ਏਸ਼ੀਆਈ ਬਾਜ਼ਾਰਾਂ ''ਚ ਤੇਜ਼ੀ, SGX ਨਿਫਟੀ 70 ਅੰਕ ਮਜ਼ਬੂਤ

02/21/2018 8:45:42 AM

ਨਵੀਂ ਦਿੱਲੀ— ਅਮਰੀਕੀ ਬਾਜ਼ਾਰਾਂ 'ਚ ਗਿਰਾਵਟ ਦੇ ਬਾਵਜੂਦ ਏਸ਼ੀਆਈ ਬਾਜ਼ਾਰਾਂ 'ਚ ਤੇਜ਼ੀ ਨਾਲ ਕਾਰੋਬਾਰ ਹੁੰਦਾ ਦੇਖਣ ਨੂੰ ਮਿਲ ਰਿਹਾ ਹੈ। ਸਿੰਗਾਪੁਰ ਸਟਾਕ ਐਕਸਚੇਂਜ 'ਚ ਐੱਸ. ਜੀ. ਐਕਸ. ਨਿਫਟੀ 70 ਅੰਕ ਦੀ ਤੇਜ਼ੀ ਨਾਲ 10400 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਉੱਥੇ ਹੀ ਜਾਪਾਨ ਦਾ ਨਿੱਕੇਈ 140 ਅੰਕ ਮਜ਼ਬੂਤ ਹੋ ਕੇ 22065 'ਤੇ ਕਾਰੋਬਾਰ ਕਰਦਾ ਨਜ਼ਰ ਆਇਆ ਹੈ।

ਇਸ ਦੇ ਇਲਾਵਾ ਹੈਂਗ-ਸੇਂਗ 296 ਅੰਕ ਯਾਨੀ 0.96 ਫੀਸਦੀ ਦੀ ਤੇਜ਼ੀ ਨਾਲ 31169.43 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਸ਼ੰਘਾਈ ਕੰਪੋਜਿਟ 'ਚ ਅੱਜ ਵੀ ਕਾਰੋਬਾਰ ਬੰਦ ਹੈ, ਜਦੋਂ ਕਿ ਸਟਰੇਟਸ ਟਾਈਮਸ 'ਚ 31.62 ਅੰਕ ਯਾਨੀ 0.91 ਫੀਸਦੀ ਦੀ ਤੇਜ਼ੀ ਨਾਲ ਕਾਰੋਬਾਰ ਹੁੰਦਾ ਦੇਖਣ ਨੂੰ ਮਿਲਿਆ ਹੈ। ਸਟਰੇਟਸ ਟਾਈਮਸ 31.62 ਅੰਕ ਚੜ੍ਹ ਕੇ 3,508.15 'ਤੇ ਕਾਰੋਬਾਰ ਕਰ ਰਿਹਾ ਹੈ। ਉੱਥੇ ਹੀ ਕੋਸਪੀ 6.36 ਅੰਕ ਯਾਨੀ 0.3 ਫੀਸਦੀ ਚੜ੍ਹ ਕੇ 2422 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ।


Related News