ਟਾਟਾ ਅਲੈਕਸੀ ਦਾ ਮੁਨਾਫਾ ਅਤੇ ਆਮਦਨ ਵਧੀ

04/26/2018 3:25:21 PM

ਨਵੀਂ ਦਿੱਲੀ—ਵਿੱਤੀ ਸਾਲ 2018 ਦੀ ਚੌਥੀ ਤਿਮਾਹੀ 'ਚ ਟਾਟਾ ਅਲੈਕਸੀ ਦਾ ਮੁਨਾਫਾ 12 ਫੀਸਦੀ ਵਧ ਕੇ 70.3 ਕਰੋੜ ਰੁਪਏ ਹੋ ਗਿਆ ਹੈ। ਵਿੱਤੀ ਸਾਲ 2018 ਦੀ ਤੀਜੀ ਤਿਮਾਹੀ 'ਚ ਟਾਟਾ ਅਲੈਕਸੀ ਦਾ ਮੁਨਾਫਾ 62.8 ਕਰੋੜ ਰੁਪਏ ਰਿਹਾ ਸੀ। ਟਾਟਾ ਅਲੈਕਸੀ ਨੇ 11 ਰੁਪਏ ਪ੍ਰਤੀ ਸ਼ੇਅਰ ਦੇ ਡਿਵੀਡੈਂਡ ਦਾ ਐਲਾਨ ਕੀਤਾ ਹੈ। 
ਵਿੱਤੀ ਸਾਲ 2018 ਦੀ ਚੌਥੀ ਤਿਮਾਹੀ 'ਚ ਟਾਟਾ ਅਲੈਕਸੀ ਦੀ ਆਮਦਨ 8.6 ਫੀਸਦੀ ਵਧ ਕੇ 375.4 ਕਰੋੜ ਰੁਪਏ 'ਤੇ ਪਹੁੰਚ ਗਈ ਹੈ। ਵਿੱਤੀ ਸਾਲ 2018 ਦੀ ਤੀਜੀ ਤਿਮਾਹੀ 'ਚ ਟਾਟਾ ਅਲੈਕਸੀ ਦੀ ਆਮਦਨ 345.5 ਕਰੋੜ ਰੁਪਏ ਰਹੀ ਸੀ। ਤਿਮਾਹੀ ਆਧਾਰ 'ਤੇ ਚੌਥੀ ਤਿਮਾਹੀ 'ਚ ਟਾਟਾ ਅਲੈਕਸੀ ਦੀ ਹੋਰ ਆਮਦਨ 6.8 ਕਰੋੜ ਰੁਪਏ ਤੋਂ ਵਧ ਕੇ 19.6 ਕਰੋੜ ਰੁਪਏ ਰਹੀ ਹੈ।
ਤਿਮਾਹੀ ਦਰ ਤਿਮਾਹੀ ਆਧਾਰ 'ਤੇ ਚੌਥੀ ਤਿਮਾਹੀ 'ਚ ਟਾਟਾ ਅਲੈਕਸੀ ਦਾ ਐਬਿਟਡਾ 93.5 ਕਰੋੜ ਰੁਪਏ ਵਧ ਕੇ 95.1 ਕਰੋੜ ਰੁਪਏ ਰਿਹਾ ਹੈ। ਤਿਮਾਹੀ ਆਧਾਰ 'ਤੇ ਚੌਥੀ ਤਿਮਾਹੀ 'ਚ ਟਾਟਾ ਅਲੈਕਸੀ ਦਾ ਐਬਿਟਡਾ ਮਾਰਜਨ 27 ਫੀਸਦੀ ਤੋਂ ਘੱਟ ਕੇ 25.3 ਫੀਸਦੀ ਰਿਹਾ ਹੈ। 


Related News