ਐਕਸਿਸ ਬੈਂਕ ਦਾ ਮੁਨਾਫਾ 82.6 ਫੀਸਦੀ ਵਧਿਆ

11/02/2018 10:47:27 PM

ਮੁੰਬਈ-ਵਿੱਤੀ ਸਾਲ 2019 ਦੀ ਦੂਜੀ ਤਿਮਾਹੀ ’ਚ ਐਕਸਿਸ  ਬੈਂਕ ਦਾ ਮੁਨਾਫਾ ਪਿਛਲੇ ਸਾਲ ਦੀ ਇਸੇ ਤਿਮਾਹੀ  ਦੇ 432.4 ਕਰੋਡ਼ ਤੋਂ 82.6  ਫੀਸਦੀ ਵਧ ਕੇ 789.6 ਕਰੋਡ਼ ਰੁਪਏ ਰਿਹਾ ਹੈ।  ਵਿੱਤੀ ਸਾਲ 2019 ਦੀ ਦੂਜੀ  ਤਿਮਾਹੀ ’ਚ ਐਕਸਿਸ ਬੈਂਕ ਦੀ ਵਿਆਜ ਤੋਂ ਆਮਦਨ ਪਿਛਲੇ ਵਿੱਤੀ ਸਾਲ  ਦੇ ਮੁਕਾਬਲੇ 15  ਫੀਸਦੀ ਵਧ ਕੇ 5,232 ਕਰੋਡ਼ ਰੁਪਏ ਰਹੀ ਹੈ।  ਤਿਮਾਹੀ-ਦਰ-ਤਿਮਾਹੀ ਆਧਾਰ ’ਤੇ  ਜੁਲਾਈ-ਸਤੰਬਰ ਤਿਮਾਹੀ ’ਚ ਐਕਸਿਸ ਬੈਂਕ ਦਾ ਗ੍ਰਾਸ ਐੱਨ. ਪੀ. ਏ.  6.52  ਫੀਸਦੀ ਤੋਂ ਘਟ ਕੇ 5.96 ਫੀਸਦੀ ਰਿਹਾ ਹੈ।  ਤਿਮਾਹੀ ਆਧਾਰ ’ਤੇ ਜੁਲਾਈ-ਸਤੰਬਰ  ਤਿਮਾਹੀ ’ਚ ਐਕਸਿਸ ਬੈਂਕ ਦਾ ਨੈੱਟ ਐੱਨ. ਪੀ. ਏ.  3.09 ਫੀਸਦੀ ਤੋਂ ਘਟ ਕੇ 2.54 ਫੀਸਦੀ ਰਿਹਾ ਹੈ, ਉਥੇ ਹੀ ਰੁਪਏ ’ਚ ਐੱਨ. ਪੀ. ਏ.  ’ਤੇ ਨਜ਼ਰ  ਮਾਰੀਏ ਤਾਂ  ਤਿਮਾਹੀ ਆਧਾਰ ’ਤੇ ਦੂਜੀ ਤਿਮਾਹੀ ’ਚ ਬੈਂਕ ਦਾ ਗ੍ਰਾਸ ਐੱਨ. ਪੀ. ਏ.  ਵੀ ਵਧਿਅਾ ਹੈ।  ਤਿਮਾਹੀ ਆਧਾਰ ’ਤੇ ਦੂਜੀ ਤਿਮਾਹੀ ’ਚ ਐਕਸਿਸ ਬੈਂਕ ਦਾ ਨੈੱਟ ਐੱਨ. ਪੀ. ਏ.  14,901.6 ਕਰੋਡ਼ ਤੋਂ ਘਟ ਕੇ 12,715.7 ਕਰੋਡ਼ ਰੁਪਏ ਰਿਹਾ ਹੈ।  ਤਿਮਾਹੀ  ਆਧਾਰ ’ਤੇ ਦੂਜੀ ਤਿਮਾਹੀ ’ਚ ਐਕਸਿਸ ਬੈਂਕ ਦੀ ਪ੍ਰੋਵੀਜ਼ਨਿੰਗ ਪਿਛਲੇ ਸਾਲ  ਦੇ  ਮੁਕਾਬਲੇ 3,337.7 ਕਰੋਡ਼ ਤੋਂ ਘਟ ਕੇ 2,927.4 ਕਰੋਡ਼ ਰੁਪਏ ਰਹੀ ਹੈ।

ਪੀ. ਐੱਨ. ਬੀ.  ਨੂੰ 4,532.35 ਕਰੋਡ਼ ਰੁਪਏ ਦਾ ਘਾਟਾ : ਫਰਾਡ ਸੰਕਟ ਨਾਲ ਜੂਝ ਰਹੇ ਪੰਜਾਬ ਨੈਸ਼ਨਲ  ਬੈਂਕ  (ਪੀ. ਐੱਨ. ਬੀ.)  ਨੂੰ ਚਾਲੂ ਵਿੱਤੀ ਸਾਲ ਦੀ ਸਤੰਬਰ ਤਿਮਾਹੀ ’ਚ 4,532.35 ਕਰੋਡ਼ ਰੁਪਏ ਦਾ ਘਾਟਾ ਹੋਇਆ ਹੈ।  ਪਿਛਲੇ ਵਿੱਤੀ ਸਾਲ ਦੀ ਇਸੇ ਤਿਮਾਹੀ  ’ਚ ਬੈਂਕ ਨੂੰ 561 ਕਰੋਡ਼ ਰੁਪਏ ਦਾ ਸ਼ੁੱਧ ਲਾਭ ਹੋਇਆ ਸੀ।   ਬੈਂਕ ਨੇ  ਬੰਬਈ ਸ਼ੇਅਰ ਬਾਜ਼ਾਰ ਨੂੰ ਦੱਸਿਆ ਕਿ ਸਮੀਖਿਆ  ਅਧੀਨ ਤਿਮਾਹੀ  ਦੌਰਾਨ ਉਸ ਦੀ ਕੁਲ ਕਮਾਈ 14,205.31 ਕਰੋਡ਼ ਰੁਪਏ ਤੋਂ ਡਿੱਗ ਕੇ 14,035.88 ਕਰੋਡ਼ ਰੁਪਏ ’ਤੇ ਆ ਗਈ।   ਬੈਂਕ ਦਾ ਏਕੀਕ੍ਰਿਤ ਐੱਨ. ਪੀ. ਏ.  ਇਸ ਦੌਰਾਨ 13.31 ਫੀਸਦੀ ਤੋਂ ਵਧ ਕੇ 17.16  ਫੀਸਦੀ ਯਾਨੀ 81,250.83 ਕਰੋਡ਼ ਰੁਪਏ ’ਤੇ ਪਹੁੰਚ ਗਿਆ।  ਇਸ ਕਾਰਨ ਸਮੀਖਿਆ  ਅਧੀਨ ਤਿਮਾਹੀ  ਦੌਰਾਨ ਬੈਂਕ ਦਾ ਐੱਨ. ਪੀ. ਏ.  ਲਈ ਪ੍ਰਬੰਧ ਪਿਛਲੇ ਵਿੱਤੀ ਸਾਲ  ਦੇ 2,693.78 ਕਰੋਡ਼ ਤੋਂ ਵਧ ਕੇ 7,733.27 ਕਰੋਡ਼ ਰੁਪਏ ’ਤੇ ਪਹੁੰਚ ਗਿਆ।   


Related News