ਏਸ਼ੀਆਈ ਬਾਜ਼ਾਰਾਂ ''ਚ ਕਾਰੋਬਾਰ ਸੁਸਤ

10/13/2017 7:43:24 AM

ਨਵੀਂ ਦਿੱਲੀ— ਏਸ਼ੀਆਈ ਬਾਜ਼ਾਰਾਂ ਵਿੱਚ ਰਲਿਆ-ਮਿਲਿਆ ਕਾਰੋਬਾਰ ਦੇਖਣ ਨੂੰ ਮਿਲ ਰਿਹਾ ਹੈ। ਜਾਪਾਨ ਦਾ ਬਾਜ਼ਾਰ ਨਿੱਕੇਈ 48 ਅੰਕ ਯਾਨੀ 0.25 ਫੀਸਦੀ ਦੀ ਤੇਜ਼ੀ  ਨਾਲ 21,003 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ।ਹਾਲਾਂਕਿ ਹੈਂਗ ਸੇਂਗ 0.1 ਫੀਸਦੀ ਦੀ ਮਾਮੂਲੀ ਗਿਰਾਵਟ ਦੇ ਨਾਲ 28,430 ਦੇ ਕਰੀਬ ਨਜ਼ਰ ਆ ਰਿਹਾ ਹੈ।ਉੱਥੇ ਹੀ ਐੱਸ. ਜੀ. ਐਕਸ ਨਿਫਟੀ 18 ਅੰਕ ਯਾਨੀ 0.2 ਫੀਸਦੀ ਡਿੱਗ ਕੇ 10,108 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। 

ਕੋਰਿਆਈ ਬਾਜ਼ਾਰ ਦਾ ਇੰਡੈਕਸ ਕੋਸਪੀ ਸਪਾਟ ਹੋ ਕੇ ਕਾਰੋਬਾਰ ਕਰ ਰਿਹਾ ਹੈ, ਜਦੋਂ ਕਿ ਸਟਰੇਟਸ ਟਾਈਮਸ ਵਿੱਚ 0.25 ਫੀਸਦੀ ਦੀ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਤਾਇਵਾਨ ਇੰਡੈਕਸ 34 ਅੰਕ ਯਾਨੀ 0.3 ਫੀਸਦੀ ਦੀ ਗਿਰਾਵਟ ਦੇ ਨਾਲ 10,677 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ।


Related News