7ਵੇਂ ਅਸਮਾਨ ’ਤੇ ਪਹੁੰਚ ਸਕਦੀਆਂ ਹਨ ਸੇਬ ਦੀਆਂ ਕੀਮਤਾਂ, ਉਤਾਪਦਨ 'ਚ ਇਸ ਕਾਰਨ ਆਈ ਗਿਰਾਵਟ

Sunday, Jul 30, 2023 - 05:15 PM (IST)

ਨਵੀਂ ਦਿੱਲੀ (ਇੰਟ.) – ਆਮ ਜਨਤਾ ਨੂੰ ਹਾਲੇ ਮਹਿੰਗਾਈ ਤੋਂ ਕੋਈ ਰਾਹਤ ਮਿਲਣ ਦੀ ਉਮੀਦ ਨਹੀਂ ਹੈ। ਹਰੀਆਂ ਸਬਜ਼ੀਆਂ ਤੋਂ ਬਾਅਦ ਮਹਿੰਗੇ ਸੇਬ ਵੀ ਅੱਖਾਂ ’ਚੋਂ ਹੰਝੂ ਕੱਢਣਗੇ ਕਿਉਂਕਿ ਭਾਰੀ ਮੀਂਹ ਕਾਰਣ ਇਸ ਸੀਜ਼ਨ ਵਿਚ ਸੇਬ ਦੀ ਫਸਲ ਨੂੰ ਭਾਰੀ ਨੁਕਸਾਨ ਪੁੱਜਾ ਹੈ। ਇਸ ਨਾਲ ਸੇਬ ਦੇ ਉਤਪਾਦਨ ਵਿਚ ਬਹੁਤ ਜ਼ਿਆਦਾ ਗਿਰਾਵਟ ਆਉਣ ਦਾ ਅਨੁਮਾਨ ਲਗਾਇਆ ਗਿਆ ਹੈ। ਜਾਣਕਾਰਾਂ ਦਾ ਕਹਿਣਾ ਹੈ ਕਿ ਇਸ ਸੀਜ਼ਨ ਵਿਚ ਵਧੇਰੇ ਮੀਂਹ ਕਾਰਣ ਸੇਬ ਦਾ ਰਕਬਾ ਘਟ ਗਿਆ। ਖਾਸ ਕਰ ਕੇ ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ’ਚ ਮੌਸਮ ਦੀ ਮਾਰ ਕਾਰਣ 1000 ਕਰੋੜ ਰੁਪਏ ਦੇ ਕਰੀਬ ਸੇਬ ਦੀ ਫਸਲ ਬਰਬਾਦ ਹੋ ਗਈ। ਅਜਿਹੇ ’ਚ ਉਤਪਾਦਨ ਵਿਚ ਗਿਰਾਵਟ ਆਉਣ ਤੋਂ ਬਾਅਦ ਮਾਰਕੀਟ ’ਚ ਸੇਬ ਦੀ ਸਪਲਾਈ ’ਤੇ ਅਸਰ ਪਵੇਗਾ, ਜਿਸ ਨਾਲ ਕੀਮਤਾਂ 7ਵੇਂ ਅਸਮਾਨ ’ਤੇ ਪੁੱਜ ਸਕਦੀਆਂ ਹਨ।

ਇਹ ਵੀ ਪੜ੍ਹੋ : ਮਾਈਕ੍ਰੋਨ ਅਤੇ ਫਾਕਸਕਾਨ ਨੇ ਰੱਖਿਆ ਮੈਗਾ ਪਲਾਨ, ਇੰਡੀਅਨ ਇਕਾਨਮੀ ’ਚ ਪਾਉਣਗੇ ਜਾਨ

ਖੇਤੀ ਮਾਹਰਾਂ ਦਾ ਕਹਿਣਾ ਹੈ ਕਿ ਸੇਬ ਦਾ ਸਭ ਤੋਂ ਵੱਧ ਉਤਪਾਦਨ ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ’ਚ ਹੀ ਹੁੰਦਾ ਹੈ। ਇਨ੍ਹਾਂ ਦੋਹਾਂ ਸੂਬਿਆਂ ਤੋਂ ਘਰੇਲੂ ਖਪਤ ਦੀ ਸਪਲਾਈ ਹੁੰਦੀ ਹੈ। ਇਸ ਤੋਂ ਇਲਾਵਾ ਆਪਣੇ ਗੁਆਂਢੀ ਦੇਸ਼ ਨੇਪਾਲ ਅਤੇ ਬੰਗਲਾਦੇਸ਼ ਵਿਚ ਵੀ ਇਹ ਦੋਵੇਂ ਸੂਬੇ ਸੇਬ ਦੀ ਸਪਲਾਈ ਕਰਦੇ ਹਨ ਪਰ ਇਸ ਦੀ ਮਾਤਰਾ 2 ਫੀਸਦੀ ਤੋਂ ਵੀ ਘੱਟ ਹੈ। ਉਥੇ ਹੀ ਕਿਸਾਨ ਯੂਨੀਅਨ ਦਾ ਕਹਿਣਾ ਹੈ ਕਿ ਮੀਂਹ ਦੇ ਨਾਲ-ਨਾਲ ਮੌਸਮੀ ਰੋਗਾਂ ਨੇ ਵੀ ਸੇਬ ਦੀ ਫਸਲ ਨੂੰ ਬਹੁਤ ਜ਼ਿਆਦਾ ਨੁਕਸਾਨ ਪਹੁੰਚਾਇਆ ਹੈ। ਉੱਲੀ ਕਾਰਣ ਇਸ ਵਾਰ ਸੇਬ ਦੀ ਫਸਲ ਵਿਚ ਕੀੜਾ ਲੱਗ ਗਿਆ, ਜਿਸ ਨਾਲ ਫਲ ਬੂਟਿਆਂ ’ਤੇ ਹੀ ਸੜਨ ਲੱਗੇ ਹਨ।

ਇਹ ਵੀ ਪੜ੍ਹੋ : ਸਟਾਰ ਨਿਸ਼ਾਨ ਵਾਲੇ ਨੋਟਾਂ ਨੂੰ ਲੈ ਕੇ RBI ਦਾ ਸਪੱਸ਼ਟੀਕਰਣ, ਜਾਣੋ ਕਿਉਂ ਛਾਪੇ ਜਾਂਦੇ ਹਨ ਇਹ ਨੋਟ

ਜ਼ਮੀਨ ਖਿਸਕਣ ਕਾਰਣ ਸੇਬ ਦੇ 10 ਫੀਸਦੀ ਬਾਗ ਰੁੜ੍ਹ ਗਏ

ਸੰਯੁਕਤ ਕਿਸਾਨ ਮੰਚ ਦੇ ਸੂਬਾ ਕਨਵੀਨਰ ਹਰੀਸ਼ ਚੌਹਾਨ ਨੇ ਦਾਅਵਾ ਕੀਤਾ ਹੈ ਕਿ ਹਿਮਾਚਲ ਵਿਚ ਵਧੇਰੇ ਮੀਂਹ ਅਤੇ ਜ਼ਮੀਨ ਖਿਸਕਣ ਕਾਰਣ ਸੇਬ ਦੇ 10 ਫੀਸਦੀ ਬਾਗ ਰੁੜ ਗਏ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਨਾਲ ਸੇਬ ਦੀ ਫਸਲ ਨੂੰ ਵੀ ਨੁਕਸਾਨ ਪੁੱਜਾ ਹੈ ਕਿਉਂਕਿ ਸੇਬ ਦੇ ਬਾਗ ਨੂੰ ਪੂਰੀ ਤਰ੍ਹਾਂ ਤਿਆਰ ਹੋਣ ਵਿਚ ਲਗਭਗ 15 ਸਾਲ ਲਗਦੇ ਹਨ।

ਐਪਸ ਗ੍ਰੋਅਰਸ ਐਸੋਸੀਏਸ਼ਨ ਆਫ ਇੰਡੀਆ ਅਤੇ ਕਸ਼ਮੀਰ ਵੈਲੀ ਫਰੂਟ ਗ੍ਰੋਅਰਸ ਦਾ ਕਹਿਣਾ ਹੈ ਕਿ ਇਸ ਵਾਰ ਸੇਬ ਦੇ ਉਤਪਾਦਨ ਵਿਚ ਭਾਰੀ ਗਿਰਾਵਟ ਆਏਗੀ। ਉਨ੍ਹਾਂ ਨੇ ਪਿਛਲੇ ਸਾਲ ਦੇ 1.87 ਮਿਲੀਅਨ ਮੀਟ੍ਰਿਕ ਟਨ ਦੀ ਤੁਲਨਾ ਵਿਚ ਉਤਪਾਦਨ ਵਿਚ 50 ਫੀਸਦੀ ਦੀ ਗਿਰਾਵਟ ਆਉਣ ਦੀ ਸੰਭਾਵਨਾ ਪ੍ਰਗਟਾਈ ਹੈ। ਸੇਬ ਉਤਪਾਦਕ ਸੰਘ ਦੇ ਮੁਖੀ ਰਵਿੰਦਰ ਚੌਹਾਨ ਨੇ ਦੱਸਿਆ ਕਿ ਸਰਦੀਆਂ ਦੇ ਦੌਰਾਨ ਬਹੁਤ ਜ਼ਿਆਦਾ ਬਰਫਬਾਰੀ ਹੋਈ। ਇਸ ਤੋਂ ਬਾਅਦ ਮਾਰਚ ਅਤੇ ਅਪ੍ਰੈਲ ਮਹੀਨੇ ਦੌਰਾਨ ਬੇਮੌਸਮੀ ਮੀਂਹ ਕਾਰਣ ਫਸਲਾਂ ਪਹਿਲਾਂ ਤੋਂ ਹੀ ਬੁਰੀ ਤਰ੍ਹਾਂ ਪ੍ਰਭਾਵਿਤ ਸਨ। ਉੱਥੇ ਹੀ ਰਹੀ-ਸਹੀ ਕਸਰ ਮਾਨਸੂਨ ਨੇ ਕੱਢ ਦਿੱਤੀ।

ਇਹ ਵੀ ਪੜ੍ਹੋ : Indigo ਦੀ ਫਲਾਈਟ 'ਚ ਮਹਿਲਾ ਡਾਕਟਰ ਨਾਲ ਪ੍ਰੋਫੈਸਰ ਨੇ ਕੀਤੀ ਬਦਸਲੂਕੀ, ਦੋਸ਼ੀ ਜ਼ਮਾਨਤ 'ਤੇ ਰਿਹਾਅ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


Harinder Kaur

Content Editor

Related News