪਲਬਧ ਫਰਵਰੀ ਮਹੀਨੇ ਦੀਆਂ ਬੈਂਕ ਛੁੱਟੀਆਂ ਦੀ ਸੂਚੀ 'ਤੇ ਨਜ਼ਰ ਮਾਰਦੇ ਹੋ, ਤਾਂ ਫਰਵਰੀ 2023 ਵਿੱਚ, ਵੱਖ-ਵੱਖ ਸੂਬਿਆਂ ਵਿੱਚ ਬੈਂਕ 10 ਦਿਨਾਂ ਲਈ ਬੰਦ ਰਹਿਣਗੇ। ਭਾਰਤ ਵਿੱਚ ਹਰ ਮਹੀਨੇ ਦੇ ਦੂਜੇ ਅਤੇ ਚੌਥੇ ਸ਼ਨੀਵਾਰ ਨੂੰ ਬੈਂਕ ਬੰਦ ਰਹਿੰਦੇ ਹਨ। ਇਸ ਦੇ ਨਾਲ ਹੀ ਹਰ ਐਤਵਾਰ ਨੂੰ ਵੀ ਬੈਂਕ ਵਿਚ ਛੁੱਟੀ ਹੁੰਦੀ ਹੈ। ਬੈਂਕ ਦੂਜੇ ਅਤੇ ਚੌਥੇ ਸ਼ਨੀਵਾਰ ਅਤੇ ਸਾਰੇ ਐਤਵਾਰ ਸਮੇਤ 10 ਦਿਨਾਂ ਲਈ ਬੰਦ ਰਹਿਣਗੇ। ਹਾਲਾਂਕਿ ਆਰਬੀਆਈ ਨੇ ਸਪੱਸ਼ਟ ਤੌਰ 'ਤੇ ਸੰਕੇਤ ਦਿੱਤਾ ਹੈ ਕਿ ਇਹ ਪੂਰੇ ਭਾਰਤ ਵਿੱਚ ਇੱਕਸਾਰ ਲਾਗੂ ਨਹੀਂ ਹੋਵੇਗਾ ਅਤੇ ਵੱਖ-ਵੱਖ ਸੂਬਿਆਂ ਅਤੇ ਖੇਤਰਾਂ ਵਿੱਚ ਵੱਖ-ਵੱਖ ਹੋਵੇਗਾ।

ਇਹ ਵੀ ਪੜ੍ਹੋ : ਅਮੀਰਾਂ ਦੀ ਸੂਚੀ 'ਚ 7ਵੇਂ ਨੰਬਰ 'ਤੇ ਪਹੁੰਚੇ ਗੌਤਮ ਅਡਾਨੀ, 7 ਮਹੀਨਿਆਂ ਦੇ ਹੇਠਲੇ ਪੱਧਰ 'ਤੇ ਪਹੁੰਚੀ ਦੌਲਤ

ਆਓ ਜਾਣਦੇ ਹਾਂ ਫਰਵਰੀ 2023 'ਚ ਕਿਹੜੇ-ਕਿਹੜੇ ਸੂਬੇ 'ਚ ਬੈਂਕ ਸ਼ਾਖਾਵਾਂ 'ਚ ਕਿਹੜੇ ਦਿਨ ਛੁੱਟੀਆਂ ਹੋਣਗੀਆਂ।

5 ਫਰਵਰੀ : ਹਜ਼ਰਤ ਅਲੀ ਜੈਅੰਤੀ, ਗੁਰੂ ਰਵਿਦਾਸ ਜਯੰਤੀ (ਐਤਵਾਰ)
11 ਫਰਵਰੀ : ਦੂਜਾ ਸ਼ਨੀਵਾਰ
12 ਫਰਵਰੀ : ਐਤਵਾਰ
15 ਫਰਵਰੀ: ਲੁਈ ਨਗਾਈ ਨੀ (ਮਨੀਪੁਰ)
18 ਫਰਵਰੀ: ਮਹਾਸ਼ਿਵਰਾਤਰੀ
19 ਫਰਵਰੀ: ਛਤਰਪਤੀ ਸ਼ਿਵਾਜੀ ਮਹਾਰਾਜ ਜੈਯੰਤੀ (ਐਤਵਾਰ)
20 ਫਰਵਰੀ: ਰਾਜ ਦਿਵਸ (ਅਰੁਣਾਚਲ ਪ੍ਰਦੇਸ਼, ਮਿਜ਼ੋਰਮ)
21 ਫਰਵਰੀ: ਲੋਸਰ (ਸਿੱਕਮ)
25 ਫਰਵਰੀ: ਚੌਥਾ ਸ਼ਨੀਵਾਰ
26 ਫਰਵਰੀ : ਐਤਵਾਰ

ਇਹ ਵੀ ਪੜ੍ਹੋ : ਵਿੱਤ ਮੰਤਰੀ ਨੇ ਵੰਡਿਆ ਹਲਵਾ, ਸਮਾਰੋਹ ਨਾਲ ਸ਼ੁਰੂ ਹੋਈ ਆਮ ਬਜਟ ਨੂੰ ਅੰਤਿਮ ਰੂਪ ਦੇਣ ਦੀ ਪ੍ਰਕਿਰਿਆ

30 ਅਤੇ 31 ਜਨਵਰੀ ਨੂੰ ਹੋਣ ਵਾਲੀ ਹੜਤਾਲ ਕਰ ਦਿੱਤੀ ਗਈ ਹੈ ਮੁਲਤਵੀ 

ਬੈਂਕ ਯੂਨੀਅਨ ਵੱਲੋਂ 30 ਜਨਵਰੀ ਅਤੇ 31 ਜਨਵਰੀ ਨੂੰ ਕੀਤੀ ਜਾ ਰਹੀ ਹੜਤਾਲ ਫਿਲਹਾਲ ਮੁਲਤਵੀ ਕਰ ਦਿੱਤੀ ਗਈ ਹੈ। ਯੂਨਾਈਟਿਡ ਫੋਰਮ ਆਫ਼ ਬੈਂਕ ਯੂਨੀਅਨਜ਼ (ਯੂਐਫਬੀਯੂ) ਨੇ ਮੁੰਬਈ ਵਿੱਚ ਹੋਈ ਇੱਕ ਸੁਲ੍ਹਾ-ਸਫਾਈ ਮੀਟਿੰਗ ਵਿੱਚ ਹੋਏ ਸਮਝੌਤੇ ਤੋਂ ਬਾਅਦ, 30-31 ਜਨਵਰੀ ਨੂੰ ਹੋਣ ਵਾਲੀ ਦੋ ਦਿਨਾਂ ਦੀ ਦੇਸ਼ ਵਿਆਪੀ ਬੈਂਕ ਹੜਤਾਲ ਨੂੰ ਮੁਲਤਵੀ ਕਰ ਦਿੱਤਾ ਹੈ। ਬੈਂਕ ਕਰਮਚਾਰੀ ਸੰਘ (AIBEA) ਦੇ ਆਲ ਇੰਡੀਆ ਜਨਰਲ ਸਕੱਤਰ ਸੀ.ਐਚ. ਵੈਂਕਟਚਲਮ ਨੇ ਇਹ ਜਾਣਕਾਰੀ ਦਿੱਤੀ। ਵੈਂਕਟਚਲਮ ਦੇ ਅਨੁਸਾਰ, ਇੰਡੀਅਨ ਬੈਂਕਸ ਐਸੋਸੀਏਸ਼ਨ (ਆਈ.ਬੀ.ਏ.) ਨੇ 31 ਜਨਵਰੀ ਨੂੰ ਯੂਨੀਅਨਾਂ ਨਾਲ ਮੀਟਿੰਗ ਕਰਨ ਲਈ ਸਹਿਮਤੀ ਦਿੱਤੀ ਹੈ।

ਸ਼ੁੱਕਰਵਾਰ ਨੂੰ ਹੋਈ ਸੁਲਾਹ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਪੰਜ ਦਿਨਾਂ ਬੈਂਕਿੰਗ, ਪੈਨਸ਼ਨ ਨੂੰ ਅੱਪਡੇਟ ਕਰਨ ਅਤੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਦੇ ਤਿੰਨ ਸਾਂਝੇ ਮੁੱਦੇ 31 ਜਨਵਰੀ ਨੂੰ ਵਿਚਾਰੇ ਜਾਣਗੇ। ਹੋਰ ਮੁੱਦਿਆਂ 'ਤੇ ਸਬੰਧਤ ਅਧਿਕਾਰੀਆਂ ਅਤੇ ਮਜ਼ਦੂਰ ਯੂਨੀਅਨਾਂ ਨਾਲ ਵੱਖਰੇ ਤੌਰ 'ਤੇ ਗੱਲਬਾਤ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਕਈ ਬੈਂਕ ਯੂਨੀਅਨਾਂ ਦੇ ਸਮੂਹ UFBU ਨੇ ਪਹਿਲਾਂ ਆਪਣੀਆਂ ਵੱਖ-ਵੱਖ ਮੰਗਾਂ ਨੂੰ ਲੈ ਕੇ ਹੜਤਾਲ 'ਤੇ ਜਾਣ ਦਾ ਫੈਸਲਾ ਕੀਤਾ ਸੀ।

ਇਹ ਵੀ ਪੜ੍ਹੋ : ਵਿੱਤ ਮੰਤਰੀ ਨੇ ਵੰਡਿਆ ਹਲਵਾ, ਸਮਾਰੋਹ ਨਾਲ ਸ਼ੁਰੂ ਹੋਈ ਆਮ ਬਜਟ ਨੂੰ ਅੰਤਿਮ ਰੂਪ ਦੇਣ ਦੀ ਪ੍ਰਕਿਰਿਆ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News