ਏਸ਼ੀਆਈ ਬਾਜ਼ਾਰਾਂ ''ਚ ਤੇਜ਼ੀ, ਨਿੱਕੇਈ ''ਚ 1.3 ਫੀਸਦੀ ਉਛਾਲ
Monday, Feb 19, 2018 - 08:41 AM (IST)
ਨਵੀਂ ਦਿੱਲੀ— ਅਮਰੀਕੀ ਬਾਜ਼ਾਰਾਂ ਦੇ ਹਫਤਾਵਾਰੀ ਚੰਗੇ ਪ੍ਰਦਰਸ਼ਨ ਤੋਂ ਮਿਲੇ ਸੰਕੇਤਾਂ ਦੇ ਬਾਅਦ ਏਸ਼ੀਆਈ ਬਾਜ਼ਾਰਾਂ 'ਚ ਚੰਗਾ ਕਾਰੋਬਾਰ ਦੇਖਣ ਨੂੰ ਮਿਲ ਰਿਹਾ ਹੈ।ਹਾਲਾਂਕਿ ਅੱਜ ਹੈਂਗ ਸੇਂਗ, ਤਾਇਵਾਨ ਇੰਡੈਕਸ ਅਤੇ ਸ਼ੰਘਾਈ ਕੰਪੋਜਿਟ ਬੰਦ ਰਹਿਣਗੇ। ਉੱਥੇ ਹੀ ਜਾਪਾਨ ਦਾ ਬਾਜ਼ਾਰ ਨਿੱਕੇਈ 288.76 ਅੰਕ ਯਾਨੀ 1.3 ਫੀਸਦੀ ਦੀ ਤੇਜ਼ੀ ਨਾਲ 22,009.01 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ।
ਸਟਰੇਟਸ ਟਾਈਮਸ 0.5 ਫੀਸਦੀ ਦੀ ਮਜ਼ਬੂਤੀ ਨਾਲ ਕਾਰੋਬਾਰ ਕਰ ਰਿਹਾ ਹੈ।ਕੋਰੀਆਈ ਬਾਜ਼ਾਰ ਦਾ ਇੰਡੈਕਸ ਕੋਸਪੀ 0.3 ਫੀਸਦੀ ਦੀ ਤੇਜ਼ੀ ਨਾਲ ਕਾਰੋਬਾਰ ਕਰਦਾ ਨਜ਼ਰ ਆ ਰਿਹਾ ਹੈ। ਉੱਥੇ ਹੀ ਐੱਸ. ਜੀ. ਐਕਸ. ਨਿਫਟੀ ਮਾਮੂਲੀ 11 ਅੰਕ ਦੇ ਵਾਧੇ ਦੇ ਨਾਲ 10,458 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ।ਸਿੰਗਾਪੁਰ 'ਚ ਐੱਸ. ਜੀ. ਐਕਸ. ਨਿਫਟੀ, ਭਾਰਤ 'ਚ ਐੱਨ. ਐੱਸ. ਈ. ਨਿਫਟੀ-50 ਇੰਡੈਕਸ ਦੇ ਪ੍ਰਦਰਸ਼ਨ ਦਾ ਸ਼ੁਰੂਆਤੀ ਸੂਚਕ ਹੈ।