Bank of Maharashtra ਦੇ ਗਾਹਕਾਂ ਲਈ ਖੁਸ਼ਖ਼ਬਰੀ, ਬੈਂਕ ਨੇ ਸਸਤਾ ਕੀਤਾ ਕਰਜ਼ਾ
Saturday, Jun 06, 2020 - 02:55 PM (IST)
ਮੁੰਬਈ — ਬੈਂਕ ਆਫ ਮਹਾਰਾਸ਼ਟਰ ਨੇ ਸ਼ੁੱਕਰਵਾਰ ਨੂੰ ਰੈਪੋ ਰੇਟ ਨਾਲ ਜੁੜੇ ਕਰਜ਼ਿਆਂ ਲਈ ਵਿਆਜ ਦਰ ਵਿਚ 0.40 ਪ੍ਰਤੀਸ਼ਤ ਦੀ ਕਟੌਤੀ ਕਰਨ ਦਾ ਐਲਾਨ ਕੀਤਾ ਹੈ। ਹੁਣ ਬੈਂਕ ਦੇ ਰੈਪੋ ਰੇਟ ਨਾਲ ਜੁੜੇ ਉਧਾਰ ਦੀਆਂ ਦਰਾਂ ਸਾਲਾਨਾ 7.05 ਪ੍ਰਤੀਸ਼ਤ ਹੋਣਗੀਆਂ। ਨਵੇਂ ਰੇਟ 8 ਜੂਨ ਤੋਂ ਲਾਗੂ ਹੋਣਗੇ। ਬੈਂਕ ਨੇ ਇਕ ਜਾਰੀ ਬਿਆਨ ਵਿਚ ਕਿਹਾ ਹੈ ਕਿ ਰੈਪੋ ਰੇਟ ਜਿਵੇਂ ਕਿ ਹਾਊਸਿੰਗ, ਸਿੱਖਿਆ, ਵਾਹਨ, ਛੋਟੇ ਉਦਯੋਗ (ਐਮਐਸਐਮਈ) ਆਦਿ ਨਾਲ ਜੁੜੇ ਸਾਰੇ ਕਰਜ਼ਿਆਂ ਦੀ ਵਿਆਜ ਦਰ ਵਿਚ 0.40 ਪ੍ਰਤੀਸ਼ਤ ਦੀ ਕਮੀ ਆਈ ਹੈ।
ਰਿਜ਼ਰਵ ਬੈਂਕ ਆਫ ਇੰਡੀਆ ਵਲੋਂ ਪਿਛਲੇ ਮਹੀਨੇ ਰੈਪੋ ਰੇਟ ਵਿਚ 0.40 ਫੀਸਦੀ ਦੀ ਕਟੌਤੀ ਕਰਨ ਤੋਂ ਬਾਅਦ ਕਈ ਬੈਂਕਾਂ ਨੇ ਆਪਣੀਆਂ ਲੋਨ ਦੀਆਂ ਵਿਆਜ ਦਰਾਂ ਘਟਾ ਦਿੱਤੀਆਂਂ ਹਨ। ਇਸ 'ਚ ਪੰਜਾਬ ਨੈਸ਼ਨਲ ਬੈਂਕ, ਯੂਕੋ ਬੈਂਕ ਅਤੇ ਬੈਂਕ ਆਫ ਇੰਡੀਆ ਸ਼ਾਮਲ ਹਨ।
ਬੈਂਕ ਆਫ ਮਹਾਰਾਸ਼ਟਰ ਨੇ ਵੀ ਬੈਂਕ ਕਰਜ਼ਿਆਂ ਦੀਆਂ ਸਾਰੀਆਂ ਸ਼੍ਰੇਣੀਆਂ 'ਤੇ ਫੰਡ ਦੀ ਮਾਰਜਿਨਲ ਲਾਗਤ ਅਧਾਰਤ ਲੋਨ ਵਿਆਜ ਦਰ (ਐਮਸੀਐਲਆਰ) ਵਿਚ 0.20% ਦੀ ਕਟੌਤੀ ਦਾ ਐਲਾਨ ਕੀਤਾ ਹੈ। ਇਹ ਵੀ 8 ਜੂਨ ਤੋਂ ਲਾਗੂ ਹੋਣਗੀਆਂ।
ਇਸ ਤੋਂ ਬਾਅਦ ਇਕ ਸਾਲ ਲਈ ਕਰਜ਼ੇ 'ਤੇ ਵਿਆਜ਼ ਦੀ ਦਰ 7.90 ਪ੍ਰਤੀਸ਼ਤ ਤੋਂ ਘਟਾ ਕੇ 7.70 ਪ੍ਰਤੀਸ਼ਤ ਕੀਤੀ ਗਈ। ਇਸ ਦੇ ਨਾਲ ਹੀ ਛੇ ਮਹੀਨਿਆਂ ਦੀ ਮਿਆਦ ਲਈ ਕਰਜ਼ੇ ਦੀ ਵਿਆਜ ਦਰ 7.50 ਪ੍ਰਤੀਸ਼ਤ ਹੋ ਗਈ ਹੈ।
ਇਹ ਵੀ ਦੇਖੋ : HDFC ਨੇ ਆਪਣੇ ਗਾਹਕਾਂ ਨੂੰ ਦਿੱਤਾ ਵੱਡਾ ਤੋਹਫਾ, ਨਵੀਂ ਸਕੀਮ 'ਚ ਮਿਲਣਗੀਆਂ ਕਈ ਪੇਸ਼ਕਸ਼ਾਂ