ਅਸਾਮ ਦੀ ‘ਮਨੋਹਾਰੀ ਚਾਹ’ ਨੀਲਾਮੀ ’ਚ 1.15 ਲੱਖ ਰੁਪਏ ਪ੍ਰਤੀ ਕਿਲੋਗ੍ਰਾਮ ’ਚ ਵਿਕੀ

Sunday, Dec 18, 2022 - 10:27 AM (IST)

ਗੁਹਾਟੀ–ਅਸਾਮ ਦੇ ਡਿਬਰੂਗੜ੍ਹ ਜ਼ਿਲੇ ’ਚ ‘ਮਨੋਹਾਰੀ ਚਾਹ’ ਨਾਂ ਦੀ ਇਕ ਵਿਸ਼ੇਸ਼ ਚਾਹ ਦੀ ਕਿਸਮ ਨਿੱਜੀ ਨੀਲਾਮੀ ’ਚ 1.15 ਲੱਖ ਰੁਪਏ ਪ੍ਰਤੀ ਕਿਲੋਗ੍ਰਾਮ ’ਚ ਵਿਕੀ ਹੈ। ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਚਾਹ ਬਾਗ ਦੇ ਮਾਲਕ ਰਾਜਨ ਲੋਹੀਆ ਨੇ ਕਿਹਾ ਕਿ ਸ਼ੁੱਕਰਵਾਰ ਨੂੰ ਨਿੱਜੀ ਪੋਰਟਲ ‘ਟੀ ਇੰਟੇਕ’ ਉੱਤੇ ਹੋਈ ਨੀਲਾਮੀ ’ਚ ‘ਮਨੋਹਾਰੀ ਗੋਲਡ ਟੀ’ ਨੂੰ ਇਹ ਕੀਮਤ ਮਿਲੀ ਹੈ।
ਅਸਾਮ ਦੇ ਚਾਹ ਬਾਗ ’ਚ ‘ਅਚਾਨਕ’ ਤਾਲਾਬੰਦੀ
ਹਾਈਲਾਕਾਂਡੀ–ਅਸਾਮ ਦੇ ਹਾਈਲਾਕਾਂਡੀ ਜ਼ਿਲੇ ’ਚ ਇਕ ਚਾਹ ਬਾਗ ਦੇ ਲਗਭਗ 500 ਮਜ਼ਦੂਰਾਂ ਨੇ ਸੰਚਾਲਨ ‘ਅਚਾਨਕ’ ਰੋਕੇ ਜਾਣ ਦੇ ਐਲਾਨ ਤੋਂ ਬਾਅਦ ਵਿਰੋਧ-ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਹੈ।
ਹਾਈਲਾਕਾਂਡੀ ਸ਼ਹਿਰ ਤੋਂ ਲਗਭਗ 20 ਕਿਲੋਮੀਟਰ ਦੀ ਦੂਰੀ ’ਤੇ ਸਥਿਤ ਗਗਲਾਚੇਰਾ ਚਾਹ ਬਾਗ ਦੇ ਕਰਮਚਾਰੀ ਵੀਰਵਾਰ ਤੋਂ ਹੀ ਬਾਗ ਦੇ ਅਧਿਕਾਰੀਆਂ ਦੇ ਫੈਸਲੇ ਦਾ ਵਿਰੋਧ ਕਰ ਰਹੇ ਹਨ। ਅਧਿਕਾਰੀਆਂ ਨੇ ਇਕ ਦਿਨ ਪਹਿਲਾਂ ਬਾਗ ਦਾ ਸੰਚਾਲਨ ਬੰਦ ਕਰਨ ਦਾ ਐਲਾਨ ਕਰ ਦਿੱਤਾ ਸੀ। ਵਿਵਾਦ ਨੂੰ ਖਤਮ ਕਰਨ ਲਈ ਸਥਾਨਕ ਪ੍ਰਸ਼ਾਸਨ ਦੇ ਅਧਿਕਾਰੀਆਂ ਦੇ ਨਾਲ-ਨਾਲ ਚਾਹ ਸੰਘ ਨੇ ਪਹਿਲ ਕੀਤੀ ਹੈ।
ਮੈਜਿਸਟ੍ਰੇਟ ਝਿੰਟੂ, ਬੋਰਾ ਅਤੇ ਕਿਰਤ ਅਧਿਕਾਰੀ ਪੀ. ਕੇ. ਮਾਲਾਕਾਰ ਸਮੇਤ ਅਧਿਕਾਰਆਂ ਦੀ ਇਕ ਟੀਮ ਨੇ ਸ਼ੁੱਕਰਵਾਰ ਨੂੰ ਬਾਗ ਦਾ ਦੌਰਾ ਕੀਤਾ ਅਤੇ ਜ਼ਿਲਾ ਕਮਿਸ਼ਨ ਦੇ ਸਾਹਮਣੇ ਇਹ ਮਾਮਲਾ ਉਠਾਉਣ ਦਾ ਭਰੋਸਾ ਦਿੱਤਾ। ਇਸ ਬਾਰੇ ਟਿੱਪਣੀ ਲਈ ਬਾਗ ਅਧਿਕਾਰੀਆਂ ਨਾਲ ਸੰਪਰਕ ਨਹੀਂ ਕੀਤਾ ਜਾ ਸਕਿਆ। ਉੱਥੇ ਹੀ ਸਥਾਨਕ ਪੰਚਾਇਤ ਦੇ ਮੁਖੀ ਰਾਧੇਸ਼ਿਆਮ ਕੁਰਮੀ ਨੇ ਦ ਦੋਸ਼ ਲਾਇਆ ਕਿ ਚਾਹ ਬਾਗ ਦੇ ਅਧਿਕਾਰੀਆਂ ਨੇ ਬੁੱਧਵਾਰ ਰਾਤ ਗੁਪਤ ਕਤਰੀਕੇ ਨਾਲ ਤਾਲਾਬੰਦੀ ਦਾ ਨੋਟਿਸ ਲਗਾ ਦਿੱਤਾ ਅਤੇ ਕੰਪਲੈਕਸ ’ਚੋਂ ਚਲੇ ਗਏ।
ਉਨ੍ਹਾਂ ਨੇ ਕਿਹਾ ਕਿ ਵੀਰਵਾਰ ਨੂੰ ਮਜ਼ਦੂਰਾਂ ਨੂੰ ਭੁਗਤਾਨ ਕੀਤਾ ਜਾਣਾ ਸੀ ਪਰ ਅਧਿਕਾਰੀਆਂ ਨੇ ਇਸ ਤਰ੍ਹਾਂ ਭੱਜਣ ਨਾਲ ਲੋਕ ਭੜਕ ਗਏ ਹਨ। ਭਾਰਤੀ ਚਾਹ ਸੰਘ ਦੀ ਬਰਾਕ ਘਾਟੀ ਖੇਤਰ ਦੇ ਜਨਰਲ ਸਕੱਤਰ ਸਰਦਿੰਦੂ ਭੱਟਾਚਾਰਿਆ ਨੇ ਛੇਤੀ ਹੀ ਇਸ ਮੁੱਦੇ ਨੂੰ ਹੱਲ ਕਰ ਲਏ ਜਾਣ ਦੀ ਉਮੀਦ ਪ੍ਰਗਟਾਈ।


Aarti dhillon

Content Editor

Related News