ਡਾਕ ਭੁਗਤਾਨ ਬੈਂਕ ਦੀਆਂ ਇਸ ਮਹੀਨੇ ਖੁੱਲ੍ਹਣਗੀਆਂ 650 ਬ੍ਰਾਂਚਾਂ : ਸਿਨਹਾ

07/18/2018 2:49:03 PM

ਨਵੀਂ ਦਿੱਲੀ—ਸਰਕਾਰ ਇਸ ਮਹੀਨੇ ਡਾਕ ਭੁਗਤਾਨ ਬੈਂਕ (ਇੰਡੀਆ ਪੋਸਟ ਪੇਮੈਂਟ ਬੈਂਕ) ਦੀ ਦੇਸ਼ ਭਰ 'ਚ 650 ਬ੍ਰਾਂਚਾਂ ਸ਼ੁਰੂ ਕਰਨ ਜਾ ਰਹੀ ਹੈ ਅਤੇ ਉਸ ਨੇ ਸਾਲ ਦੇ ਅੰਤ ਤੱਕ ਡੇਢ ਲੱਖ ਪੇਂਡੂ ਡਾਕ ਘਰਾਂ 'ਚ ਬੈਂਕਿੰਗ ਸੇਵਾਵਾਂ ਸ਼ੁਰੂ ਕਰਨ ਦੀ ਤਿਆਰੀ ਕੀਤੀ ਹੈ। ਸੰਚਾਰ ਮੰਤਰੀ ਮਨੋਜ ਸਿਨਹਾ ਨੇ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਕਿਹਾ ਸਰਕਾਰ ਦੀ ਪਹਿਲ ਦੇਸ਼ ਦੇ ਸਾਰੇ ਨਾਗਰਿਕਾਂ ਨੂੰ ਵਿੱਤੀ ਸੇਵਾਵਾਂ ਦੇ ਦਾਅਰੇ 'ਚ ਲਿਆਉਣਾ ਹੈ। ਇਸ ਟੀਚੇ ਲਈ ਭਾਰਤੀ ਡਾਕ ਘਰਾਂ ਨੂੰ ਭਾਰਤੀ ਡਾਕ ਘਰ ਭੁਗਤਾਨ ਬੈਂਕ ਦੇ ਰੂਪ 'ਚ ਬਦਲਿਆ ਜਾ ਰਿਹਾ ਹੈ। ਪੂਰੀ ਦੁਨੀਆ 'ਚ ਇੰਨੇ ਵੱਡੇ ਪੈਮਾਨੇ 'ਤੇ ਪੇਂਡੂ ਖੇਤਰਾਂ 'ਚ ਵਿੱਤੀ ਸੇਵਾਵਾਂ ਦਾ ਕੰਮ ਕਿਸੇ ਦੇਸ਼ 'ਚ ਨਹੀਂ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਮਹੀਨੇ ਦੇਸ਼ ਦੇ 650 ਸਥਾਨਾਂ 'ਤੇ ਇੰਡੀਆ ਪੋਸਟ ਪੇਮੈਂਟ ਬੈਂਕ ਦਾ ਉਦਘਾਟਨ ਕੀਤਾ ਜਾਵੇਗਾ। ਇਸ ਦੇ 3,100 ਤੋਂ ਜ਼ਿਆਦਾ ਅਕਸੈੱਸ ਪੁਆਇੰਟ ਬਣਾਏ ਜਾਣਗੇ। 
ਦਸੰਬਰ ਤੱਕ ਡੇਢ ਲੱਖ ਤੋਂ ਜ਼ਿਆਦਾ ਪੇਂਡੂ ਡਾਕ ਘਰਾਂ 'ਚ ਬੈਂਕਿੰਗ ਸੇਵਾਵਾਂ ਸ਼ੁਰੂ ਕੀਤੀਆਂ ਜਾਣਗੀਆਂ। ਡਾਕ ਘਰਾਂ ਦੇ ਹੋਰ ਖੇਤਰਾਂ ਉਪਯੋਗਤਾ ਦਾ ਜ਼ਿਕਰ ਕਰਦੇ ਹੋਏ ਸਿਨਹਾ ਨੇ ਕਿਹਾ ਕਿ ਡਾਕ ਘਰਾਂ 'ਚ ਪਾਸਪੋਰਟ ਸੇਵਾ ਕੇਂਦਰ ਵੀ ਮਸ਼ਹੂਰ ਹੋਏ ਹਨ। ਦੇਸ਼ ਦੇ ਸਾਰੇ ਸੰਸਦੀ ਖੇਤਰਾਂ 'ਚ ਪਾਸਪੋਰਟ ਸੇਵਾ ਕੇਂਦਰ ਖੋਲ੍ਹੇ ਜਾਣੇ ਹਨ। ਅਜੇ ਤੱਕ 215 ਪੋਸਟ ਆਫਿਸ ਪਾਸਪੋਰਟ ਸੇਵਾ ਕੇਂਦਰ ਖੋਲ੍ਹੇ ਜਾ ਚੁੱਕੇ ਹਨ। ਕਈ ਸਥਾਨਾਂ 'ਤੇ ਡਾਕ ਘਰਾਂ ਤੋਂ ਰੇਲ ਟਿਕਟ ਦੀ ਵਿਕਰੀ ਵੀ ਕੀਤੀ ਜਾ ਰਹੀ ਹੈ। 


Related News