ਅੱਜ ਤੋਂ 12 ਫ਼ੀਸਦੀ ਕੱਟੇਗਾ EPF, ਜਾਣੋ 1 ਅਗਸਤ ਤੋਂ ਬਦਲਣ ਵਾਲੇ ਹੋਰ ਵੀ ਨਿਯਮਾਂ ਬਾਰੇ
Saturday, Aug 01, 2020 - 12:41 PM (IST)
ਨਵੀਂ ਦਿੱਲੀ (ਇੰਟ.) : ਹੁਣ 1 ਅਗਸਤ ਤੋਂ ਈ. ਪੀ. ਐੱਫ. 12 ਫ਼ੀਸਦੀ ਕੱਟੇਗਾ। ਆਤਮ ਨਿਰਭਰ ਭਾਰਤ ਪੈਕੇਜ ਦੇ ਤਹਿਤ ਛੋਟ ਦੀ ਮਿਆਦ ਅੱਜ ਖ਼ਤਮ ਹੋ ਰਹੀ ਹੈ। ਮੋਦੀ ਸਰਕਾਰ ਨੇ ਇਸ ਪੈਕੇਜ ਦੇ ਤਹਿਤ ਈ. ਪੀ. ਐੱਫ. 'ਚ ਮਾਸਿਕ ਯੋਗਦਾਨ 24 ਤੋਂ ਘਟਾ ਕੇ 20 ਫ਼ੀਸਦੀ ਕਰ ਦਿੱਤਾ ਸੀ। ਮਈ 'ਚ ਇਸ ਦਾ ਐਲਾਨ ਕਰਦੇ ਹੋਏ ਵਿੱਤੀ ਮੰਤਰੀ ਨਿਰਮਲਾ ਸੀਤਾਰਮਣ ਨੇ ਕਿਹਾ ਸੀ ਕਿ ਤਾਲਾਬੰਦੀ 'ਚ ਕਾਰੋਬਾਰ ਬੰਦ ਹੈ ਇਸ ਲਈ ਕੰਪਨੀ ਅਤੇ ਕਾਮੇ ਦੋਵਾਂ ਦਾ ਯੋਗਦਾਨ ਮਈ, ਜੂਨ ਅਤੇ ਜੁਲਾਈ 2020 ਲਈ 24 ਤੋਂ ਘਟਾ ਕੇ 20 ਫ਼ੀਸਦੀ ਕੀਤਾ ਗਿਆ ਹੈ। ਹਾਲਾਂਕਿ ਇਹ ਕਾਮੇ 'ਤੇ ਨਿਰਭਰ ਸੀ ਕਿ ਉਹ 20 ਫ਼ੀਸਦੀ ਕੰਟਰੀਬਿਊਸ਼ਨ ਦਾ ਬਦਲ ਚੁਣੇ ਜਾਂ 24 ਦਾ। ਯਾਨੀ ਹੁਣ 1 ਅਗਸਤ ਤੋਂ ਈ. ਪੀ. ਐੱਫ. ਦਾ ਕੰਟਰੀਬਿਊਸ਼ਨ ਪਹਿਲਾਂ ਵਾਂਗ 24 ਫ਼ੀਸਦੀ ਹੋਵੇਗਾ। ਇਸ 'ਚ 12 ਫ਼ੀਸਦੀ ਕੰਪਨੀ ਅਤੇ 12 ਫ਼ੀਸਦੀ ਕਰਮਚਾਰੀ ਦੇਵੇਗਾ।
ਇਹ ਵੀ ਪੜ੍ਹੋ: ਫ਼ੋਨ ਦੀ ਜ਼ਿਆਦਾ ਵਰਤੋਂ ਕਰਨ ਨਾਲ ਇਸ ਬੀਬੀ ਦਾ ਕੱਟਣਾ ਪਿਆ ਹੱਥ, ਮੈਸੇਜ ਟਾਈਪ ਕਰਨ ਨਾਲ ਹੋ ਗਿਆ ਸੀ ਕੈਂਸਰ
ਉਥੇ ਹੀ ਕੋਰੋਨਾ ਸੰਕਟ ਨੂੰ ਦੇਖਦੇ ਹੋਏ ਡਾਕ ਵਿਭਾਗ ਨੇ ਪੀ. ਪੀ. ਐੱਫ. ਸਮੇਤ ਛੋਟੀਆਂ ਬੱਚਤ ਸਕੀਮਾਂ 'ਚ ਤੈਅ ਮਿਆਦ ਦੇ ਅੰਦਰ ਘੱਟ ਤੋਂ ਘੱਟ ਰਾਸ਼ੀ ਨਾ ਪਾਉਣ 'ਤੇ ਪੈਨਲਟੀ ਖ਼ਤਮ ਕਰ ਦਿੱਤੀ ਸੀ। ਪਬਲਿਕ ਪ੍ਰੋਵੀਡੈਂਡ ਫੰਡ, ਰੇਕਰਿੰਗ ਡਿਪਾਜ਼ਿਟ ਵਰਗੀਆਂ ਸਕੀਮਾਂ 'ਚ ਬਿਨਾਂ ਪੈਨਲਟੀ ਦੇ 31 ਜੁਲਾਈ ਤੱਕ ਘੱਟ ਤੋਂ ਘੱਟ ਰਾਸ਼ੀ ਪਾਈ ਜਾ ਸਕਦੀ ਹੈ। ਪਹਿਲਾਂ ਇਹ ਤਰੀਕ 30 ਜੂਨ ਤੱਕ ਸੀ। ਇਸ ਤੋਂ ਬਾਅਦ ਜਮ੍ਹਾ 'ਤੇ ਪੈਨਲਟੀ ਦੇਣੀ ਹੋਵੇਗੀ।
1 ਅਗਸਤ ਤੋਂ ਹੋਣ ਵਾਲੇ ਹੋਰ ਵੱਡੇ ਬਦਲਾਅ
1. ਖਾਤੇ 'ਚ ਘੱਟੋ-ਘੱਟ ਬਕਾਏ 'ਤੇ ਟੈਕਸ
ਕਈ ਬੈਂਕਾਂ 'ਚ ਇਕ ਅਗਸਤ ਤੋਂ ਘੱਟੋ-ਘੱਟ ਬਕਾਏ ਦੀ ਮਿਆਦ ਨਾਲ ਜੁੜੇ ਨਿਯਮ ਬਦਲਣ ਜਾ ਰਹੇ ਹਨ। ਜਾਣਕਾਰੀ ਮੁਤਾਬਕ ਬੈਂਕ ਆਫ ਮਹਾਰਾਸ਼ਟਰ, ਐਕਸਿਸ ਬੈਂਕ ਅਕੇ ਕੋਟਕ ਮਹਿੰਦਾ ਬੈਂਕ ਦੇ ਬੈਂਕਿੰਗ ਨਿਯਮਾਂ 'ਚ ਇਹ ਬਦਲਾਅ ਹੋਣ ਜਾ ਰਿਹਾ ਹੈ। ਉਥੇ ਹੀ ਕੁਝ ਬੈਂਕ ਨਕਦ ਨਿਕਾਸੀ 'ਤੇ ਟੈਕਸ ਵਸੂਲਣ ਦੀ ਵੀ ਤਿਆਰੀ ਕਰ ਰਹੇ ਹਨ।
ਇਹ ਵੀ ਪੜ੍ਹੋ: ਅਗਸਤ 'ਚ 17 ਦਿਨ ਬੰਦ ਰਹਿਣਗੇ ਬੈਂਕ, ਇਥੇ ਚੈੱਕ ਕਰੋ ਛੁੱਟੀਆਂ ਦੀ ਪੂਰੀ ਲਿਸਟ
2. ਪੀ. ਐੱਮ. ਕਿਸਾਨ ਦੀ ਰਕਮ ਆਵੇਗੀ
ਸਰਕਾਰ ਪੀ. ਐੱਮ. ਕਿਸਾਨ ਯੋਜਨਾ ਤਹਿਤ 1 ਅਗਸਤ ਤੋਂ ਕਿਸਾਨਾਂ ਦੇ ਬੈਂਕ ਖ਼ਾਤੇ 'ਚ 2000 ਰੁਪਏ ਦੀ ਛੇਵੀਂ ਕਿਸ਼ਤ ਭੇਜਣ ਵਾਲੀ ਹੈ। ਸਰਕਾਰ ਨੇ ਯੋਜਨਾ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਦੇਸ਼ ਦੇ 9.85 ਕਰੋੜ ਕਿਸਾਨਾਂ ਨੂੰ ਨਕਦ ਲਾਭ ਪਹੁੰਚਾਇਆ ਹੈ। ਇਕ ਸਾਲ 'ਚ ਇਸ ਯੋਜਨਾ ਦੇ ਤਹਿਤ ਕਿਸਾਨਾਂ ਦੇ ਖ਼ਾਤੇ 'ਚ 6000 ਰੁਪਏ ਜਮ੍ਹਾ ਕਰਵਾਏ ਜਾਂਦੇ ਹਨ।
3. ਗੱਡੀ-ਬਾਈਕ ਦਾ ਬੀਮਾ ਖ਼ਰੀਦਣ 'ਚ ਰਾਹਤ
1 ਅਗਸਤ ਤੋਂ ਕਾਰ ਅਤੇ ਬਾਈਕ ਦੇ ਬੀਮਾ ਨਾਲ ਜੁੜੇ ਨਿਯਮ ਬਦਲਣ ਜਾ ਰਹੇ ਹਨ। ਇਰਡਾ ਦੇ ਨਿਰਦੇਸ਼ਾਂ ਮੁਤਾਬਕ 1 ਅਗਸਤ ਤੋਂ ਗੱਡੀ ਖਰੀਦਣ ਸਮੇਂ ਕਾਰ ਲਈ 3 ਸਾਲ ਦਾ ਅਤੇ ਬਾਈਕ ਲਈ 5 ਸਾਲ ਦਾ ਥਰਡ ਪਾਰਟੀ ਕਵਰ ਲੈਣਾ ਜ਼ਰੂਰੀ ਨਹੀਂ ਰਹੇਗਾ। ਇਸ ਰਾਹਤ ਤੋਂ ਬਾਅਦ ਨਵੀਂ ਗੱਡੀ ਖਰੀਦਣ ਨੂੰ ਰਾਹਤ ਮਿਲੇਗੀ। ਉਹ ਕੀਮਤ ਅਦਾ ਕਰ ਕੇ ਗੱਡੀ ਖ਼ਰੀਦ ਸਕਣਗੇ।
ਇਹ ਵੀ ਪੜ੍ਹੋ: ਮਸ਼ਹੂਰ ਰੈਪਰ ਦਾ ਕਤਲ ਕਰਨ ਤੋਂ ਬਾਅਦ ਪਤਨੀ ਨੇ ਸਰੀਰ ਦੇ ਕੀਤੇ ਟੋਟੇ, ਫਿਰ ਮਸ਼ੀਨ 'ਚ ਧੋਤੇ ਅਤੇ ਵਾਪਸ ਜੋੜ ਦਿੱਤੇ
4. ਈ-ਕਾਮਰਸ ਕੰਪਨੀਆਂ ਲਈ ਨਵੇਂ ਨਿਯਮ
ਇਕ ਅਗਸਤ ਤੋਂ ਈ-ਕਾਮਰਸ ਕੰਪਨੀਆਂ ਨੂੰ ਇਹ ਦੱਸਣਾ ਜ਼ਰੂਰੀ ਹੋਵੇਗਾ ਕਿ ਉਹ ਜਿਸ ਉਤਪਾਦ ਦੀ ਵਿਕਰੀ ਕਰ ਰਹੀਆਂ ਹਨ, ਉਹ ਕਿਥੇ ਬਣਿਆ ਹੈ। ਨਵੇਂ ਖ਼ਪਤਕਾਰ ਕਾਨੂੰਨ 'ਚ ਈ-ਕਾਮਰਸ ਕੰਪਨੀਆਂ ਨੂੰ ਲੈ ਕੇ ਇਹ ਸਖ਼ਤੀ ਕੀਤੀ ਗਈ ਹੈ। ਇਸ ਨਾਲ ਦੇਸੀ ਉਤਪਾਦ ਨੂੰ ਬੜ੍ਹਾਵਾ ਦੇਣ 'ਚ ਮਦਦ ਮਿਲੇਗੀ।
ਇਹ ਵੀ ਪੜ੍ਹੋ: ਭਾਰਤ ਦੇ ਬਾਅਦ ਹੁਣ ਅਮਰੀਕਾ ਕਰੇਗਾ ਚੀਨ 'ਤੇ 'ਡਿਜੀਟਲ ਸਟਰਾਈਕ', ਕਦੇ ਵੀ ਲਗਾ ਸਕਦੈ TikTok 'ਤੇ ਪਾਬੰਦੀ