ਬੈਂਕ ਆਫ ਬੜੌਦਾ ਦਾ ''ਕਿਸਾਨ ਪਖਵਾੜਾ''
Sunday, Oct 07, 2018 - 11:04 AM (IST)
ਨਵੀਂ ਦਿੱਲੀ — ਜਨਤਕ ਖੇਤਰ ਦੇ ਬੈਂਕ ਆਫ ਬੜੌਦਾ ਨੇ ਕਿਸਾਨਾਂ ਨੂੰ ਖੇਤੀਬਾੜੀ ਕਰਜ਼ੇ ਅਤੇ ਉਸ ਨਾਲ ਜੁੜੇ ਉਤਪਾਦਾਂ ਪ੍ਰਤੀ ਜਾਗਰੂਕਤਾ ਲਿਆਉਣ ਦੇ ਉਦੇਸ਼ ਨਾਲ 15 ਅਕਤੂਬਰ ਤੱਕ 'ਬੜੌਦਾ ਕਿਸਾਨ ਪਖਵਾੜਾ' ਮਨਾ ਰਿਹਾ ਹੈ ਅਤੇ 16 ਅਕਤੂਬਰ ਨੂੰ 'ਬੜੌਦਾ ਕਿਸਾਨ ਦਿਵਸ' ਮਨਾਵੇਗਾ।
ਬੈਂਕ ਦੇ ਨਿਰਦੇਸ਼ਕ ਜੀ.ਕੇ. ਅਗਰਵਾਲ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਰਕਾਰ ਨੇ ਸਾਲ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਉਤਸ਼ਾਹੀ ਟੀਚਾ ਰੱਖਿਆ ਹੈ ਅਤੇ ਸਰਕਾਰ ਦੀ ਇਸ ਕੋਸ਼ਿਸ਼ 'ਚ ਉਨ੍ਹਾਂ ਦੇ ਬੈਂਕ ਨੇ ਨਵੇਂ ਅਤੇ ਨਵੀਨਤਾਕਾਰੀ ਫੰਡਿਡ ਉਤਪਾਦ ਅਤੇ ਪ੍ਰਥਾਵਾਂ ਨੂੰ ਉਤਸ਼ਾਹਿਤ ਕਰ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ 1 ਤੋਂ 15 ਅਕਤੂਬਰ ਤੱਕ ਪੂਰੇ ਦੇਸ਼ 'ਚ 'ਬੜੌਦਾ ਕਿਸਾਨ ਪਖਵਾੜਾ ਮਨਾਇਆ ਜਾ ਰਿਹਾ ਹੈ। ਇਸ ਦੌਰਾਨ ਪੇਂਡੂ ਖੇਤਰਾਂ 'ਚ ਰਾਤ ਚੌਪਾਲ, ਵਿੱਤੀ ਸਾਖਰਤਾ ਕੈਂਪ, ਸੜਕ ਨਾਟਕ ਆਦਿ ਦਾ ਆਯੋਜਨ ਕਰਕੇ ਕਿਸਾਨਾਂ ਨੂੰ ਖੇਤੀ ਵਿੱਤ ਉਤਪਾਦਾਂ ਨਾਲ ਜਾਣੂ ਕਰਵਾਇਆ ਜਾਵੇਗਾ।
ਅਗਰਵਾਲ ਨੇ ਕਿਹਾ ਕਿ 15 ਅਕਤੂਬਰ ਨੂੰ 'ਮਹਿਲਾ ਕਿਸਾਨ ਦਿਵਸ' ਅਤੇ 16 ਅਕਤੂਬਰ ਨੂੰ 'ਬੜੌਦਾ ਕਿਸਾਨ ਦਿਵਸ' ਮਨਾਇਆ ਜਾਵੇਗਾ। 16 ਅਕਤੂਬਰ ਨੂੰ ਵਿਸ਼ਵ ਖੁਰਾਕ ਦਿਵਸ ਵੀ ਹੈ।